ਬਸਪਾ ਨੇ ਸੈਂਟਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
ਗੜਸ਼ੰਕਰ, 10 ਜੁਲਾਈ- ਬਹੁਜਨ ਸਮਾਜ ਪਾਰਟੀ ਦੇ ਪੰਜਾਬ ਤੋਂ ਸਕੱਤਰ ਰਣਵੀਰ ਬੱਬਰ ਦੀ ਅਗਵਾਈ ਵਿੱਚ ਸੈਕਟਰ ਬੋੜਾ ਦੇ ਪਿੰਡ ਸਦਰਪੁਰ ਵਿੱਚ ਸੈਂਟਰ ਅਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰਣਬੀਰ ਬੱਬਰ ਨੇ ਦੱਸਿਆ ਕਿ ਪੰਜਾਬ ਬਹੁਜਨ ਸਮਾਜ ਪਾਰਟੀ ਦੇ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਵੱਲੋਂ ਉਲੀਕੇ ਗਏ ਪ੍ਰੋਗਰਾਮ ਪੰਜਾਬ ਸੰਭਾਲੋ ਮੁਹਿੰਮ ਤਹਿਤ ਇਹ ਪੁਤਲਾ ਫੂਕਿਆ ਗਿਆ।

ਉਹਨਾਂ ਦੱਸਿਆ ਕਿ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਹਰ ਸੈਕਟਰ ਵਿੱਚ ਪੁਤਲੇ ਫੂਕਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਰਸੇਮ ਲਾਲ ਸਰਪੰਚ ਭੰਮੀਆਂ, ਕਸ਼ਮੀਰ ਸਿੰਘ, ਪ੍ਰੇਮਨਾਥ ਸੈਕਟਰ ਪ੍ਰਧਾਨ, ਨਾਮਦੇਵ ਹਰਜਿੰਦਰ ਸਿੰਘ, ਸਤਪਾਲ ਤੇ ਹੋਰ ਪਾਰਟੀ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ।