ਦੋ ਜਿਿਲਆਂ ਨੂੰ ਜੋੜਨ ਵਾਲੀ ਸੜਕ ਉੱਪਰ ਵਸਦੇ ਪਿੰਡ ਡੋਗਰਪੁਰ ਵਿੱਚ ਨਹੀਂ ਰੁਕਦੀਆਂ ਸਾਰੀਆਂ ਸਰਕਾਰੀ ਬੱਸਾਂ

ਗੜਸ਼ੰਕਰ, 9 ਜੁਲਾਈ- ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਜਿਲਾ ਹੈਡ ਕੁਆਰਟਰਾਂ ਨੂੰ ਜੋੜਨ ਵਾਲੀ ਸੜਕ ਉੱਪਰ ਵਸਦੇ ਅਨੇਕਾਂ ਅਜਿਹੇ ਪਿੰਡ ਹਨ ਜਿੱਥੇ ਕਿ ਸਰਕਾਰੀ ਬੱਸਾਂ ਨਹੀਂ ਰੋਕਦੀਆਂ ਹਨ, ਅਜਿਹਾ ਹੀ ਇੱਕ ਪਿੰਡ ਹੈ ਡੋਗਰਪੁਰ। ਗੜਸ਼ੰਕਰ ਤੋਂ ਚਾਰ ਕਿਲੋਮੀਟਰ ਦੀ ਦੂਰੀ ਤੇ ਨਵਾਂਸ਼ਹਿਰ ਸਾਈਡ ਤੇ ਪੈਂਦੇ ਪਿੰਡ ਡੋਗਰਪੁਰ ਦੇ ਵਿੱਚ ਅਜਿਹੇ ਅਨੇਕਾਂ ਲੋਕ ਵੱਸਦੇ ਹਨ ਜਿਹਨਾਂ ਦੇ ਲਈ ਆਵਾਜਾਈ ਦਾ ਸਾਧਨ ਸਿਰਫ ਤੇ ਸਿਰਫ ਬੱਸਾਂ ਹਨ ਪਰ ਇਸ ਪਿੰਡ ਦੇ ਬਣੇ ਹੋਏ ਬਸ ਸਟਾਪ ਤੇ ਸਾਰੀਆਂ ਸਰਕਾਰੀ ਬੱਸਾਂ ਦੇ ਨਾਂ ਰੁਕਣ ਕਾਰਨ ਆਮ ਲੋਕਾਂ ਨੂੰ ਖੱਜਲ ਹੋਣਾ ਪੈ ਰਿਹਾ ਹੈ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਆਪਣੀ ਇਸ ਮੰਗ ਸਬੰਧੀ ਆਮ ਲੋਕਾਂ ਨੇ ਕਈ ਵਾਰ ਸਰਕਾਰੀ ਧਿਰਾਂ ਵਿੱਚ ਬੈਠੇ ਲੀਡਰਾਂ ਦੇ ਧਿਆਨ ਵਿੱਚ ਮਸਲਾ ਲਿਆਂਦਾ ਪਰ ਗੱਲੀਬਾਤੀ ਮਸਲੇ ਨੂੰ ਹੱਲ ਕਰਨ ਦੇ ਇਲਾਵਾ ਆਮ ਲੋਕਾਂ ਦੇ ਪੱਲੇ ਕੱਖ ਨਹੀਂ ਪੈ ਰਿਹਾ। ਆਮ ਲੋਕਾਂ ਦੀ ਮੰਗ ਹੈ ਕਿ ਇਸ ਸੜਕ ਉੱਪਰ ਚੱਲਣ ਵਾਲੀਆਂ ਸਰਕਾਰੀ ਬੱਸਾਂ ਦਾ ਇੱਥੇ ਰੁਕਣਾ ਯਕੀਨਨ ਬਣਾਇਆ ਜਾਵੇ।
ਇਕੱਲਾ ਡੋਗਰਪੁਰ ਨਹੀਂ ਵਿਧਾਨ ਸਭਾ ਹਲਕਾ ਗੜਸ਼ੰਕਰ ਵਿੱਚ ਅਨੇਕਾਂ ਹੋਰ ਪਿੰਡ ਹਨ ਜਿਹਨਾਂ ਨੂੰ ਅੱਜ ਤੱਕ ਸਰਕਾਰੀ ਬੱਸਾਂ ਦੀ ਕਨੈਕਟਿਿਵਟੀ ਹੀਂ ਨਹੀਂ ਦਿੱਤੀ ਗਈ : ਸ਼ੋਰੀ
ਸਮਾਜ ਸੇਵਕ ਪੰਕਜ ਸ਼ੋਰੀ ਨੇ ਦੱਸਿਆ ਕਿ ਇਕੱਲਾ ਡੋਗਰਪੁਰ ਨਹੀਂ ਵਿਧਾਨ ਸਭਾ ਹਲਕਾ ਗੜਸ਼ੰਕਰ ਵਿੱਚ ਬੀਤ ਇਲਾਕੇ ਦੇ ਪਿੰਡ ਬਾਰਾਪੁਰ, ਡੰਗੋਰੀ ਅਤੇ ਭਵਾਨੀਪੁਰ ਸਹਿਤ ਅਨੇਕਾਂ ਹੋਰ ਪਿੰਡ ਹਨ ਜਿਹਨਾਂ ਨੂੰ ਅੱਜ ਤੱਕ ਸਰਕਾਰੀ ਬੱਸਾਂ ਦੀ ਕਨੈਕਟਿਿਵਟੀ ਹੀਂ ਨਹੀਂ ਦਿੱਤੀ ਗਈ।ਉਹਨਾਂ ਕਿਹਾ ਕਿ ਹੁਸ਼ਿਆਰਪੁਰ ਨਵਾਂ ਸ਼ਹਿਰ ਨੂੰ ਜੋੜਨ ਵਾਲੀ ਇਸ ਅਹਿਮ ਸੜਕ ਉੱਪਰ ਸਰਕਾਰੀ ਬੱਸਾਂ ਦਾ ਰੋਕਣਾ ਯਕੀਨਨ ਹੋਵੇ ਇਸੇ ਲਈ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਵਿੱਚ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਨੂੰ ਨਿਜੀ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ।
ਆਮ ਆਦਮੀ ਪਾਰਟੀ ਦੇ ਆਗੂ ਗੱਲੀ ਬਾਤੀ ਲੋਕਾਂ ਨੂੰ ਸਹੂਲਤ ਦੇਣੀ ਬੰਦ ਕਰਨ ਅਤੇ ਅਮਲੀ ਤੌਰ ਤੇ ਇੱਥੇ ਬੱਸਾਂ ਦਾ ਰੁਕਨਾ ਯਕੀਨਨ ਬਣਾਉਣ: ਗੁਰਦੀਪ ਸਿੰਘ ਬੱਬੂ ਡੋਗਰਪੁਰ
ਜ਼ਿਲ੍ਹਾ ਕਾਂਗਰਸ ਦੇ ਸਕੱਤਰ ਗੁਰਦੀਪ ਸਿੰਘ ਬੱਬੂ ਡੋਗਰਪੁਰ ਨੇ ਦੱਸਿਆ ਕਿ ਦੋ ਜਿਿਲਆਂ ਨੂੰ ਜੋੜਨ ਵਾਲੀ ਇਸ ਸੜਕ ਦੇ ਉੱਪਰ ਸਥਿਤ ਸਾਡੇ ਪਿੰਡ ਵਿੱਚ ਬਸ ਸਟਾਪ ਬਣੇ ਹੋਣ ਦੇ ਬਾਵਜੂਦ ਸਾਰੀਆਂ ਸਰਕਾਰੀ ਬੱਸਾਂ ਨਹੀਂ ਰੁਕਦੀਆਂ ਜਿਸ ਦੇ ਕਾਰਨ ਜਿਹੜੇ ਲੋਕ ਬੱਸਾਂ ਵਿੱਚ ਸਫਰ ਕਰਦੇ ਹਨ ਉਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਗੱਲੀ ਬਾਤੀ ਲੋਕਾਂ ਨੂੰ ਸਹੂਲਤ ਦੇਣੀ ਬੰਦ ਕਰਨ ਅਤੇ ਅਮਲੀ ਤੌਰ ਤੇ ਇੱਥੇ ਬੱਸਾਂ ਦਾ ਰੁਕਨਾ ਯਕੀਨਨ ਬਣਾਉਣ।