ਨਵੀਂ ਜੀਐਸਟੀ ਦਰਾਂ ਦਾ ਗਰੀਬ ਅਤੇ ਮੱਧਮ ਵਰਗ ਨੂੰ ਸੱਭ ਤੋਂ ਵੱਧ ਹੋਵੇਗਾ ਲਾਭ - ਮੰਤਰੀ ਕ੍ਰਿਸ਼ਣ ਲਾਲ ਪੰਵਾਰ

ਚੰਡੀਗੜ੍ਹ, 24 ਸਤੰਬਰ - ਹਰਿਆਣਾ ਦੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਅੱਜ ਚਰਖੀ ਦਾਦਰੀ ਸ਼ਹਿਰ ਦੇ ਵੱਖ-ਵੱਖ ਵਪਾਰਕ ਅਦਾਰਿਆਂ 'ਤੇ ਜਾ ਕੇ ਨਵੀਂ ਜੀਐਸਟੀ ਦਰਾਂ ਨੂੰ ਲੈ ਕੇ ਵਪਾਰੀਆਂ ਨਾਲ ਚਰਚਾ ਕੀਤੀ। ਊਨ੍ਹਾਂ ਨੇ ਗ੍ਰਾਹਕਾਂ ਨਾਲ ਵੀ ਗੱਲ ਕੀਤੀ ਅਤੇ ਨਵੀਂ ਜੀਐਸਟੀ ਦਰਾਂ ਨਾਲ ਕੀਮਤਾਂ ਵਿੱਚ ਆਈ ਕਮੀ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।

          ਇਸ ਤੋਂ ਪਹਿਲਾਂ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਨੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਜੀਐਸਟੀ ਦੀ ਦਰਾਂ ਨੂੰ ਘਟਾ ਕੇ ਇਤਹਾਸਕ ਫੈਸਲਾ ਕੀਤਾ ਹੈ। ਇਸ ਦਾ ਸੱਭ ਤੋਂ ਵੱਧ ਫਾਇਦਾ ਦੇਸ਼ ਦੇ ਗਰੀਬ ਅਤੇ ਮੱਧਮ ਵਰਗ ਨੂੰ ਹੋਵੇਗਾ। ਇਸ ਬਦਲਾਅ ਨਾਲ ਇੱਕ ਪਾਸੇ ਜਿੱਥੇ ਰੋਜਾਨਾ ਜਿੰਦਗੀ ਦੀ ਵਸਤੂਆਂ ਦੀ ਕੀਮਤਾਂ ਵਿੱਚ ਕਮੀ ਆਈ ਹੈ, ਉੱਥੇ ਦੂਜੇ ਪਾਸੇ ਛੋਟੇ ਸਮੱਗਰੀਆਂ ਅਤੇ ਵਾਹਨਾਂ ਦੀ ਕੀਮਤ ਵੀ ਘੱਟ ਹੋਈ ਹੈ। ਜਿਨ੍ਹਾਂ ਲੋਕਾਂ ਨੇ ਵਾਹਨ ਬੁੱਕ ਕੀਤੇ ਸਨ, ਹੁਣ ਉਨ੍ਹਾਂ ਨੂੰ ਉਹੀ ਵਾਹਨ ਘੱਟ ਕੀਮਤ 'ਤੇ ਮਿਲ ਰਹੇ ਹਨ। ਇਸ ਦੇ ਲਈ ਲੋਕਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਹੈ।
          ਉਨ੍ਹਾਂ ਨੇ ਦਸਿਆ ਕਿ ਨਵੀਂ ਵਿਵਸਥਾ ਤਹਿਤ ਜੀਐਸਟੀ ਸਲੈਬਸ ਨੂੰ ਸਰਲ ਕਰਦੇ ਹੋਏ ਹੁਣ ਮੁੱਖ ਰੂਪ ਨਾਲ ਕੁੱਝ ਸਮਾਨ ਨੂੰ 0 ਫੀਸਦੀ ਸ਼੍ਰੇਣੀ ਵਿੱਚ ਵੀ ਲਿਆਇਆ ਗਿਆ ਹੈ, ਯਾਨੀ ਉਹ ਪੂਰੀ ਤਰ੍ਹਾ ਨਾਲ ਟੈਕਸ ਮੁਕਤ ਹੋਣਗੇ। ਇਸ ਤੋਂ ਇਲਾਵਾ, ਮੁੱਖ ਰੂਪ ਨਾਲ ਦੋ ਜੀਐਸਟੀ ਸਲੈਬਸ 5 ਫੀਸਦੀ ਤੇ 18 ਫੀਸਦੀ ਬਣਾਏ ਗਏ ਹਨ। ਪਹਿਲਾਂ ਲਾਗੂ 12 ਫੀਸਦੀ ਤੇ 28 ਫੀਸਦੀ ਸਲੈਬ ਨੂੰ ਪੂਰੀ ਤਰ੍ਹਾ ਖਤਮ ਕਰ ਦਿੱਤਾ ਗਿਆ ਹੈ।
          ਊਨ੍ਹਾਂ ਨੇ ਦਸਿਆ ਕਿ ਰੋਜਾਨਾ ਵਰਤੋ ਦੀ ਕਈ ਵਸਤੂਆਂ ਅਤੇ ਸੇਵਾਵਾਂ ਨੂੰ ਪੂਰੀ ਤਰ੍ਹਾ ਜੀਐਸਟੀ ਨਾਲ ਮੁਕਤ ਕਰ ਦਿੱਤਾ ਗਿਆ ਹੈ। ਇਸ ਵਿੱਚ ੁਿੱਧ, ਰੋਟੀ-ਪਰਾਠਾ ਵਰਗੇ ਭਾਰਤੀ ਬ੍ਰੈਂਡਸ, ਨਿਜੀ ਜੀਵਨ ਤੇ ਸਿਹਤ ਬੀਮਾ ਪੋਲਿਸੀ, ਪ੍ਰਾਥਮਿਕ ਸਟੇਸ਼ਨਰੀ, ਨੋਟਸ ਬੁੱਕ, ਮੈਪ। ਚਾਰਟ ਤੇ ਜੀਵਨ ਰੱਖਿਅਮ ਦਵਾਈਆਂ ਸ਼ਾਮਿਲ ਹਨ। ਇੰਨ੍ਹਾਂ ਵਸਤੂਆਂ 'ਤੇ ਹੁਣ ਖਪਤਕਾਰਾਂ ਨੂੰ ਕੋਈ ਟੈਕਟ ਨਹੀਂ ਦੇਣਾ ਹੋਵੇਗਾ।