
ਹਰਿਆਣਾ ਸਰਕਾਰ ਕੁਦਰਤੀ ਆਪਦਾ ਦੇ ਸਮੇਂ ਨਾਗਰਿਕਾਂ ਦੇ ਨਾਲ ਖੜੀ, ਰਾਹਤ ਉਪਾਆਂ ਲਈ ਤੁਰੰਤ 3.26 ਕਰੋੜ ਰੁਪਏ ਕੀਤੇ ਜਾਰੀ - ਮੁੱਖ ਮੰਤਰੀ
ਚੰਡੀਗੜ੍ਹ, 8 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਭਾਰੀ ਬਰਸਾਤ ਦੇ ਕਾਰਨ ਉਤਪਨ ਹੜ੍ਹ ਵਰਗੇ ਹਾਲਾਤਾਂ ਵਿੱਚ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਉਪਾਆਂ ਦੇ ਲਈ ਸਰਕਾਰ ਨੇ ਜਿਲ੍ਹਿਆਂ ਨੂੰ ਰਾਖਵਾਂ ਨਿਧੀ ਵਜੋ ਕੁੱਲ 3 ਕਰੋੜ 26 ਲੱਖ ਰੁਪਏ ਦੀ ਰਕਮ ਮੰਜੁਰ ਕੀਤੀ ਹੈ। ਇਸ ਰਕਮ ਦੀ ਵਰਤੋ ਪ੍ਰਭਾਵਿਤ ਲੋਕਾਂ ਨੂੰ ਭੋਜਨ, ਕਪੜੇ, ਅਸਥਾਈ ਸ਼ੈਲਟਰ, ਤੰਬੂ, ਪਸ਼ੂਆਂ ਲਈ ਚਾਰਾ ਅਤੇ ਪੈਟਰੋਲ, ਡੀਜ਼ਲ ਤੇ ਹੋਰ ਜਰੂਰੀ ਵਸਤੂਆਂ, ਰਾਹਤ ਸਮੱਗਰੀ ਦੇ ਟ੍ਰਾਂਪਸੋਰਟ ਅਤੇ ਗ੍ਰਾਮੀਣ ਖੇਤਰਾਂ ਵਿੱਚ ਜਲ੍ਹ ਨਿਕਾਸੀ ਕੰਮਾਂ ਲਈ ਕੀਤਾ ਜਾ ਰਿਹਾ ਹੈ।
ਚੰਡੀਗੜ੍ਹ, 8 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਵਿੱਚ ਭਾਰੀ ਬਰਸਾਤ ਦੇ ਕਾਰਨ ਉਤਪਨ ਹੜ੍ਹ ਵਰਗੇ ਹਾਲਾਤਾਂ ਵਿੱਚ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਉਪਾਆਂ ਦੇ ਲਈ ਸਰਕਾਰ ਨੇ ਜਿਲ੍ਹਿਆਂ ਨੂੰ ਰਾਖਵਾਂ ਨਿਧੀ ਵਜੋ ਕੁੱਲ 3 ਕਰੋੜ 26 ਲੱਖ ਰੁਪਏ ਦੀ ਰਕਮ ਮੰਜੁਰ ਕੀਤੀ ਹੈ। ਇਸ ਰਕਮ ਦੀ ਵਰਤੋ ਪ੍ਰਭਾਵਿਤ ਲੋਕਾਂ ਨੂੰ ਭੋਜਨ, ਕਪੜੇ, ਅਸਥਾਈ ਸ਼ੈਲਟਰ, ਤੰਬੂ, ਪਸ਼ੂਆਂ ਲਈ ਚਾਰਾ ਅਤੇ ਪੈਟਰੋਲ, ਡੀਜ਼ਲ ਤੇ ਹੋਰ ਜਰੂਰੀ ਵਸਤੂਆਂ, ਰਾਹਤ ਸਮੱਗਰੀ ਦੇ ਟ੍ਰਾਂਪਸੋਰਟ ਅਤੇ ਗ੍ਰਾਮੀਣ ਖੇਤਰਾਂ ਵਿੱਚ ਜਲ੍ਹ ਨਿਕਾਸੀ ਕੰਮਾਂ ਲਈ ਕੀਤਾ ਜਾ ਰਿਹਾ ਹੈ।
ਮੁੱਖ ਮੰਤਰੀ ਅੱਜ ਇੱਥੇ ਕੈਬੀਨੇਟ ਦੀ ਗੈਰ-ਰਸਮੀ ਮੀਟਿੰਗ ਦੇ ਬਾਅਦ ਪ੍ਰੈਸ ਕਾਨਫ੍ਰੈਂਸ ਨੂੰ ਸੰਬੋਧਿਤ ਕਰ ਰਹੇ ਸਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਇਸ ਕੁਦਰਤੀ ਆਪਦਾ ਵਿੱਚ ਮਕਾਨ ਢਹਿਣ ਨਾਲ ਸੂਬੇ ਦੇ 13 ਲੋਕਾਂ ਦੀ ਜਾਨ ਚਲੀ ਗਈ। ਇੰਨ੍ਹਾਂ ਵਿੱਚ ਜਿਲ੍ਹਾ ਫਤਿਹਾਬਾਦ ਵਿੱਚ ਚਾਰ, ਭਿਵਾਨੀ ਵਿੱਚ ਤਿੰਨ, ਕੁਰੂਕਸ਼ੇਤਰ ਤੇ ਯਮੁਨਾਨਗਰ ਵਿੱਚ ਦੋ-ਦੋ ਅਤੇ ਹਿਸਾਰ ਤੇ ਫਰੀਦਾਬਾਦ ਵਿੱਚ ਇੱਕ-ਇੱਕ ਵਿਅਕਤੀ ਸ਼ਾਮਿਲ ਹਨ। ਦੁਖੀ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰ ਨੇ ਤੁਰੰਤ 52 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਕਮ ਜਾਰੀ ਕੀਤੀ ਹੈ। ਹਰੇਕ ਵਿਅਕਤੀ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਰਕਮ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਜਖਮੀਆਂ ਨੂੰ ਵੀ ਮਦਦ ਲਈ 2 ਲੱਖ ਰੁਪਏ ਪ੍ਰਦਾਨ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਹੜ੍ਹ ਤੋਂ ਨਾਗਰਿਕਾਂ ਨੂੰ ਹੋਈ ਮੁਸ਼ਕਲਾਂ ਨੂੰ ਘੱਟ ਕਰਨ ਲਈ ਈ-ਸ਼ਤੀਪੁਰਤੀ ਪੋਰਟਲ ਖੋਲਿਆ ਹੋਇਆ ਹੈ। ਇਸ ਦਾ ਉਦੇਸ਼ ਆਮ ਜਨਤਾ ਵੱਲੋਂ ਆਪਣੇ ਨੁਕਸਾਨ ਲਈ ਬਿਨੈ ਜਮ੍ਹਾ ਕਰਨ ਦੀ ਪ੍ਰਕ੍ਰਿਆ ਨੁੰ ਆਸਾਨ ਬਨਾਉਣਾ ਹੈ। ਨਾਲ ਹੀ ਪ੍ਰਭਾਵਿਤ ਲੋਕਾਂ ਨੂੰ ਹੋਏ ਨੁਕਸਾਨ ਦੇ ਸਮੇਂਬੱਧ ਢੰਗ ਨਾਲ ਤਸਦੀਕ ਅਤੇ ਮੁਆਵਜ਼ੇ ਦੇ ਵੰਡ ਪ੍ਰਣਾਲੀ ਵਿੱਚ ਪਾਰਦਰਸ਼ਿਤਾ ਲਿਆਉਣਾ ਹੈ। ਹੁਣ ਤੱਕ ਸ਼ਤੀਪੂਰਤੀ ਪੋਰਟਲ 'ਤੇ ਸੂਬੇ ਦੇ 5217 ਪਿੰਡਾਂ ਦੇ 2 ਲੱਖ 53 ਹਜਾਰ 440 ਕਿਸਾਨਾਂ ਨੇ 14 ਲੱਖ 91 ਹਜਾਰ 130 ਏਕੜ ਖੇਤਰ ਦਾ ਰਜਿਸਟ੍ਰੇਸ਼ਣ ਕਰਵਾਇਆ ਹੈ। ਇਸ ਖੇਤਰ ਦੇ ਤਸਦੀਕ ਦਾ ਕੰਮ ਜਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਹੜ੍ਹ ਕਾਰਨ ਜਿਲ੍ਹਾ ਲੋਕਾਂ ਨੁੰ ਆਪਣਾ ਘਰ ਛੱਡਣਾ ਪਵੇਗਾ, ਅਜਿਹੇ ਲੋਕਾਂ ਲਈ ਰਾਹਤ ਕੈਂਪ ਲਗਾਏ ਗਏ ਹਨ। ਜਿਨ੍ਹਾਂ ਖੇਤਰਾਂ ਵਿੱਚ ਪਾਣੀ ਭਰ ਗਿਆ ਹੈ ਉੱਥੇ ਖਰਾਬ ਫਸਲਾਂ ਲਈ ਪ੍ਰਤੀ ਏਕੜ 15 ਹਜਾਰ ਰੁਪਏ ਤੱਕ ਦਾ ਮੁਆਵਜ਼ਾ ਦਿੱਤਾ ਜਾਵੇਗਾ। ਅਜਿਹੇ ਖੇਤਰਾਂ ਵਿੱਚ ਹਰੇ ਚਾਰੇ ਦੀ ਕਮੀ ਹੋਈ ਤਾਂ ਇਸ ਸਮਸਿਆ ਨੂੰ ਦੂਰ ਕਰਨ ਲਈ ਉਨ੍ਹਾਂ ਜਿਲ੍ਹਿਆਂ ਤੋਂ ਸੁੱਖਾ ਚਾਰਾ ਮੰਗਵਾਉਣ ਦਾ ਫੈਸਲਾ ਕੀਤਾ ਹੈ, ਜਿਨ੍ਹਾਂ ਵਿੱਚ ਜਲ੍ਹਭਰਾਵ ਦੀ ਸਮਸਿਆ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਲਭਰਾਵ ਵਾਲੇ ਖੇਤਰਾਂ ਵਿੱਚ ਡਿੱਗੇ ਅਤੇ ਲੋੜੀਂਦੇ ਨੁਕਸਾਨ ਵਾਲੇ ਮਕਾਨਾਂ ਦਾ ਸਰਵੇ ਕਰਵਾਇਆ ਜਾਵੇ। ਇਸ ਤੋਂ ਇਲਾਵਾ, ਜੋ ਪਰਿਵਾਰ 20 ਸਾਲਾਂ ਤੋਂ ਪੰਚਾਇਤੀ ਜ਼ਮੀਨ ਜਾਂ ਇਸ ਤਰ੍ਹਾ ਦੀ ਹੋਰ ਜ਼ਮੀਨ 'ਤੇ ਕਾਬਿਜ ਹਨ, ਊਨ੍ਹਾਂ ਦੇ ਮਕਾਨਾਂ ਨੂੰ ਵੀ ਜੇਕਰ ਨੁਕਸਾਨ ਹੋਇਆ ਹੈ ਤਾਂ ਉਨ੍ਹਾਂ ਦੀ ਵੀ ਲਿਸਟ ਤਿਆਰ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਵੀ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪ੍ਰਭਾਵਿਤ ਖੇਤਰਾਂ ਵਿੱਚ ਡਾਕਟਰਾਂ ਦੀ ਟੀਮਾਂ ਭੇਜ ਕੇ ਉਨ੍ਹਾਂ ਦੀ ਮੈਡੀਕਲ ਦੇ ਵਿਆਪਕ ਪ੍ਰਬੰਧ ਕੀਤੇ ਹਨ। ਪ੍ਰਭਾਵਿਤ ਲੋਕਾਂ ਨੂੰ ਮੈਡੀਕਲ ਕੈਂਪ ਲਗਾ ਕੇ ਸਿਹਤ ਸਹੂਲਤਾਂ ਉਪਲਬਧ ਕਰਵਾਈ ਜਾ ਰਹੀਆਂ ਹਨ। ਉਨ੍ਹਾਂ ਨੇ ਆਮਜਨਤਾ ਨੂੰ ਅਪੀਲ ਕੀਤੀ ਕਿ ਉਹ ਇਸ ਹਾਲਾਤ ਵਿੱਚ ਜਲ੍ਹ ਦੀ ਸਵੱਛਤਾ ਦਾ ਧਿਆਨ ਰੱਖਣ ਅਤੇ ਪਾਣੀ ਨੂੰ ਉਬਾਲ ਕੇ ਪੀਣ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਸੰਕਟ ਦੇ ਸਮੇਂ ਵਿੱਚ ਸਰਕਾਰ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜੀ ਹੈ ਅਤੇ ਉਨ੍ਹਾਂ ਨੇ ਹਰ ਸੰਭਵ ਸਹਾਇਤਾ ਪਹੁੰਚਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਕਿਸੇ ਵੀ ਨੁਕਸਾਨ ਦੇ ਹਾਲਾਤ ਵਿੱਚ ਪ੍ਰਭਾਵਿਤ ਲੋਕਾਂ ਨੂੰ ਨਿਯਮਅਨੁਸਾਰ ਆਰਥਕ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ।
ਹੜ੍ਹ ਪੀੜਤਾਂ ਨੂੰ ਸਹਾਇਤਾ
ਲੜੀ ਨੰ |
ਨੁਕਸਾਨ |
ਸਹਾਇਤਾ ਰਕਮ |
1 |
ਮੌਤ |
4 ਲੱਖ ਰੁਪਏ |
2 |
ਅੰਗ ਹਾਨੀ (40-60 ਫੀਸਦੀ) |
74,000 ਰੁਪਏ |
3 |
ਅੱਗ ਹਾਨੀ (60 ਫੀਸਦੀ ਤੋਂ ਵੱਧ) |
2,50,000 ਰੁਪਏ |
4 |
ਨੁਕਸਾਨ ਹੋਏ ਮਕਾਨ ਲਈ (ਮੈਦਾਨੀ ਖੇਤਰ ਵਿੱਚ) |
1,20,000 ਰੁਪਏ |
5 |
ਨੁਕਸਾਨ ਹੋਏ ਮਕਾਨ ਲਈ (ਪਹਾੜੀ ਖੇਤਰ ਵਿੱਚ) |
1,30,000 ਰੁਪਏ |
6 |
ਅੰਸ਼ਿਕ ਰੂਪ ਨਾਲ ਨੁਕਸਾਨ ਹੋਏ ਪੱਕੇ ਮਕਾਨ ਲਈ (15 ਫੀਸਦੀ) |
10,000 ਰੁਪਏ |
7 |
ਅੰਸ਼ਿਕ ਰੂਪ ਨਾਲ ਨੁਕਸਾਨ ਹੋਏ ਕੱਚੇ ਮਕਾਨ ਲਈ (15 ਫੀਸਦੀ) |
5,000 ਰੁਪਏ |
8 |
ਪਿੰਡ ਵਿੱਚ ਦੁਕਾਨ, ਸੰਸਥਾਨ ਤੇ ਉਦਯੋਗ 100 ਫੀਸਦੀ ਹਾਨੀ (1 ਲੱਖ ਰੁਪਏ ਤੱਕ) |
1 ਲੱਖ ਰੁਪਏ ਜਾਂ ਮੌਜੂਦਾ ਹਾਨੀ |
0 |
1 ਲੱਖ ਤੋਂ 2 ਲੱਵ ਤੱਕ |
1.75 ਲੱਖ ਰੁਪਏ |
|
2 ਲੱਖ ਤੋਂ 3 ਲੱਖ ਤੱਕ |
2.35 ਲੱਖ ਰੁਪਏ |
|
3 ਲੱਖ ਤੋਂ 4 ਲੱਖ ਤੱਕ |
2.75 ਲੱਖ ਰੁਪਏ |
|
4 ਲੱਖ ਤੋਂ 5 ਲੱਖ ਤੱਕ |
3.05 ਲੱਖ ਰੁਪਏ |
|
5 ਲੱਖ ਤੋਂ ਵੱਧ |
3.05 ਲੱਖ ਰੁਪਏ+10 ਫੀਸਦੀ |
9 |
ਫਸਲ ਹਾਨੀ ਸਬਸਿਡੀ (ਫੀਸਦੀ ਦੀ ਆਧਾਰ 'ਤੇ) ਪ੍ਰਤੀ ਏਕੜ |
7,000 ਤੋਂ 15,000 ਰੁਪਏ ਤੱਕ |
10 |
ਦੁਧਾਰੂ ਪਸ਼ੂ ਹਾਨੀ ਮੱਝ, ਗਾਂ, ਊਠਣੀ ਆਦਿ |
37,500 ਰੁਪਏ |
|
ਭੇਡ, ਬਕਰੀ, ਸੂਰ, |
4,000 ਰੁਪਏ |
|
ਦੁੱਧ ਨਾ ਦੇਣ ਵਾਲੇ ਪਸ਼ੂ ਊਂਠ, ਘੋੜਾ, ਬਲਦ ਆਦਿ |
32,000 ਰੁਪਏ |
|
ਮੁਰਗੀ ਪਾਲਣ |
10 ਹਜਾਰ ਰੁਪਏ ਤੱਕ |
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ 2 ਦਿਨਾਂ ਵਿੱਚ ਉਨ੍ਹਾਂ ਨੇ ਖੁਦ ਜਲਭਰਾਵ ਵਾਲੇ ਪਿੰਡਾਂ ਵਿੱਚ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ ਅਤੇ ਲੋਕਾਂ ਨਾਲ ਗੱਲ ਕੀਤੀ ਹੈ। ਜਮੀਨੀ ਪੱਧਰ 'ਤੇ ਨਰਮਾ, ਝੋਨਾ ਤੇ ਬਾਜਰਾ ਦੀ ਫਸਲਾਂ ਨੂੰ ਨੁਕਸਾਨ ਹੋਇਆ ਹੈ। ਇਸ ਦੇ ਲਈ ਅਧਿਕਾਰੀਆਂ ਨੂੰ ਡ੍ਰੋਨ ਨਾਲ ਵੀ ਮੈਪਿੰਗ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਹਾਲਾਤ ਕੰਟਰੋਲ ਵਿੱਚ ਹਨ ਅਤੇ ਅਧਿਕਾਰੀ ਤੇ ਕਰਮਚਾਰੀ ਮੁਸਤੇਦੀ ਨਾਲ ਲੋਕਾਂ ਨੂੰ ਜਰੂਰੀ ਸਹੂਲਤਾਂ ਤੇ ਸਹਾਇਤਾ ਪਹੁੰਚਾ ਰਹੇ ਹਨ।
ਇਸ ਮੌਕੇ 'ਤੇ ਸੂਚਨਾ, ਜਨਸੰਪਰਕ, ਭਾਸ਼ਾ ਅਤੇ ਸਭਿਆਚਾਰ ਵਿਭਾਗ ਦੇ ਡਾਇਰੈਕਟਰ ਜਨਰਲ ਸ੍ਰੀ ਕੇ.ਐਮ ਪਾਂਡੂਰੰਗ ਅਤੇ ਮੁੱਖ ਮੰਤਰੀ ਦੇ ਓਅੇਯਡੀ ਸ੍ਰੀ ਭਾਰਤ ਭੂਸ਼ਣ ਭਾਰਤੀ ਮੌਜੂਦ ਰਹੇ।
