ਪੀ ਆਰ ਟੀ ਸੀ ਪੈਨਸ਼ਨਰਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੈਨਸ਼ਨ ਨਾ ਮਿਲਣ 'ਤੇ 16 ਜੁਲਾਈ ਨੂੰ ਸਖਤ ਸੰਘਰਸ਼ ਦੀ ਦਿੱਤੀ ਚੇਤਾਵਨੀ

ਪਟਿਆਲਾ- ਪੀ ਆਰ ਟੀ ਸੀ ਪੈਨਸ਼ਨਰਜ, ਪੈਨਸ਼ਨ ਤੋਂ ਵਾਂਝੇ ਸਬਰ ਦਾ ਪਿਆਲਾ ਉਛਲਿਆ ਸੰਘਰਸ਼ ਦਾ ਵਜਾਇਆ ਬਿਗਲ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੀ ਆਰ ਟੀ ਸੀ ਦੇ ਪੈਨਸ਼ਨਰਾਂ ਲਈ ਹਰ ਮਹੀਨੇ ਦੀ ਪੈਨਸ਼ਨ ਊਠ ਦਾ ਬੁੱਲ ਬਣੀ ਹੋਈ ਹੈ।

ਪਟਿਆਲਾ- ਪੀ ਆਰ ਟੀ ਸੀ ਪੈਨਸ਼ਨਰਜ, ਪੈਨਸ਼ਨ ਤੋਂ ਵਾਂਝੇ ਸਬਰ ਦਾ ਪਿਆਲਾ ਉਛਲਿਆ ਸੰਘਰਸ਼ ਦਾ ਵਜਾਇਆ ਬਿਗਲ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੀ ਆਰ ਟੀ ਸੀ ਦੇ ਪੈਨਸ਼ਨਰਾਂ ਲਈ ਹਰ ਮਹੀਨੇ ਦੀ ਪੈਨਸ਼ਨ ਊਠ ਦਾ ਬੁੱਲ ਬਣੀ ਹੋਈ ਹੈ। 
ਪੰਜਾਬ ਸਰਕਾਰ ਦੇ ਹੋਰ ਅਦਾਰਿਆਂ ਨੇ ਪੇ ਕਮਿਸ਼ਨ ਦੇ ਬਕਾਏ ਵੀ ਦੇ ਦਿੱਤੇ ਹਨ ਪਰੰਤੂ ਸਾਨੂੰ ਪੇ ਕਮਿਸ਼ਨ ਦੇ ਬਕਾਏ ਤਾਂ ਕੀ ਮਿਲਣੇ ਸੀ ਸਾਨੂੰ ਤਾਂ ਪੈਨਸ਼ਨ ਵੀ ਹਰ ਮਹੀਨੇ ਲੇਲੜੀਆਂ ਕਢਾ ਕੇ ਮਿਲਦੀ ਹੈ ਜੋ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਹਰ ਮਹੀਨੇ ਦੀ ਦਸ ਤਰੀਕ ਤਕ ਮਿਲਣੀ ਜਰੂਰੀ ਹੈ। ਛੇ ਮਹੀਨੇ ਦਾ ਮੈਡੀਕਲ ਬਿਲਾਂ ਦਾ ਬਕਾਇਆ ਪਿਆ ਹੈ ਬਜੁਰਗ ਤੇ ਬਿਮਾਰ ਪੈਨਸ਼ਨਰ ਮੰਜਿਆਂ 'ਤੇ ਪਏ ਤੜਫ ਰਹੇ ਨੇ ਮੈਨੇਜਮੈਂਟ ਅਤੇ ਸਰਕਾਰ ਵਲੋਂ ਲਾਰਿਆਂ ਤੋਂ ਬਿਨਾਂ ਕੁਝ ਵੀ ਪੱਲੇ ਨਹੀਂ ਪਾਇਆ ਜਾ ਰਿਹਾ। 
ਪੀ ਆਰ ਟੀ ਸੀ ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਨੁਮਾਇੰਦਿਆਂ ਦੀ ਹੋਈ ਵਰਚੂਅਲ ਮੀਟਿੰਗ ਵਿੱਚ ਪੀ ਆਰ ਟੀ ਸੀ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੇ , ਪੀ ਆਰ ਟੀ ਸੀ ਪੈਨਸ਼ਨਰਾਂ ਦੇ ਹੱਕਾਂ ਸਬੰਧੀ ਨਾਂਹ ਪੱਖੀ ਰਵੱਈਏ ਦੀ ਨਿਖੇਧੀ ਕਰਦਿਆਂ ਐਲਾਨ ਕੀਤਾ ਹੈ ਕਿ ਅਗਰ  16-7-25ਤੋਂ ਪਹਿਲਾਂ ਪਹਿਲਾਂ ਸਾਡੀ ਪੈਨਸ਼ਨ ਨਾ ਪਈ ਤਾਂ 16ਜੁਲਾਈ ਨੂੰ ਹੋਣ ਵਾਲੀ ਮਾਸਿਕ ਮੀਟਿੰਗ ਸਮੇਂ ਸਾਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ। 
ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਪੇ ਕਮਿਸ਼ਨ ਦੇ ਬਕਾਇਆਂ ਤੇ ਮੈਡੀਕਲ ਬਿਲਾਂ ਦੇ ਬਕਾਇਆਂ ਦੀ ਵੀ ਤੁਰੰਤ ਅਦਾਇਗੀ ਕੀਤੀ ਜਾਵੇ। ਉਪਰੋਕਤ ਜਾਣਕਾਰੀ ਪੀ ਆਰ ਟੀ ਸੀ ਪੈਨਸ਼ਨਰਜ ਐਸੋਸੀਏਸ਼ਨ ਦੀ ਕੇਂਦਰੀ ਬਾਡੀ ਦੇ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਦਿੰਦਿਆਂ ਕਿਹਾ ਤੀਜੇ ਬੁਧਵਾਰ 16-7-25 ਨੂੰ ਪਟਿਆਲੇ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਵਧ ਤੋਂ ਵਧ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ।