ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੀ ਸੇਵਾ ਨਿਰੰਤਰ ਜਾਰੀ

ਨਵਾਂਸ਼ਹਿਰ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਵੱਲੋਂ ਪੰਜਾਬ ਵਿੱਚ ਆਏ ਹੜ੍ਹਾਂ ਦੌਰਾਨ ਪ੍ਰਭਾਵਿਤ ਇਲਾਕਿਆਂ ਵਿੱਚ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਭੇਜਣ ਦੀ ਸੇਵਾ ਨਿਰੰਤਰ ਜਾਰੀ ਹੈ। ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਅਤੇ ਹੋਰ ਮੈਂਬਰਾਂ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸੁਸਾਇਟੀ ਵਲੋਂ ਜਿਲ੍ਹਾ ਗੁਰਦਾਸਪੁਰ ਦੇ ਪ੍ਰਭਾਵਿਤ ਇਲਾਕਿਆਂ ਵਿਚ ਸੇਵਾ ਦੇ ਕਾਰਜ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਸੰਪਰਕ ਦੌਰਾਨ ਪਾਇਆ ਗਿਆ ਕਿ ਤੁਰੰਤ ਰਾਹਤ ਵਜੋਂ ਰਾਸ਼ਨ ਸਮੱਗਰੀ ਵਿੱਚ ਪੀਣ ਵਾਲੇ ਪਾਣੀ, ਪਸ਼ੂਆਂ ਲਈ ਚਾਰਾ, ਅਲਗ-ਅਲਗ ਦਾਲਾਂ ਤੋਂ ਇਲਾਵਾ ਚੀਨੀ, ਚਾਹ ਪੱਤੀ, ਕੱਪੜੇ ਅਤੇ ਔਰਤਾਂ ਵਾਸਤੇ ਕੁੱਝ ਜਰੂਰੀ ਸਮਾਨ ਆਦਿਕ ਤੁਰੰਤ ਲੋੜੀਂਦਾ ਹੈ।

ਡਿਮਾਂਡ ਨੂੰ ਮੁੱਖ ਰੱਖਦੇ ਹੋਏ 400 ਤੋਂ ਵੱਧ ਪਾਣੀ ਦੀਆਂ ਪੇਟੀਆਂ, 100 ਕੁਇੰਟਲ ਹੋਰ ਪਸ਼ੂਆਂ ਲਈ ਚਾਰਾ (ਆਚਾਰ),  ਚਾਰ ਕੁਇੰਟਲ ਦਾਲਾਂ ਦੋ ਕੁਇੰਟਲ ਚੀਨੀ, ਔਰਤਾਂ ਲਈ ਕੱਪੜੇ ਆਦਿਕ ਲੈ ਕੇ ਅੱਜ ਤੜਕਸਾਰ ਤਿੰਨ ਗੱਡੀਆਂ ਪਿੰਡ ਸ਼ਿਕਾਰ ਮਾਸ਼ੀਆਂ ਕੈਂਪ (ਜਿਲ੍ਹਾ ਗੁਰਦਾਸਪੁਰ) ਲਈ ਰਵਾਨਾ ਹੋਈਆਂ ਜਿੱਥੇ ਕਿ ਇਹ ਸਮਾਨ ਇਲਾਕੇ ਦੀ ਪ੍ਰਸਿੱਧ ਸੰਸਥਾ ਲਾਡੀ ਗਰੁੱਪ ਆਫ ਸੁਸਾਇਟੀ ਦੇ ਸਹਿਯੋਗ ਨਾਲ ਟਰੈਕਟਰ ਟਰਾਲੀਆਂ ਰਾਹੀਂ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾਵੇਗਾ। 
ਇਸ ਵਾਰ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਸੱਤ ਮੈਂਬਰ ਇਹ ਰਾਹਤ ਸਮੱਗਰੀ ਲੈ ਕੇ ਰਵਾਨਾ ਹੋਏ। ਇਸ ਤੋਂ ਇਲਾਵਾ ਜਿਲ੍ਹਾ ਪ੍ਰਸ਼ਾਸ਼ਨ ਦੀ ਮੰਗ ਤੇ ਧੈਂਗੜਪੁਰ ਬੰਨ੍ਹ ਅਤੇ ਡਿਪਟੀ ਕਮਿਸ਼ਨਰ ਦਫਤਰ ਨਵਾਂਸ਼ਹਿਰ ਵਿਖੇ ਵੀ ਲੋੜਵੰਦ ਹੜ ਪੀੜਤਾਂ ਲਈ ਦੋ ਕਿਸ਼ਤਾਂ ਵਿਚ ਸਮਾਨ ਭੇਜਿਆ ਗਿਆ। 
ਸੁਸਾਇਟੀ ਵਲੋਂ ਹਲਾਤ ਨਾਰਮਲ ਹੋਣ ਤੱਕ ਇਹ ਸੇਵਾਵਾਂ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਨੇ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਸੇਵਾਵਾਂ ਲਈ ਅੱਗੇ ਆਉਣ ਲਈ ਕਿਹਾ ਤਾਂ ਕਿ ਲੋੜਵੰਦ ਪਰਿਵਾਰਾਂ ਦੇ ਮੁੜ ਵਸੇਬੇ ਤੱਕ ਉਨ੍ਹਾਂ ਦੀ ਮੱਦਦ ਕੀਤੀ ਜਾ ਸਕੇ। ਇਸ ਮੌਕੇ ਉਨ੍ਹਾਂ ਨੇ ਦਾਨੀ ਸੱਜਣਾਂ ਅਤੇ ਖਾਸ ਕਰ ਐਨ ਆਰ ਆਈ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਵਲੋਂ ਸੁਸਾਇਟੀ ਨੂੰ ਇਹ ਸੇਵਾਵਾਂ ਜਾਰੀ ਰੱਖਣ ਲਈ ਬਹੁਤ ਵੱਡਾ ਸਹਿਯੋਗ ਦਿੱਤਾ ਜਾ ਰਿਹਾ ਹੈ।
ਇਸ ਮੌਕੇ ਸੋਸਾਇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ, ਕੈਸ਼ੀਅਰ ਜਗਦੀਪ ਸਿੰਘ, ਕੁਲਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ, ਮੁੱਖਵਿੰਦਰ ਪਾਲ ਸਿੰਘ, ਅਰਵਿੰਦਰ ਸਿੰਘ, ਪਲਵਿੰਦਰ ਸਿੰਘ  ਕਰਿਆਮ, ਮਨਮੋਹਨ ਸਿੰਘ, ਪਰਮਜੀਤ ਸਿੰਘ ਮੂਸਾਪੁਰ, ਹਕੀਕਤ ਸਿੰਘ, ਮਨਜੀਤ ਸਿੰਘ ਮਹਿਤਪੁਰ, ਗਿਆਨ ਸਿੰਘ, ਸਤੀਸ਼ ਗਿੰਦੇ, ਮਹਿੰਦਰ ਪਾਲ ਚੰਦਰ, ਦਲਜੀਤ ਸਿੰਘ ਬਡਵਾਲ, ਅਸ਼ੋਕ ਕੁਮਾਰ ਅਤੇ ਗੁਰਬਖਸ਼ ਸਿੰਘ ਆਦਿਕ ਮੈਂਬਰ ਹਾਜ਼ਰ ਸਨ।