ਹਾਥੀ ਘੋੜਾ ਪਾਲਕੀ, ਜੈ ਕਨ੍ਹਈਆ ਲਾਲ ਕੀ

ਪਟਿਆਲਾ- ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਵਲੋਂ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਭੋਲੇ ਬਾਬਾ ਦੇ ਚਰਨਾਂ ਵਿੱਚ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸ਼ਾਮ ਨੂੰ 6:30 ਵਜੇ ਪੀਲੇ ਮਿੱਠੇ ਚਾਵਲ ਅਤੇ ਕਾਲੇ ਛੋਲਿਆ ਦਾ ਪ੍ਰਸ਼ਾਦ ਮੰਦਿਰ ਵਿੱਚ ਸ੍ਰੀ ਤਜਿੰਦਰ ਮਹਿੰਤਾ ਪ੍ਰਧਾਨ ਪਟਿਆਲਾ ਸ਼ਹਿਰੀ ਆਪ ਪਾਰਟੀ ਅਤੇ ਵਾਰਡ ਨੰਬਰ 34 ਦਾ ਐਮ.ਸੀ. ਅਤੇ ਪਟਿਆਲਾ ਟਾਊਨ ਪਲੈਨਰ ਦੇ ਚੇਅਰਮੈਨ, ਇਨ੍ਹਾਂ ਨਾਲ ਅਮਨ ਬਾਂਸਲ ਬਲਾਕ ਪ੍ਰਧਾਨ ਆਪਣੀ ਟੀਮ ਨਾਲ ਪ੍ਰਸ਼ਾਦ ਲਗਵਾ ਕੇ ਅਤੁੱਟ ਲੰਗਰ ਵਰਤਾਇਆ ਗਿਆ।

ਭੋਲੇ ਬਾਬਾ ਜੀ ਦੀ ਮੂਰਤੀ ਲੱਗਣ ਕਰਕੇ ਸ਼ਰਧਾਲੂਆਂ ਦਾ ਕਾਫੀ ਗਿਣਤੀ ਵਿੱਚ ਹਾਜਰ ਸਨ ਅਤੇ ਕ੍ਰਿਸ਼ਨ ਜੀ ਦਾ ਝੂਲਾ ਝੁਲਾਉਣ ਅਤੇ ਮੱਥਾ ਟੇਕਣ ਵਾਸਤੇ ਤਾਂਤਾ ਲੱਗਿਆ ਰਿਹਾ। ਕ੍ਰਿਸ਼ਨ ਜੀ ਦਾ ਝੂਲਾ ਝੁਲਾਉਣ ਮਗਰੋਂ ਇਕਬਾਲ ਸਿੰਘ ਸ਼ੰਟੀ ਨੇ ਫੁੱਲਾਂ ਦਾ ਪ੍ਰਸ਼ਾਦ ਵਰਤਾਉਣ ਦੀ ਸੇਵਾ ਕੀਤੀ। 
ਭੋਲੇ ਬਾਬਾ ਦੇ ਦਰਸ਼ਨ ਕਰਨ ਵਾਸਤੇ ਵੀ ਸੰਗਤਾਂ ਦੀ ਲਾਇਨ ਲੱਗੀ ਰਹੀ। ਇਸ ਮੌਕੇ ਪੂਰਨ ਖਜਾਨਚੀ ਦੇ ਸਪੁੱਤਰ ਬਲਵਿੰਦਰ ਚੌਹਾਨ ਨੇ ਮੇਰੇ ਬਾਕੇ ਬਿਹਾਰੀ ਲਾਲ ਇਤਨਾ ਨਾ ਕਰਿਓ ਸ਼ਿੰਗਾਰ ਤੇ ਨਜਰ ਲਗ ਜਾਏਗੀ ਭਜਨ ਗਾ ਕੇ ਭਗਤਾਂ ਦਾ ਮਨ ਮੋਹ ਲਿਆ ਅਤੇ ਭਗਤਾਂ ਨੂੰ ਨਿਹਾਲ ਕਰ ਦਿੱਤਾ। ਇਸ ਭਜਨ ਨੂੰ ਸੁਣਨ ਵਾਸਤੇ ਕਾਫੀ ਦੇਰ ਤੱਕ ਰਣਜੀਤ ਸਿੰਘ ਚੰਡੋਕ ਵਾਰਡ ਨੰ: 32  ਐਮ.ਸੀ. ਨੇ ਹਾਜਰੀ ਲਗਵਾਈ ਅਤੇ ਇਸ ਭਜਨ ਤੋਂ ਖੁਸ਼ ਹੋ ਕੇ ਇਨਾਮ ਦਿੱਤਾ। 
ਇਸ ਮੌਕੇ ਸੁਧਾਰ ਸਭਾ ਵੱਲੋਂ ਹਰ ਮਹੀਨੇ ਤਰੋਸਦੀ ਮਨਾਈ ਜਾਂਦੀ ਹੈ ਇਸ ਵਾਰ ਤਰੋਸਦੀ 21 ਅਗਸਤ ਦੀ ਹੈ। ਸ਼ਾਮ ਨੂੰ 6:00 ਵਜੇ ਮਹਿਲਾਵਾ ਵੱਲੋਂ ਕੀਰਤਨ ਕੀਤਾ ਜਾਵੇਗਾ ਅਤੇ 7:00 ਵਜੇ ਕ੍ਰਿਸ਼ਨ ਜੀ ਦੀ ਛਠੀ ਮਨਾਈ ਜਾਵੇਗੀ ਅਤੇ ਛੱਟੀ ਉਪਰੰਤ ਲੱਡੂ ਵੰਡੇ ਜਾਣਗੇ। ਸ਼ਾਮ ਨੂੰ 6:00 ਵਜੇ ਸ਼ਿਵ ਜੀ ਦੀ ਮੂਰਤੀ ਕੋਲ ਖੀਰ ਦਾ ਅਤੁੱਟ ਲੰਗਰ ਵਰਤਾਇਆ ਜਾਵੇਗਾ 7:30 ਵਜੇ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ। 
ਮਿਤੀ 31—08—2025 ਨੂੰ ਸਵੇਰੇ 10:00 ਵਜੇ ਤੋਂ 12:00 ਵਜੇ ਤੱਕ ਮਹਿਲਾਵਾ ਵੱਲੋਂ ਕੀਰਤਨ ਅਤੇ 12:00 ਵਜੇ ਗਣਪਤੀ ਜੀ ਬਿਰਾਜਮਾਨ ਹੋਣਗੇ ਅਤੇ ਅਤੁੱਟ ਲੰਗਰ ਵਰਤਾਇਆ ਜਾਵੇਗਾ। ਮਿਤੀ 31—08—2025 ਤੋਂ 04—09—2025 ਤੱਕ ਸ਼ਾਮ ਨੂੰ 6 ਵਜੇ ਤੋਂ 7 ਵਜੇ ਰੋਜਾਨਾ ਮਹਿਲਾ ਕੀਰਤਨ ਹੋਵੇਗਾ ਆਤਰੀ ਉਪਰੰਤ ਪ੍ਰਸ਼ਾਦ ਵੰਡਿਆ ਜਾਵੇਗਾ। ਮਿਤੀ 05—09—2025 ਗਣਪਤੀ ਵਿਸਰਜਨ ਸ਼ਾਮ ਨੂੰ 4:00 ਵਜੇ ਰਵਾਨਾ ਹੋਣਗੇ ਅਤੇ ਕੜੀ ਚਾਵਲ ਦਾ ਅਤੁੱਟ ਵਰਤਾਇਆ ਜਾਵੇਗਾ। ਜਨਮ ਅਸ਼ਟਮੀ ਮੌਕੇ ਤੇ ਭਾਰੀ ਗਿਣਤੀ ਵਿੱਚ ਸੰਗਤ ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰ ਮੌਜੂਦ ਸਨ।