
ਅਪਰਾਧਿਕ ਘਟਨਾਵਾਂ ਨੂੰ ਰੋਕਣ *ਚ ਨਾਕਾਮ ਰਹੀ ਮਾਨ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ
ਪਟਿਆਲਾ : ਪੰਜਾਬ ਵਿੱਚ ਤੇਜੀ ਨਾਲ ਲਗਾਤਾਰ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਵਿੱਚ ਫੇਲ ਸਾਬਤ ਹੋ ਰਹੀ ਮਾਨ ਸਰਕਾਰ ਖਿਲਾਫ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਦੇ ਮੌਜੂਦਾ ਹਲਾਤਾ ਨੂੰ ਅਤੀ ਚਿੰਤਾਯੋਗ ਦੱਸਦਿਆਂ ਕਿਹਾ ਕਿ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਹੈ।
ਪਟਿਆਲਾ : ਪੰਜਾਬ ਵਿੱਚ ਤੇਜੀ ਨਾਲ ਲਗਾਤਾਰ ਵੱਧ ਰਹੀਆਂ ਅਪਰਾਧਿਕ ਘਟਨਾਵਾਂ ਨੂੰ ਰੋਕਣ ਵਿੱਚ ਫੇਲ ਸਾਬਤ ਹੋ ਰਹੀ ਮਾਨ ਸਰਕਾਰ ਖਿਲਾਫ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਪੰਜਾਬ ਦੇ ਮੌਜੂਦਾ ਹਲਾਤਾ ਨੂੰ ਅਤੀ ਚਿੰਤਾਯੋਗ ਦੱਸਦਿਆਂ ਕਿਹਾ ਕਿ ਜਿਸ ਦਿਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਹੈ।
ਉਸ ਦਿਨ ਤੋਂ ਹੀ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ। ਇਸ ਤੋਂ ਇੰਝ ਲੱਗ ਰਿਹਾ ਹੈ ਕਿ ਮਾਨ ਸਰਕਾਰ ਤੋਂ ਪੰਜਾਬ ਨਹੀਂ ਸੰਭਾਲਿਆ ਜਾ ਰਿਹਾ। ਅੱਜ ਪੂਰੇ ਪੰਜਾਬ ਵਿੱਚ ਹਾਹਾਕਾਰ ਮਚੀ ਹੋਈ ਹੈ, ਕੀਤੇ ਲੁੱਟਾਂ—ਖੋਹਾਂ ਕੀਤੇ ਚੌਰੀਆਂ, ਡਕੈਤੀਆਂ ਕੀਤੇ ਕਤਲਾਣਾ ਹਮਲੇ ਹੋ ਰਹੇ ਹਨ ਗੈਂਗਸਟਰਾਂ ਵਲੋਂ ਵਪਾਰੀਆਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਹਨ।
ਵਸੂਲੀਆਂ ਕੀਤੀਆਂ ਜਾ ਰਹੀਆਂ ਹਨ, ਜਮੀਨਾਂ ਦੱਬੀਆਂ ਜਾ ਰਹੀਆਂ ਹਨ, ਕੀਤੇ ਗੋਲੀਆਂ ਚਲ ਰਹੀਆਂ ਹਨ ਕੀਤੇ ਧੋਖਾਧੜੀਆਂ ਹੋ ਰਹੀਆਂ ਹਨ, ਜਿਸ ਕਰਕੇ ਪੰਜਾਬ ਦੇ ਲੋਕ ਡਰੇ, ਸਹਿਮੇ ਤੇ ਬੇਹੱਦ ਦੁੱਖੀ ਅਤੇ ਚਿੰਤਾ ਵਿੱਚ ਡੁੱਬੇ ਨਜ਼ਰ ਆ ਰਹੇ ਹਨ। ਇੱਕ ਉੱਤੇ ਨਸ਼ਿਆਂ ਦਾ ਦੈਂਤ ਰੁਕਣ ਦਾ ਨਾਮ ਨਹੀਂ ਲੈ ਰਿਹਾ, ਨੌਜਵਾਨਾਂ ਦੀਆਂ ਜਿੰਦਗੀਆਂ ਨਾਲ ਖੇਡਾਂ ਖੇਡ ਮੌਤ ਦੀ ਨੀਂਦ ਸਵਾ ਰਿਹਾ ਹੈ ਤੇ ਦਿਲ ਦਹਿਲਾਉਣ ਵਾਲੀਆਂ ਘਟਨਾਵਾਂ ਨੇ ਪੰਜਾਬ ਦੀ ਸੁੱਖ ਸ਼ਾਂਤੀ ਨੂੰ ਭੰਗ ਕੀਤਾ ਹੈ।
ਜੇਕਰ ਵਿਦੇਸ਼ਾਂ ਵਿੱਚ ਕੋਈ ਵੀ ਵਿਅਕਤੀ ਅਪਰਾਧ ਕਰਦਾ ਹੈ ਤਾਂ ਉਸ ਨੂੰ ਐਸੀ ਸਜਾ ਦਿੱਤੀ ਜਾਦੀ ਹੈ ਉਹ ਆਪਣੇ ਜੀਵਨ ਵਿੱਚ ਅਪਰਾਧ ਨਹੀਂ ਕਰਦਾ ਪਰ ਪੰਜਾਬ ਵਿੱਚ ਜੇਕਰ ਕੋਈ ਵਿਅਕਤੀ ਇੱਕ ਵਾਰ ਅਪਰਾਧ ਕਰਦਾ ਹੈ ਤਾਂ ਉਹ ਵਾਰ—ਵਾਰ ਅਪਰਾਧ ਕਰਦਾ ਹੈ ਅਪਰਾਧਿਆਂ ਤੇ ਤੀਹ—30 ਕੇਸ ਚਲ ਰਹੇ ਹਨ ਉਹ ਅਪਰਾਧੀ ਬੇਖੌਫ ਹੋ ਕੇ ਸੜਕਾਂ ਤੇ ਸ਼ਰਿਆਮ ਘੁੰਮ ਰਹੇ ਹਨ ਕਾਨੂੰਨ ਦਾ ਡਰ ਅਪਰਾਧਿਆਂ *ਚ ਬਿਲਕੁਲ ਖਤਮ ਹੋ ਗਿਆ ਹੈ।
ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਬੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਤੇ ਸਰਕਾਰ ਦਾ ਵੀ ਕਿਸੇ ਪਾਸੇ ਕੰਟਰੋਲ ਨਹੀਂ ਰਿਹਾ। ਉੱਥੇ ਹੀ ਪ੍ਰਸ਼ਾਸ਼ਨ ਵੀ ਬੇਵਸ ਹੋ ਗਿਆ ਹੈ। ਪੰਜਾਬ ਦਾ ਸਾਰਾ ਸਿਸਟਮ ਅਪਰਾਧਿਆਂ ਦੇ ਕਬਜੇ ਵਿੱਚ ਆ ਗਿਆ ਹੈ ਹੁਣ ਇਹ ਕਾਨੂੰਨ ਦੀਆਂ ਧੱਜੀਆਂ ਉੱਡਾ ਰਹੇ ਹਨ ਤੇ ਪੰਜਾਬ ਦੀਆਂ ਜੇਲਾਂ ਵੀ ਸੁਰੱਖਿਅਤ ਨਹੀਂ ਰਹੀਆਂ ਅਪਰਾਧੀ ਜੇਲਾਂ *ਚ ਬੈਠ ਕੇ ਆਪਣਾ ਕੰਮ ਚਲਾ ਰਹੇ ਹਨ।
ਪੰਜਾਬ ਦੇ ਲੋਕ ਅਪਰਾਧਿਆਂ ਦੇ ਡਰ ਤੋਂ ਪੰਜਾਬ ਨੂੰ ਛੱਡ ਪਰਿਵਾਰਾਂ ਸਮੇਤ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਤੇ ਵਪਾਰੀ ਵਰਗ ਫਰੌਤੀਆਂ ਦੀਆਂ ਧਮਕੀਆਂ ਤੋਂ ਡਰ ਕੇ ਆਪਣੇ ਕੰਮਾਂ ਨੂੰ ਬੰਦ ਕਰਕੇ ਦੂਜੇ ਸੂਬਿਆਂ ਜਾ ਰਹੇ ਹਨ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਮੰਗ ਕੀਤੀ ਕਿ ਅਪਰਾਧਿਕ ਘਟਨਾਵਾਂ ਨੂੰ ਕਾਬੂ ਪਾਉਣ ਲਈ ਵਿਸ਼ੇਸ਼ ਫੋਰਸਾਂ ਦੀਆਂ ਟੁੱਕੜੀਆਂ ਭੇਜੀਆਂ ਜਾਣ ਕਿਉਂਕਿ ਪੰਜਾਬ ਯਤੀਮ ਹੈ ਇੱਥੇ ਗੈਂਗਸਟਰ, ਲੁਟੇਰਿਆਂ ਅਤੇ ਗੁੰਡਿਆਂ ਦਾ ਰਾਜ ਚਲ ਰਿਹਾ ਹੈ।
ਅੱਜ ਇਸ ਮੌਕੇ ਪਲਵਿੰਦਰ ਸਿੰਘ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ, ਜ਼ਸਪਾਲ ਯੋਗਰਾਜ, ਜਰਨੈਲ ਸਿੰਘ, ਬਲਵਿੰਦਰ ਸਿੰਘ, ਜ਼ਸਵੰਤ ਸਿੰਘ, ਰਾਮਜਾਨ ਖਾਨ, ਹਰਪਾਲ, ਭਾਗ ਸਿੰਘ, ਮਦਨਜੀਤ ਸਿੰਘ, ਜ਼ਸਵੀਰ ਸਿੰਘ, ਕਰਮਜੀਤ ਸਿੰਘ, ਲਛਮਣ ਦਾਸ, ਹੁਕਮ ਸਿੰਘ, ਮਾਨ ਸਿੰਘ, ਕਰਮ ਸਿੰਘ ਆਦਿ ਹਾਜਰ ਸਨ।
