ਹੁਸ਼ਿਆਰਪੁਰ ਵਿਖੇ ਚੱਲੀ ਰਹੀ ਰਾਮਲੀਲਾ ਦੌਰਾਨ ਪਹਿਲੇ ਦਿਨ ਰਾਮ ਅਵਤਾਰ, ਦੂਜੇ ਦਿਨ ਤਾੜਕਾ ਵਧ ਦਾ ਮੰਚਨ ਕੀਤਾ ਗਿਆ
ਹੁਸ਼ਿਆਰਪੁਰ- ਉੱਤਰੀ ਭਾਰਤ ਦੇ ਪ੍ਰਸਿੱਧ ਦਸ਼ਹਰਾ ਮਹਾਂ ਉਤਸਵ ਦੌਰਾਨ ਰਾਮਲੀਲਾ ਦੇ ਪਹਿਲੇ ਦਿਨ ਸ਼੍ਰੀ ਰਾਮ ਜਨਮੋਤਸਵ ਦੀ ਝਾਂਕੀ ਪੇਸ਼ ਕੀਤੀ ਗਈ। ਇਸ ਦੌਰਾਨ ਦਿਖਾਇਆ ਗਿਆ ਕਿ ਜਦੋਂ ਧਰਤੀ ’ਤੇ ਪਾਪ ਅਤੇ ਅਤਿਆਚਾਰ ਵੱਧ ਗਏ ਤਾਂ ਧਰਤੀ ਮਾਂ ਗਾਂ ਦਾ ਰੂਪ ਧਾਰ ਕੇ ਬ੍ਰਹਮਾ ਜੀ ਕੋਲ ਪਹੁੰਚੀਆਂ। ਬ੍ਰਹਮਾ ਜੀ ਹੋਰ ਦੇਵਤਿਆਂ ਨਾਲ ਮਿਲ ਕੇ ਭਗਵਾਨ ਵਿਸ਼ਨੂੰ ਕੋਲ ਧਰਤੀ ਨੂੰ ਪਾਪਾਂ ਤੋਂ ਬਚਾਉਣ ਲਈ ਪ੍ਰਾਰਥਨਾ ਕਰਨ ਗਏ।

ਇਸ ਉੱਤੇ ਭਗਵਾਨ ਵਿਸ਼ਨੂੰ ਨੇ ਆਸ਼ਵਾਸਨ ਦਿਤਾ ਕਿ ਉਹ ਜਲਦ ਹੀ ਅਯੋਧਿਆ ਵਿੱਚ ਅਵਤਾਰ ਲੈਣਗੇ।ਇਸ ਦੌਰਾਨ ਰਾਮਲੀਲਾ ਵਿੱਚ ਸ਼੍ਰੀ ਰਾਮ ਅਵਤਾਰ ਅਤੇ ਨਾਮਕਰਨ ਦਾ ਮੰਚਨ ਕੀਤਾ ਗਿਆ। ਇਸ ਵਾਰ ਸੰਤ ਨਗਰੀ ਦੇ ਵਾਸੀਆਂ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਵਿੱਚ ਦਸ਼ਹਰਾ ਮਹੋਤਸਵ ਨੂੰ ਲੈ ਕੇ ਖ਼ਾਸ ਉਤਸ਼ਾਹ ਵੇਖਿਆ ਗਿਆ ਅਤੇ ਪਹਿਲੇ ਦਿਨ ਰਾਮਲੀਲਾ ਮੈਦਾਨ ਸ਼ਰਧਾਲੂਆਂ ਨਾਲ ਖਚਾਖਚ ਭਰਿਆ ਹੋਇਆ ਸੀ।
ਮੰਚ ’ਤੇ ਵਿਅਰਾਜਮਾਨ ਭਗਵਾਨ ਦੇ ਸਰੂਪਾਂ ਨੂੰ ਫੁੱਲਾਂ ਦੀਆਂ ਮਾਲਾਵਾਂ ਪਹਿਨਾ ਕੇ ਆਰਤੀ ਕੀਤੀ ਗਈ ਅਤੇ ਫਿਰ ਵਿਸ਼੍ਰਾਮ ਲਈ ਲੈ ਜਾਇਆ ਗਿਆ।ਦੂਜੇ ਦਿਨ ਰਾਮਲੀਲਾ ਮੰਚਨ ਵਿੱਚ ਤਾੜਕਾ ਵਧ ਦਾ ਪ੍ਰਸੰਗ ਦਰਸਾਇਆ ਗਿਆ। ਇਸ ਮੌਕੇ ਪੰਡਿਤ ਪ੍ਰਿਯਵ੍ਰਤ ਸ਼ਾਸਤ੍ਰੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਰਿਨਾਮ ਸੰਕੀਰਤਨ ਨਾਲ ਪੰਡਾਲ ਨੂੰ ਭਗਤੀਮਈ ਬਣਾ ਦਿਤਾ।
ਸਮਾਗਮ ਦੌਰਾਨ ਪ੍ਰਧਾਨ ਗੋਪੀ ਚੰਦ ਕਪੂਰ, ਚੇਅਰਮੈਨ ਸ਼ਿਵ ਸੂਦ, ਆਰ.ਪੀ. ਧੀਰ, ਪ੍ਰਦੀਪ ਹਾਂਡਾ, ਡਾ. ਬਿੰਦੁਸਾਰ ਸ਼ੁਕਲਾ, ਰਾਕੇਸ਼ ਸੂਰੀ, ਸੰਜੀਵ ਐਰੀ, ਹਰਿਸ਼ ਆਨੰਦ, ਯੋਗੇਸ਼ ਕੁਮਰਾ, ਕਮਲ ਵਰਮਾ, ਤਰਸੇਮ ਮੋਦਗਿਲ, ਅਨੁਰਾਗ ਕਾਲਿਆ, ਰਾਜੇਸ਼ ਮੋਦਗਿਲ, ਆਸ਼ੀਸ਼ ਵਰਮਾ, ਮਨੋਜ ਦੱਤਾ, ਕ੍ਰਿਸ਼ਨ ਗੋਪਾਲ ਸ਼ਰਮਾ, ਕਪਿਲ ਹਾਂਡਾ, ਵਰੁਣ ਕੈਂਥ, ਸੌਰਵ ਸ਼ਰਮਾ ਆਦਿ ਗਣਮਾਨਯ ਹਾਜ਼ਰ ਸਨ।