
ਗਿਆਨ ਜੋਤੀ ਗਲੋਬਲ ਸਕੂਲ ਵਿਖੇ ਵਿਦਿਆਰਥੀ ਕੌਂਸਲ ਦੀ ਚੋਣ ਲਈ ਸਮਾਗਮ ਆਯੋਜਿਤ
ਐਸ ਏ ਐਸ ਨਗਰ, 28 ਮਈ- ਗਿਆਨ ਜੋਤੀ ਗਲੋਬਲ ਸਕੂਲ, ਫੇਜ 2, ਮੁਹਾਲੀ ਵਿਖੇ ਅਕਾਦਮਿਕ ਸੈਸ਼ਨ 2025-26 ਲਈ ਵਿਦਿਆਰਥੀ ਕੌਂਸਲ ਦੀ ਚੋਣ ਸੰਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਮਾਨਵੀ ਨੂੰ ਹੈੱਡ ਗਰਲ ਅਤੇ ਸਿਧਾਂਤ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ। ਪ੍ਰਾਚੀ ਨੂੰ ਸਪੋਰਟਸ ਕੈਪਟਨ, ਰਾਣੀ ਵਿਸ਼ਵਕਰਮਾ ਨੂੰ ਕਲਚਰਲ ਕੈਪਟਨ ਚੁਣਿਆ ਗਿਆ।
ਐਸ ਏ ਐਸ ਨਗਰ, 28 ਮਈ- ਗਿਆਨ ਜੋਤੀ ਗਲੋਬਲ ਸਕੂਲ, ਫੇਜ 2, ਮੁਹਾਲੀ ਵਿਖੇ ਅਕਾਦਮਿਕ ਸੈਸ਼ਨ 2025-26 ਲਈ ਵਿਦਿਆਰਥੀ ਕੌਂਸਲ ਦੀ ਚੋਣ ਸੰਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਮਾਨਵੀ ਨੂੰ ਹੈੱਡ ਗਰਲ ਅਤੇ ਸਿਧਾਂਤ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ। ਪ੍ਰਾਚੀ ਨੂੰ ਸਪੋਰਟਸ ਕੈਪਟਨ, ਰਾਣੀ ਵਿਸ਼ਵਕਰਮਾ ਨੂੰ ਕਲਚਰਲ ਕੈਪਟਨ ਚੁਣਿਆ ਗਿਆ। ਰਵਜੀਤ ਸਿੰਘ ਨੂੰ ਗਾਂਧੀ ਹਾਊਸ ਦਾ ਹਾਊਸ ਕੈਪਟਨ, ਰਸ਼ਮੀਤ ਨੂੰ ਗੋਬਿੰਦ ਹਾਊਸ ਦਾ ਹਾਊਸ ਕੈਪਟਨ ਚੁਣਿਆ ਗਿਆ।
ਕਾਵਿਆ ਨੂੰ ਮਹਾਵੀਰ ਹਾਊਸ ਦਾ ਹਾਊਸ ਕੈਪਟਨ ਚੁਣਿਆ ਗਿਆ। ਡੇਲੀਸ਼ਾ ਨੂੰ ਕ੍ਰਿਸ਼ਨਾ ਹਾਊਸ ਦਾ ਹਾਊਸ ਕੈਪਟਨ ਚੁਣਿਆ ਗਿਆ। ਸਮਾਗਮ ਦੌਰਾਨ ਅਨਵੇ ਚੁਣੇ ਗਏ ਸਕੂਲ ਕੈਬਨਿਟ ਮੈਂਬਰਾਂ ਵੱਲੋਂ ਸੰਸਥਾ ਦੀਆਂ ਕਦਰਾਂ-ਕੀਮਤਾਂ ਅਤੇ ਅਨੁਸ਼ਾਸਨ ਨੂੰ ਬਰਕਰਾਰ ਰੱਖਣ ਦਾ ਪ੍ਰਣ ਲਿਆ।
ਸਕੂਲ ਦੇ ਪ੍ਰਿੰਸੀਪਲ ਡਾਇਰੈਕਟਰ ਰਣਜੀਤ ਬੇਦੀ ਨੇ ਵਿਦਿਆਰਥੀਆਂ ਨੂੰ ਆਪਣੇ ਜੀਵਨ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਦੀ ਪ੍ਰਿੰਸੀਪਲ ਗਿਆਨ ਜੋਤ ਨੇ ਕਿਹਾ ਕਿ ਸਕੂਲ ਨੇ ਉਹਨਾਂ ’ਤੇ ਬਹੁਤ ਵੱਡੀ ਜਿੰਮੇਵਾਰੀ ਸੌਂਪੀ ਹੈ ਅਤੇ ਉਹਨਾਂ ਨੂੰ ਆਪਣੇ ਫਰਜ ਪੂਰੀ ਜਿੰਮੇਵਾਰੀ ਨਾਲ ਨਿਭਾਉਣੇ ਚਾਹੀਦੇ ਹਨ।
