ਦਿਲਵਰਜੀਤ ਦਿਲਵਰ ਅਤੇ ਜੈਸਮੀਨ ਖਾਨ ਦੀ ਆਵਾਜ਼ ਵਿੱਚ ਮਾਤਾ ਦੀ ਭੇਟ "ਰੁੱਕਾ ਪਿਆਰ ਵਾਲ਼ਾ ਆਇਆ" ਲੋਕ ਅਰਪਣ।
ਨਵਾਂਸ਼ਹਿਰ- ਪੰਜਾਬ ਦੇ ਮਸ਼ਹੂਰ ਗਾਇਕ ਦਿਲਵਰ ਜੀਤ ਦਿਲਵਰ ਅਤੇ ਜੈਸਮੀਨ ਖਾਨ ਦੀ ਸੁਰੀਲੀ ਆਵਾਜ਼ ਵਿੱਚ ਮਾਤਾ ਦੀ ਭੇਟ "ਰੁੱਕਾ ਪਿਆਰ ਵਾਲ਼ਾ ਆਇਆ" ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ ਦੇ ਪ੍ਰਧਾਨ ਲਖਵਿੰਦਰ ਲੱਖਾ ਦੁਆਰਾ ਬਾਕੀ ਕਲਾਕਾਰਾਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤੀ ਗਈ।

ਇਸ ਮੌਕੇ ਬੋਲਦਿਆਂ ਲਖਵਿੰਦਰ ਲੱਖਾ ਨੇ ਕਿਹਾ ਕਿ ਦਿਲਵਰਜੀਤ ਦਿਲਵਰ ਪੰਜਾਬੀ ਗਾਇਕੀ ਦਾ ਪ੍ਰਸਿੱਧ ਕਲਾਕਾਰ ਹੈ। ਕਲਾਕਾਰ ਸੰਗੀਤ ਸਭਾ ਲਈ ਮਾਣ ਵਾਲੀ ਗੱਲ ਹੈ ਕਿ ਦਿਲਵਰ ਨੇ ਇਸ ਸਾਲ ਬਹੁਤ ਸਾਰੇ ਗੀਤ ਪੰਜਾਬੀ ਸਭਿਆਚਾਰ ਦੀ ਝੋਲੀ ਪਾਏ ਹਨ ਇਸ ਲਈ ਉਹ ਵਧਾਈ ਦਾ ਹੱਕਦਾਰ ਹੈ।
ਇਸ ਭੇਟ ਨੂੰ ਮੱਖਣ ਚੱਕ ਫੁੱਲੂ ਵਾਲੇ ਨੇ ਲਿਖਿਆ ਅਤੇ ਬੱਗਾ ਡਿਮਾਣਾ ਨੇ ਸੰਗੀਤ ਨਾਲ਼ ਸ਼ਿੰਗਾਰਿਆ ਹੈ।ਇਸ ਮੌਕੇ ਵਾਸਦੇਵ ਪਰਦੇਸੀ, ਲਖਵਿੰਦਰ ਲੱਖਾ ਚਰਾਣ ਵਾਲੇ, ਦਿਲਵਰਜੀਤ ਦਿਲਵਰ,ਦੇਸ ਰਾਜ ਬਾਲੀ ਆਦਿ ਹਾਜ਼ਰ ਸਨ।