ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ - ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 24 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ ਹੈ। ਉਨ੍ਹਾਂ ਨੇ ਕਿਹਾ ਕਿ 10 ਸਾਲ ਪਹਿਲਾਂ ਹਰਿਆਣਾ ਵਿੱਚ ਖੇਡਾਂ ਲਈ ਇੱਕ ਵਿਜ਼ਨ ਵਿਕਸਿਤ ਸੀ ਜਿਸ ਦਾ ਉਦੇਸ਼ ਹਰ ਬੱਚੇ ਨੂੰ ਖੇਡ ਨਾਲ ਜੋੜਨ, ਹਰ ਪਿੰਡ ਵਿੱਚ ਖੇਡ ਦਾ ਮੈਦਾਨ ਬਨਾਉਣ ਅਤੇ ਹਰ ਉਸ ਯੁਵਾ ਨੂੰ ਮੌਕਾ ਦੇਣਾ ਹੈ ਜਿਸ ਵਿੱਚ ਖੇਡ ਪ੍ਰਤੀ ਲਲਕ ਹੈ।

ਚੰਡੀਗੜ੍ਹ, 24 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਟੀਚਾ ਹਰਿਆਣਾ ਨੂੰ ਨਾ ਸਿਰਫ ਭਾਰਤ ਦੀ ਸਗੋ ਵਿਸ਼ਵ ਦੀ ਖੇਡ ਰਾਜਧਾਨੀ ਬਨਾਉਣਾ ਹੈ। ਉਨ੍ਹਾਂ ਨੇ ਕਿਹਾ ਕਿ 10 ਸਾਲ ਪਹਿਲਾਂ ਹਰਿਆਣਾ ਵਿੱਚ ਖੇਡਾਂ ਲਈ ਇੱਕ ਵਿਜ਼ਨ ਵਿਕਸਿਤ ਸੀ ਜਿਸ ਦਾ ਉਦੇਸ਼ ਹਰ ਬੱਚੇ ਨੂੰ ਖੇਡ ਨਾਲ ਜੋੜਨ, ਹਰ ਪਿੰਡ ਵਿੱਚ ਖੇਡ ਦਾ ਮੈਦਾਨ ਬਨਾਉਣ ਅਤੇ ਹਰ ਉਸ ਯੁਵਾ ਨੂੰ ਮੌਕਾ ਦੇਣਾ ਹੈ ਜਿਸ ਵਿੱਚ ਖੇਡ ਪ੍ਰਤੀ ਲਲਕ ਹੈ।
          ਮੁੱਖ ਮੰਤਰੀ ਅੱਜ ਤਾਊ ਦੇਵੀਲਾਲ ਖੇਡ ਸਟੇਡੀਅਮ, ਪੰਚਕੂਲਾ ਵਿੱਚ ਰਾਜ ਪੱਧਰੀ ਖੇਡ ਮਹਾਕੁੰਭ ਦੇ ਦੂਜੇ ਪੜਾਅ ਦੇ ਉਦਘਾਟਨ ਮੌਕੇ 'ਤੇ ਆਯੋਜਿਤ ਪ੍ਰੋਗਰਾਮ ਨੂੰ ਮੁੱਖ ਮਹਿਮਾਨ ਵਜੋ ਸੰਬੋਧਿਤ ਕਰ ਰਹੇ ਸਨ। ਇਸ ਮੌਕੇ 'ਤੇ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬਾ ਪੱਧਰੀ ਖੇਡ ਮਹਾਕੁੰਭ ਦੇ ਦੂਜੇ ਪੜਾਅ ਦੇ ਉਦਘਾਟਨ ਦਾ ਐਲਾਨ ਕੀਤਾ ਅਤੇ ਖਿਡਾਰੀਆਂ ਤੋਂ ਖੇਡ ਭਾਵਨਾ ਨਾਲ ਖੇਲਦੇ ਹੋਏ ਆਪਣਾ ੋਸੱਭ ਤੋਂ ਵਧੀਆ ਪ੍ਰਦਰਸ਼ਨ ਦੇਣ ਦੀ ਅਪੀਲ ਕੀਤੀ। ਇਸ ਮੌਕੇ 'ਤੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਵੀ ਮੌਜੁਦ ਸਨ।
          ਮੁੱਖ ਮੰਤਰੀ ਨੇ ਕਿਹਾ ਕਿ ਖੇਡ ਮਹਾਕੁੰਭ ਸਿਰਫ ਇੱਕ ਖੇਡ ਦਾ ਆਯੋਜਨ ਨਹੀਂ ਸੋਗ ਹਰਿਆਣਾ ਦੇ ਨੌਜੁਆਨਾਂ ਦੇ ਸਪਨਿਆਂ ਨੂੰ ਉੜਾਨ ਦੇਣ ਦਾ ਮੰਚ ਹੈ। ਇਹ ਉਸ ਭਾਵਨਾ ਦਾ ਪ੍ਰਤੀਕ ਹੈ, ਜੋ ਖੇਡਾਂ ਵਿੱਚ ਹਰਿਆਣਾਂ ਨੂੰ ਨੰਬਰ ਵਨ ਬਨਾਉਦੀ ਹੈ।
          ਉਨ੍ਹਾਂ ਨੇ ਕਿਹਾ ਕਿ ਖੇਡ ਮਹਾਕੁੰਭ ਦੀ ਸ਼ੁਰੂਆਤ ਹਰਿਆਣਾਂ ਦੇ ਗੋਲਡਨ ਜੈਯੰਤੀ ਸਾਲ 2017 ਵਿੱਚ ਕੀਤੀ ਗਈ ਸੀ। ਉਦੋਂ ਤੋਂ ਹੁਣ ਤੱਕ ਪੰਜ ਖੇਡ ਮਹਾਕੁੰਭਾਂ ਦਾ ਸਫਲਤਾਪੂਰਵਕ ਆਯੋ੧ਨ ਕੀਤਾ ਜਾ ਚੁੱਕਾ ਹੈ। ਪਿਛਲੇ 2 ਅਗਸਤ ਤੋਂ 4 ਅਗਸਤ ਤੱਕ ਚੱਲੇ ਖੇਡ ਮਹਾਕੁੰਭ ਦੇ ਪਹਿਲੇ ਪੜਾਅ ਵਿੱਚ 26 ਖੇਡਾਂ ਵਿੱਚ ਸੂਬੇ ਦੇ ਕੁੱਲ 15 ਹਜਾਰ 410 ਖਿਡਾਰੀਆਂ ਨੇ ਹਿੱਸਾ ਲਿਆ ਸੀ। ਅੱਜ ਇਸ ਦੇ ਦੂਜੇ ਪੜਾਅ ਵਿੱਚ 9 ਹਜਾਰ 959 ਖਿਡਾਰੀ ਹਿੱਸਾ ਲੈ ਰਹੇ ਹਨ।
          ਮੁੱਖ ਮੰਤਰੀ ਨੇ ਕਿਹਾ ਕਿ ਦੇਸ਼ ਲਈ ਖੇਡਣ ਦਾ ਸਪਨਾ ਹਰ ਖਿਡਾਰੀ ਦਾ ਹੁੰਦਾ ਹੈ, ਪਰ ਉਸ ਸਪਨੇ ਨੂੰ ਸੱਚ ਕਰਨ ਲਈ ਲਗਾਤਾਰ ਅਭਿਆਸ, ਅਨੁਸਾਸ਼ਨ ਅਤੇ ਆਤਮਬਲ ਚਾਹੀਦਾ ਹੈ। ਖਿਡਾਰੀਆਂ ਵਿੱਚ ਇੰਨ੍ਹਾਂ ਗੁਣਾ ਨੂੰ ਨਿਖਾਰਣ ਦੇ ਲਈ ਹੀ ਸਰਕਾਰ ਵੱਲੋਂ ਖੇਡ ਮੁਕਾਬਲਿਆਂ ਦਾ ਲਗਾਤਾਰ ਆਯੋਜਨ ਕੀਤਾ ਜਾ ਰਿਹਾ ਹੈ। ਇੰਨ੍ਹਾਂ ਵਿੱਚ ਖਿਡਾਰੀਆਂ ਨੂੰ ਆਪਣੀ ਕੁਸ਼ਲਤਾ ਅਤੇ ਸਮਰੱਥਾ ਨੂੰ ਹੋਰ ਵੱਧ ਉੱਚਾ ਚੁੱਕਣ ਦਾ ਮੌਕਾ ਮਿਲਦਾ ਹੈ।
          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2036 ਦੇ ਓਲੰਪਿਕ ਖੇਡਾਂ ਵਿੱਚ ਭਾਰਤ ਨੂੰ ਖੇਡ ਮਹਾਸ਼ਕਤੀ ਵਜੋ ਸਥਾਪਿਤ ਕਰਨ ਦਾ ਟੀਚਾ ਰੱਖਿਆ ਹੈ। ਉਨ੍ਹਾਂ ਨੇ ਉਨ੍ਹਾਂ ਖੇਡਾਂ ਨੂੰ ਭਾਰਤ ਵਿੱਚ ਕਰਵਾਉਣ ਦੀ ਇੱਛਾ ਵੀ ਵਿਅਕਤ ਕੀਤੀ ਹੈ। ਮੈਨੂੰ ਭਰੋਸਾ ਹੈ ਕਿ ਉਸ ਸਮੇਂ ਹਰਿਆਣਾ ਖਿਡਾਰੀ ਸੱਭ ਤੋਂ ਵੱਧ ਮੈਡਲ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕਰਣਗੇ।
 ਇਸ ਦੇ ਲਈ ਅਸੀਂ ਪਹਿਲਾਂ ਤੋਂ ਹੀ ਤਿਆਰੀਆਂ ਸ਼ੁਰੂ ਕਰ ਚੁੱਕੇ ਹਨ। ਸਾਡਾ ਸਪਨਾ ਹੈ ਕਿ ਹਰਿਆਣਾ ਦਾ ਹਰ ਪਿੰਡ ਇੱਕ ਅਜਿਹਾ ਖਿਡਾਰੀ ਦਵੇ, ਜੋ ਵਿਸ਼ਵ ਮੰਚ 'ਤੇ ਭਾਰਤ ਦਾ ਪਰਚਮ ਲਹਿਰਾਏ। ਮੈਨੂੰ ਮਾਣ ਹੈ ਕਿ ਅਸੀਂ ਇਸ ਸਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕੰਮ ਕੀਤਾ ਹੈ ਅਤੇ ਅੱਜ ਖੇਡ ਮਹਾਕੁੰਭ ਵਰਗੀ ਲੜੀ ਦਾ ਇੱਕ ਸੁਨਹਿਰਾ ਅਧਿਆਏ ਹਨ।
          ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਖੇਡ ਮੁਕਾਬਲੇ ਨੂੰ ਅੱਗੇ ਲਿਆਉਣ ਲਈ ਸਰਕਾਰ ਨੇ ਅਨੇਕ ਕਦਮ ਚੁੱਕੇ ਹਨ। ਬਚਪਨ ਤੋਂ ਹੀ ਖਿਡਾਰੀਆਂ ਨੂੰ ਤਰਾਸ਼ਨ ਲਈ ਸੂਬੇ ਵਿੱਚ ਖੇਡ ਨਰਸਰੀਆਂ ਖੋਲੀਆਂ ਗਈਆਂ ਹਨ। ਇੰਨ੍ਹਾਂ ਵਿੱਚ ਉਨ੍ਹਾਂ ਨੇ ਵਿੱਤੀ ਸਹਾਇਤਾ ਤੇ ਸਿਖਲਾਈ ਪ੍ਰਦਾਨ ਕੀਤੀ ਜਾਂਦੀ ਹੈ। ਇਸ ਸਮੇਂ ਸੂਬੇ ਵਿੱਚ 1 ਹਜਾਰ 489 ਖੇਡ ਨਰਸਰੀਆਂ ਕੰਮ ਕਰ ਰਹੀਆਂ ਹਨ। ਇੰਨ੍ਹਾਂ ਵਿੱਚ 37 ਹਜਾਰ 225 ਖਿਡਾਰੀ ਸਿਖਲਾਈ ਲੈ ਰਹੇ ਹਨ।
          ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਨਰਸਰੀਆਂ ਵਿੱਚ ਨਾਮਜਦ 8 ਤੋਂ 14 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ 1500 ਰੁਪਏ ਅਤੇ 15 ਤੋਂ 19 ਸਾਲ ਦੀ ਉਮਰ ਦੇ ਖਿਡਾਰੀਆਂ ਨੂੰ ਦੋ ਹਜਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾਂਦੇ ਹਨ। ਇਹੀ ਨਹੀਂ ਖੇਡ ਨਰਸਰੀ ਕੋਚਾਂ ਨੂੰ 25 ਹਜਾਰ ਰੁਪਏ ਮਾਣਭੱਤਾ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਵਧੀਆ ਖਿਡਾਰੀਆਂ ਲਈ ਸੁਰੱਖਿਅਤ ਰੁਜ਼ਗਾਰ ਯਕੀਨੀ ਕਰਨ ਲਈ ਹਰਿਆਣਾ ਵਧੀਆ ਖਿਡਾਰੀ ਸੇਵਾ ਨਿਸਮ 2021 ਬਣਾਏ ਹਨ। ਇਸ ਦੇ ਤਹਿਤ ਖੇਡ ਵਿਭਾਗ ਵਿੱਚ 550 ਨਵੇਂ ਅਹੁਦੇ ਬਣਾਏ ਗਏ ਹਨ।
          ਇਸ ਮੌਕੇ 'ਤੇ ਮੁੱਖ ਮੰਤਰੀ ਨੇ ਪਿਛਲੇ ਸਾਲ ਪੇਰਿਸ ਵਿੱਚ ਹੋਏ ਪੈਰਾ-ਓਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਹਰਿਆਣਾ ਦੇ 8 ਖਿਡਾਰੀਆਂ ਨੂੰ 42 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਦੇ ਕੇ ਸਨਮਾਨਿਤ ਕੀਤਾ। ਇਸ ਮੁਕਾਬਲੇ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 5 ਗੋਲਡ ਮੈਡਲ ਅਤੇ 3 ਸਿਲਵਰ ਮੈਡਲ ਅਰਜਿਤ ਕੀਤੇ। 
ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਵਧੀਆ ਪ੍ਰਦਰਸ਼ਨ ਕਰਨ ਵਾਲੇ 31 ਕੋਚਾਂ ਨੂੰ 3 ਕਰੋੜ 56 ਲੱਖ ਰੁਪਏ ਦੀ ਰਕਮ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਪ੍ਰੋਗਰਾਮ ਵਿੱਚ ਹਰਿਆਣਾ ਦੇ ਵਧੀਆ ਖਿਡਾਰੀਆਂ, ਰਾਸ਼ਟਰੀ ਖੇਡ- 2025 ਦੇ ਗੋਲਡ ਮੈਡਲ ਜੇਤੂਆਂ, 75 ਵਧੀਆ ਖੇਡ ਨਰਸਰੀਆਂ ਦੇ ਇੰਚਾਰਜ ਅਤੇ ਖੇਡ ਵਿਭਾਗ ਦੇ 75 ਵਧੀਆ ਕੋਚ ਨੂੰ ਵੀ ਪ੍ਰਸ਼ਸਤੀ ਪੱਤਰ ਦੇ ਕੇ ਸਨਮਾਨਿਤ ਕੀਤਾ।
          ਇਸ ਤੋਂ ਪਹਿਲਾਂ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਖੇਡ ਮਹਾਕੁੰਭ 2025 ਦੇ ਦੂਜੇ ਪੜਾਅ ਵਿੱਚ 9959 ਖਿਡਾਰੀ ਤਿੰਨ ਦਿਨਾਂ ਤੱਕ 17 ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਆਪਣਾ ਦਮਖਮ ਦਿਖਾਉਣਗੇ। ਉਨ੍ਹਾਂ ਨੇ ਕਿਹਾ ਕਿ ਇਹ ਮੁਕਾਬਲੇ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਆਯੋਜਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਖੇਡ ਨੀਤੀ ਦੇਸ਼ ਵਿੱਚ ਸੱਭ ਤੋਂ ਵਧੀਆ ਹੈ।
 ਖਿਡਾਰੀਆਂ ਦੀ ਮਿਹਨਤ ਅਤੇ ਹਰਿਆਣਾ ਦੀ ਖੇਡ ਨੀਤੀ ਦਾ ਹੀ ਨਤੀਜਾ ਹੈ ਕਿ ਅੱਜ ਹਰਿਆਣਾ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਦੇਸ਼ ਅਤੇ ਸੂਬੇ ਦਾ ਨਾਮ ਰੋਸ਼ਨ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ 15 ਸਾਲ ਬਾਅਦ ਨਵੰਬਰ ਵਿੱਚ ਹਰਿਆਣਾ ਓਲੰਪਿਕ ਖੇਡਾਂ ਦਾ ਆਯੋਜਿਨ ਹੋਣ ਜਾ ਰਿਹਾ ਹੈ।
          ਇਸ ਮੌਕੇ 'ਤੇ ਵਿਧਾਇਕ ਜਗਮੋਹਨ ਆਨੰਦ ਅਤੇ ਰਣਧੀਰ ਪਨਿਹਾਰ, ਵਿਧਾਨਸਭਾ ਦੇ ਸਾਬਕਾ ਸਪੀਕਰ ਗਿਆਨਚੰਦ ਗੁਪਤਾ, ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਮਹਾਨਿਦੇਸ਼ਕ ਸੰਜੀਵ ਵਰਮਾ, ਡਿਪਟੀ ਕਮਿਸ਼ਨਰ ਸਤਪਾਲ ਸ਼ਰਮਾ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਪ੍ਰਵੀਣ ਅੱਤਰੇ, ਮੀਡੀਆ ਕੋਆਰਡੀਨੇਟਰ ਅਸ਼ੋਗ ਛਾਬੜਾ ਤੋਂ ਇਲਾਵਾ ਹੋਰ ਮਾਣਯੋਗ ਵਿਅਕਤੀ ਅਤੇ ਖਿਡਾਰੀ ਮੌਜੂਦ ਸਨ।