
ਬ੍ਰਾਹਮਣ ਸਮਾਜ ਕਲਿਆਣ ਮੋਰਚਾ ਪੰਜਾਬ ਨੇ ਆਪਣੀਆਂ ਮੰਗਾਂ ਸਰਕਾਰ ਨੂੰ ਮੰਗ ਪੱਤਰ ਰਾਹੀਂ ਸੌਂਪੀਆਂ
ਪਟਿਆਲਾ- ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਹਰਿੰਦਰ ਸ਼ਰਮਾ ਕੌਰਜੀਵਾਲਾ ਅਤੇ ਸਾਰੀ ਟੀਮ ਵੱਲੋਂ ਸ੍ਰੀ ਕਾਲੀ ਮਾਤਾ ਮੰਦਿਰ ਤੋਂ ਮਾਤਾ ਜੀ ਦਾ ਆਸ਼ੀਰਵਾਦ ਲੈ ਕੇ ਮੰਗਾਂ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਕੇ, ਉਹਨਾਂ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਜੀ ਨੂੰ ਮੰਗ ਪੱਤਰ ਭੇਜਿਆ ਗਿਆ।
ਪਟਿਆਲਾ- ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਐਡਵੋਕੇਟ ਹਰਿੰਦਰ ਸ਼ਰਮਾ ਕੌਰਜੀਵਾਲਾ ਅਤੇ ਸਾਰੀ ਟੀਮ ਵੱਲੋਂ ਸ੍ਰੀ ਕਾਲੀ ਮਾਤਾ ਮੰਦਿਰ ਤੋਂ ਮਾਤਾ ਜੀ ਦਾ ਆਸ਼ੀਰਵਾਦ ਲੈ ਕੇ ਮੰਗਾਂ ਸਬੰਧੀ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਕੇ, ਉਹਨਾਂ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਜੀ ਨੂੰ ਮੰਗ ਪੱਤਰ ਭੇਜਿਆ ਗਿਆ।
ਮੰਗ ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਬ੍ਰਾਹਮਣ ਭਲਾਈ ਬੋਰਡ, ਪੰਜਾਬ ਨੂੰ ਮੁੜ ਰੀਵਾਈਵ ਕਰਨ, ਪੰਜਾਬ ਦੇ ਮੰਦਿਰਾਂ ਵਿੱਚ ਕੰਮ ਕਰਦੇ ਕਰਮਚਾਰੀਆਂ / ਪੁਜਾਰੀਆਂ ਨੂੰ ਬਣਦੀਆਂ ਤਨਖਾਹਾਂ/ਸਹੂਲਤਾਂ ਅਤੇ ਸੰਸਕ੍ਰਿਤ ਭਾਸ਼ਾ ਨੂੰ ਪੰਜਾਬ ਵਿੱਚ ਮੁੜ ਸੁਰਜੀਤ ਕਰਨ ਦੀ ਅਪੀਲ ਕੀਤੀ।
ਪੰਜਾਬ ਵਿੱਚ ਬ੍ਰਾਹਮਣ ਸਮਾਜ ਸਮਾਜਿਕ , ਆਰਥਿਕ , ਵਿਦਿਅਕ, ਰਾਜਨੀਤਿਕ ਰੂਪ ਵਿੱਚ ਅਣ ਪ੍ਰਤਿਨਿਧਤ ਵਰਗ ਹੋਣ ਦੇ ਨਾਤੇ ਮੰਗ ਕਰਦਾ ਹੈ ਤਾਂ ਜ਼ੋ ਸੰਗਠਿਤ ਢੰਗ ਨਾਲ ਸਮਾਜਿਕ ਭਲਾਈ ਲਈ ਕਦਮ ਚੁੱਕੇ ਜਾ ਸਕਣ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੀ.ਟੈਟ ਪ੍ਰੀਖਿਆ ਵਿੱਚ ਸੰਸਕ੍ਰਿਤ ਭਾਸ਼ਾ ਨੂੰ ਵਿਕਲਪ ਵਜੋਂ ਸ਼ਾਮਲ ਕਰਨ ਦੇ ਫੈਸਲੇ ਦੀ ਸਭਾਵਨਾ ਪੂਰਵਕ ਸਵਾਗਤ ਕਰਦੇ ਹਾਂ।
ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੂੰ ਸ਼ੋਸ਼ਲ ਮੀਡੀਆ / ਅਖਬਾਰਾਂ ਰਾਹੀਂ ਮੰਗਾਂ ਨੂੰ ਪੂਰਾ ਕਰਨ ਦੀਆਂ ਅਪੀਲਾਂ ਕੀਤੀਆ ਜਾ ਰਹੀਆਂ ਹਨ ਪਰ ਪੰਜਾਬ ਸਰਕਾਰ ਵੱਲੋਂ ਬ੍ਰਾਹਮਣ ਸਮਾਜ ਨੂੰ ਲਗਾਤਾਰ ਅਣਗੋਲਿਆ ਕੀਤਾ ਜਾ ਰਿਹਾ ਹੈ। ਸੋ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਵਲੋਂ ਪੰਜਾਬ ਸਰਕਾਰ ਨੂੰ ਮੰਗਾਂ ਪੂਰੀਆਂ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਐਡਵੋਕੇਟ ਨਵਦੀਪ ਸ਼ਰਮਾ (ਲੀਗਲ ਐਡਵਾਇਜਰ) ਧਰਮਪਾਲ ਰਾਏਪੁਰ ਮੰਡਲਾ (ਪ੍ਰਧਾਨ ਦਿਹਾਤੀ), ਭੂਸ਼ਨ ਸ਼ਰਮਾ ਜੋੜੀਆਂ ਭੱਠੀਆਂ ਪ੍ਰਧਾਨ ਜਿਲਾ ਪਟਿਆਲਾ, ਤ੍ਰਿਲੋਕੀ ਨਾਥ ਮੀਤ ਪ੍ਰਧਾਨ, ਅੰਜਲੀ ਪਾਂਡੇ ਸਕੱਤਰ, ਅਨੀਤਾ ਸਾਰਦਾ, ਚੰਦੂ ਰਾਮ ਸਕੱਤਰ, ਅਜੈ ਸ਼ਰਮਾ ਪ੍ਰਧਾਨ ਯੂਥ ਵਿੰਗ, ਆਤਮਾ ਰਾਮ ਧਬਲਾਨ, ਚੰਦ ਸਿੰਘ, ਐਡਵੋਕੇਟ ਕਮਲ ਸ਼ਰਮਾ, ਅਸ਼ਵਨੀ ਭਾਸਕਰ ਸ਼ਾਸ਼ਤਰੀ ਜਨਰਲ ਸਕੱਤਰ ਪੰਜਾਬ, ਐਡਵੋਕੇਟ ਅਸ਼ਵਨੀ ਸ਼ਰਮਾ, ਕ੍ਰਿਸ਼ਨ ਸ਼ਰਮਾ ਪੰਜੋਲਾ ਸਰਪੰਚ, ਨਵਲ ਗੌਤਮ ਪ੍ਰਧਾਨ ਵਿਧਾਨ ਸਭਾ ਹਲਕਾ ਪਟਿਆਲਾ, ਸਤਪਾਲ ਪ੍ਰਾਸ਼ਰ, ਅਸ਼ੋਕ ਪ੍ਰਾਸ਼ਰ, ਮਦਨ ਸ਼ਰਮਾ, ਸ਼ੰਕਰ ਸ਼ਰਮਾ ਆਦਿ ਹਾਜਰ ਸਨ।
