ਅਮਿਤ ਸ਼ਾਹ ਵਲੋ ਡਾ ਬੀ.ਆਰ.ਅੰਬੇਡਕਰ ਸਾਹਿਬ 'ਤੇ ਕੀਤੀ ਗਲਤ ਟਿਪਣੀ ਦੀ ਨਿਖੇਧੀ

ਗੜਸ਼ੰਕਰ,23 ਦਸੰਬਰ- ਸੰਸਦ ਸ਼ੈਸ਼ਨ ਵਿੱਚ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋ ਡਾ ਬੀ.ਆਰ.ਅੰਬੇਡਕਰ ਸਾਹਿਬ 'ਤੇ ਕੀਤੀ ਗਲਤ ਟਿਪਣੀ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵਲੋ ਸਖਤ ਨਿਖੇਧੀ ਕੀਤੀ ਗਈ।

ਗੜਸ਼ੰਕਰ,23 ਦਸੰਬਰ- ਸੰਸਦ ਸ਼ੈਸ਼ਨ ਵਿੱਚ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋ ਡਾ ਬੀ.ਆਰ.ਅੰਬੇਡਕਰ ਸਾਹਿਬ 'ਤੇ ਕੀਤੀ ਗਲਤ ਟਿਪਣੀ ਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵਲੋ ਸਖਤ ਨਿਖੇਧੀ ਕੀਤੀ ਗਈ। 
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਡੀਟੀਐਫ ਦੇ ਆਗੂਆਂ ਮੁਕੇਸ਼ ਕੁਮਾਰ ਸੁਖਦੇਵ ਡਾਨਸੀਵਾਲ, ਪ੍ਰਦੀਪ ਸਿੰਘ ਅਤੇ ਵਿਨੇ ਕੁਮਾਰ ਨੇ ਕਿਹਾ ਕਿ ਮੋਦੀ ਸਰਕਾਰ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋ ਸੰਸਦ ਸੈਸ਼ਨ ਵਿੱਚ ਹਜ਼ਾਰਾਂ ਸਾਲਾਂ ਤੋਂ ਦੇਸ਼ ਦੇ ਜਾਤੀਵਾਦ ਦੇ ਪ੍ਰਬੰਧ ਰਾਹੀਂ ਨਪੀੜੇ ਸ਼ੋਸ਼ਤ ਕਰੋੜਾਂ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਰਹਿਬਰ ਡਾਕਟਰ ਬੀ ਆਰ ਅੰਬੇਦਕਰ ਦਾ ਅਪਮਾਨ ਭਰੇ ਢੰਗ ਨਾਲ ਨਾਮ ਲੈਣਾ ਕੇਂਦਰ ਦੀ ਆਰ ਐਸ ਐਸ ਸਮਰਥਕ ਭਾਜਪਾ ਸਰਕਾਰ ਦੀ ਸ਼ੋਸ਼ਿਤ ਲੋਕਾਂ ਪ੍ਰਤੀ ਅਸਲੀ ਸੋਚ ਵੱਲ ਇਸ਼ਾਰਾ ਕਰਦਾ ਹੈ। 
ਉਹਨਾਂ ਕਿਹਾ ਕਿ ਇਹ ਲੋਕਾਂ ਦੀ ਬਦਕਿਸਮਤੀ ਹੈ ਇਹੋ ਜਿਹੇ ਸੌੜੀ ਤੇ ਗੰਦੀ ਸੋਚ ਵਾਲੇ ਲੋਕ ਰਾਜ ਕਰ ਰਹੇ ਹਨ ਉਹਨਾਂ ਸਮੂਹ ਇਨਸਾਫ,ਜਮਹੂਰੀ ਤੇ ਸੋਸ਼ਿਤ ਲੋਕਾਂ ਨੂੰ ਇਕੱਠੇ ਹੋ ਕੇ ਇਹਨਾ ਜਾਤੀਵਾਦੀ ਮਾਨਸਿਕਤਾ ਵਾਲਿਆ ਖਿਲਾਫ ਇਕਜੁੱਟ ਹੈ ਕੇ ਸ਼ੰਘਰਸ਼ ਕਰਨ ਦਾ ਸੱਦਾ ਦਿਤਾ।