ਸਾਵਣ ਮਾਸ ਵਿਚ ਕਾਵੜ ਸ਼ੀਵਰ 11 ਜੁਲਾਈ ਤੋਂ, 22 ਨੂੰ ਵਿਸ਼ਾਲ ਸ਼ਿਵ ਤਾਡਵ — ਸੁਧਾਰ ਸਭਾ ਨੇ ਕੀਤੇ ਵਿਸ਼ੇਸ਼ ਪ੍ਰਬੰਧ

3 ਜੁਲਾਈ, ਪਟਿਆਲਾ- ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਪਟਿਆਲਾ ਵੱਲੋਂ ਅੱਜ ਮਿਤੀ 03—07—2025 ਨੂੰ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਮੀਟਿੰਗ ਹੋਈ। ਸੁਧਾਰ ਸਭਾ ਦੀ ਇਹ ਮੀਟਿੰਗ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ ਧਾਮ ਨਾਲ ਕਾਵੜ ਸ਼ੀਵਰ ਲਗਾਉਣ ਸਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਸੁਧਾਰ ਸਭਾ ਦੇ ਸਾਰੇ ਮੈਂਬਰ ਸਾਹਿਬਾਨਾਂ ਨੇ ਫੈਸਲਾ ਕੀਤਾ ਕਿ ਇਸ ਵਾਰ ਕਾਵੜ ਸ਼ੀਵਰ 11 ਜੁਲਾਈ ਤੋਂ ਸ਼ੁਰੂ ਕੀਤਾ ਜਾਵੇਗਾ ਅਤੇ 23 ਜੁਲਾਈ ਨੂੰ ਸੰਪਨ ਹੋਵੇਗਾ।

ਸੁਧਾਰ ਸਭਾ ਨੇ ਕਾਵੜ ਸ਼ੀਵਰ ਦੀ ਸ਼ੁਰੂਆਤ 11 ਜੁਲਾਈ ਨੂੰ ਮਾਨਯੋਗ ਅਜੀਤਪਾਲ ਸਿੰਘ ਕੋਹਲੀ ਐਮ.ਐਲ.ਏ. ਅਤੇ ਵਾਰਡ ਨੰਬਰ 32 ਦੇ ਐਮ.ਸੀ. ਸ੍ਰ. ਰਣਜੀਤ ਸਿੰਘ ਚੰਡੋਕ ਭੋਲੇ ਬਾਬਾ ਨੂੰ ਭੋਗ ਲਗਵਾ ਕੇ ਕਾਵੜ ਸ਼ੀਵਰ ਦੀ ਸ਼ੁਰੂਆਤ ਕਰਵਾਉਣਗੇ। ਮਿਤੀ 22—07—2025 ਨੂੰ ਸੁਧਾਰ ਸਭਾ ਵੱਲੋਂ ਵਿਸ਼ਾਲ ਸ਼ਿਵ ਤਾਡਵ ਦਾ ਵਿਸ਼ਾਲ ਆਯੋਜਨ ਕੀਤਾ ਜਾਵੇਗਾ ਅਤੇ ਸ਼ਿਵ ਤਾਡਵ ਦੀ ਸ਼ੁਰੂਆਤ ਸ਼ਾਮ 7:30 ਵਜੇ ਐਮ.ਐਲ.ਏ. ਸ੍ਰ. ਅਜੀਤ ਪਾਲ ਸਿੰਘ ਕੌਹਲੀ ਅਤੇ ਸ੍ਰ. ਰਣਜੀਤ ਸਿੰਘ ਚੰਡੋਕ ਕਰਨਗੇ ਅਤੇ 8:00 ਵਜੇ ਭੋਲੇ ਬਾਬਾ ਨੂੰ ਭੋਗ ਲਗਾ ਕੇ ਭੰਡਾਰੇ ਦੀ ਸ਼ੁਰੂਆਤ ਕਰਵਾਉਣਗੇ।
 ਸੁਧਾਰ ਸਭਾ ਨੇ ਕਾਵੜ ਸ਼ੀਵਰ ਭਗਤਾਂ ਲਈ ਅਰਾਮ ਕਰਨ ਵਾਸਤੇ ਵਾਟਰ ਪਰੂਫ ਟੈਂਟ, 24 ਘੰਟੇ ਦੀ ਲੰਗਰ ਸੇਵਾ, ਡਾਕਟਰੀ ਸੁਵਿਧਾ ਅਤੇ ਨਹਾਉਣ ਦਾ ਪੂਰਾ ਪ੍ਰਬੰਧ ਸੁਧਾਰ ਸਭਾ ਵੱਲੋ ਕੀਤਾ ਜਾਵੇਗਾ। ਸਾਰੇ ਭਗਤਾਂ ਨੂੰ ਬੇਨਤੀ ਹੈ ਕਿ ਸਾਵਣ ਮਹੀਨੇ ਵਿੱਚ ਵੱਧ ਤੋਂ ਵੱਧ ਦਾਨ ਦਿਓ ਅਤੇ ਭੋਲੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਦਾਨ ਦੇਣ ਵਾਸਤੇ ਪਤੀਲੇ, ਟੱਪ, ਡੋਗੇ, ਕੁੱਕਰ, ਆਟਾ, ਗੱਦੇ, ਦਾਲ, ਚੀਨੀ, ਘੀ, ਮਸਾਲੇ ਆਦਿ ਦਾਨ ਦੇਣ ਵਾਸਤੇ ਸੁਧਾਰ ਸਭਾ ਨਾਲ ਸੰਪਰਕ ਕਰੋ ਜੀ।