ਦੁਆਬਾ ਸਾਹਿਤ ਸਭਾ( ਰਜਿ.) ਗੜਸ਼ੰਕਰ ਦੀ ਮਾਸਿਕ ਇਕੱਤਰਤਾ ਹੋਈ

ਗੜ੍ਹਸ਼ੰਕਰ- ਦੁਆਬਾ ਸਾਹਿਤ ਸਭਾ ਰਜਿਸਟਰਡ ਗੜ ਸ਼ੰਕਰ ਦੀ ਮਾਸਿਕ ਇਕੱਤਰਤਾ ਸਭਾ ਦੇ ਪ੍ਰਧਾਨ ਡਾਕਟਰ ਬਿੱਕਰ ਸਿੰਘ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਸਥਾਨਕ ਮੇਜਰ ਸਿੰਘ ਮੌਜੀ ਯਾਦਗਾਰੀ ਲਾਇਬਰੇਰੀ, ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ। ਇਕੱਤਰਤਾ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਸ੍ਰੀ ਪਵਨ ਕੁਮਾਰ ਭੰਮੀਆਂ ਨੇ ਦੱਸਿਆ ਕਿ ਇਹ ਇਕੱਤਰਤਾ ਸ਼ਹੀਦੀ ਪੰਦਰਵਾੜੇ ਨੂੰ ਸਮਰਪਿਤ ਸੀ।

ਇਸ ਸਮੇਂ ਡਾਕਟਰ ਬਿਕਰ ਸਿੰਘ ਨੇ ਇਸ ਪੰਦਰਵਾੜੇ ਦੇ ਇਤਿਹਾਸਿਕ ਵਰਤਾਰਿਆਂ ਅਤੇ ਘਟਨਾਵਾਂ ਦਾ ਵਰਨਣ ਕਰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਮੁੱਚੀ ਲੜਾਈ ਜ਼ੁਲਮ ਦੇ ਖਿਲਾਫ ਸੀ ।ਇਹ ਉਸ ਸਮੇਂ ਦੀ ਸਮਾਜਿਕ ਨਾ-ਬਰਾਬਰੀ, ਜਾਤ ਅਭਿਮਾਨੀਆ ਅਤੇ ਵਕਤ ਦੇ ਹਾਕਮਾਂ ਦੇ ਖਿਲਾਫ ਸੀ। ਦੱਬੀ ਕੁਚਲੀ ਜਨਤਾ ਵਿੱਚ ਸਵੈਮਾਨ ਪੈਦਾ ਕਰਨ ਲਈ ਸੀ।
 ਵਿਚਾਰ ਚਰਚਾ ਉਪਰੰਤ ਹੋਏ ਕਵੀ ਦਰਬਾਰ ਵਿੱਚ ਸਰਬ ਸ੍ਰੀ ਪਵਨ ਕੁਮਾਰ ਭੰਮੀਆਂ, ਬਲਵੀਰ ਸਿੰਘ ਖਾਨਪੁਰੀ, ਜੋਗਾ ਸਿੰਘ ਭੰਮੀਆਂ, ਪੈਨਸ਼ਨਰ ਆਗੂ ਮਾਸਟਰ ਹੰਸਰਾਜ, ਅਵਤਾਰ ਸਿੰਘ ਪੱਖੋਵਾਲ, ਸਰਵਣ ਸਿੱਧੂ ਮੋਰਾਂਵਾਲੀ, ਪਰਮਿੰਦਰ ਸਿੰਘ, ਤਾਰਾ ਸਿੰਘ ਚੇੜਾ, ਕ੍ਰਿਸ਼ਨ ਗੜਸ਼ੰਕਰੀ, ਸਤਨਾਮ ਸਿੰਘ, ਪ੍ਰਿੰਸੀਪਲ ਦਰਬਾਰਾ ਰਾਮ, ਡੀਟੀਐਫ ਆਗੂ ਮੁਕੇਸ਼ ਕੁਮਾਰ ਗੁਜਰਾਤੀ, ਗੁਰਚਰਨ ਸਿੰਘ ਅਤੇ ਅਮਰੀਕਾ ਤੋਂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਸੇਵਾ ਸਿੰਘ ਨੂਰਪੁਰੀ ਸਮੇਤ ਹਾਜ਼ਰ ਕਵੀਆਂ ਨੇ ਸ਼ਹੀਦੀ ਪੰਦਰਵਾੜੇ ਨਾਲ ਸੰਬੰਧਿਤ ਘਟਨਾਵਾਂ ਨੂੰ ਪੇਸ਼ ਕਰਦੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।