ਪਿੰਡ ਲਲਵਾਨ ਵਿਖੇ ਅੱਜ ਹੋ ਰਹੇ ਧਾਰਮਿਕ ਸਮਾਗਮ ਦੌਰਾਨ ਸਿੱਧ ਯੋਗੀ ਟਰੱਸਟ ਪਿੰਡ ਖਾਨਪੁਰ ਵੱਲੋਂ ਲਗਾਇਆ ਜਾਵੇਗਾ ਮੁਫਤ ਮੈਡੀਕਲ ਕੈਂਪ
ਮਾਹਿਲਪੁਰ, 21 ਜੂਨ- ਪਿੰਡ ਲਲਵਾਨ ਦੇ ਬਾਹਰਲੇ ਪਾਸੇ ਸਥਿਤ ਭਗਤ ਸੋਡੀ ਰਾਮ ਜੀ ਦੇ ਦਰਬਾਰ ਤੇ 22 ਜੂਨ ਦਿਨ ਐਤਵਾਰ ਨੂੰ ਦਿਨ ਦੇ ਸਮੇਂ ਹੋ ਰਹੇ ਧਾਰਮਿਕ ਸਮਾਗਮ ਦੌਰਾਨ ਸਿੱਧ ਯੋਗੀ ਟਰੱਸਟ ਪਿੰਡ ਖਾਨਪੁਰ ਵੱਲੋਂ ਡਾਕਟਰ ਜਸਵੰਤ ਸਿੰਘ ਥਿੰਦ ਦੇ ਭਰਪੂਰ ਸਹਿਯੋਗ ਸਦਕਾ ਅਤੇ ਡਾਕਟਰ ਪ੍ਰਭ ਹੀਰ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਮੁਫਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।

ਜਿਸ ਵਿੱਚ ਮਰੀਜ਼ਾਂ ਦਾ ਚੈੱਕ ਅਪ ਕਰਕੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਮੌਕੇ ਡਾਕਟਰ ਮੱਖਣ ਸਿੰਘ ਢਿੱਲੋ ਤੇ ਨਰਿੰਦਰ ਸਿੰਘ ਵੱਲੋਂ ਸ਼ੂਗਰ ਦੇ ਫਰੀ ਟੈਸਟ ਕੀਤੇ ਜਾਣਗੇ। ਭਾਈ ਘਨਈਆ ਜੀ ਚੈਰੀਟੇਬਲ ਬਲੱਡ ਸੈਂਟਰ ਹੁਸ਼ਿਆਰਪੁਰ ਵੱਲੋਂ ਇਸੇ ਇਸੇ ਦਿਨ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ।
ਭਗਤ ਸੋਡੀ ਰਾਮ ਜੀ ਲਲਵਾਨ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਇਸ ਸਮਾਗਮ ਵਿੱਚ ਪਹੁੰਚ ਕੇ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰੇ ਕਰਨ ਅਤੇ ਨਾਲ ਹੀ ਲੱਗ ਰਹੇ ਮੁਫਤ ਮੈਡੀਕਲ ਕੈਂਪਾਂ ਦਾ ਲਾਭ ਉਠਾਉਣ।