ਕੌਮੀ ਖੂਨਦਾਨ ਦਿਵਸ (ਪਹਿਲੀ ਅਕਤੂਬਰ) ਮੌਕੇ ਖੂਨਦਾਨ ਕੈਂਪ ਅਤੇ ਮੁਫਤ ਬਲੱਡ ਗਰੁਪਿੰਗ ਕੈਂਪ ਆਯੋਜਿਤ ਕੀਤਾ ਜਾਵੇਗਾ।

ਨਵਾਂਸ਼ਹਿਰ:- ਦਿਨ-ਰਾਤ ਖੂਨਦਾਨ ਸੇਵਾ ਨੂੰ ਸਮਰਪਿਤ ਸਥਾਨਕ ਸਮਾਜ ਸੇਵੀ ਸੰਸਥਾ ਬਲੱਡ ਡੋਨਰਜ਼ ਕੌਂਸਲ ਦੇ ਬੀ.ਡੀ.ਸੀ.ਬਲੱਡ ਸੈਂਟਰ ਵਿਖੇ ਹਰ ਸਾਲ ਦੀ ਤਰ੍ਹਾਂ ਕੌਮੀ ਖੂਨਦਾਨ ਦਿਵਸ (ਪਹਿਲੀ ਅਕਤੂਬਰ) ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸੰਸਥਾ ਦੀ ਮੀਟਿੰਗ ਪ੍ਰਧਾਨ ਐਸ ਕੇ ਸਰੀਨ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਚੱਲ ਰਹੇ ਕੌਮੀ ਮੈਗਾ ਖੂਨਦਾਨ ਪੰਦਰਵਾੜੇ ਵਿੱਚ ਸੰਸਥਾ ਵਲੋਂ ਸਫਲ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਦੌਰਾਨ ਕੌਮੀ ਖੂਨਦਾਨ ਦਿਵਸ ਪਹਿਲੀ ਅਕਤੂਬਰ ਨੂੰ ਮਨਾਇਆ ਜਾਣਾ ਹੈ ਇਸ ਦਿਨ ਸਵੈ ਇਛੁੱਕ ਖੂਨਦਾਨ ਕੈਂਪ ਅਤੇ ਮੁਫਤ ਬਲੱਡ ਗਰੁਪਿੰਗ ਕੈਂਪ ਦਾ ਅਯੋਜਿਨ ਕੀਤਾ ਜਾਵੇਗਾ, ਖੂਨ ਦੀ ਕਮੀ ਵਾਲ੍ਹੇ ਕੇਸਾਂ ਵਿੱਚ ਮੁਫਤ ਦਵਾਈ ਦਿੱਤੀ ਜਾਵੇਗੀ।
 ਮੀਟਿੰਗ ਵਿੱਚ ਐਸ ਕੇ ਸਰੀਨ, ਜੀ ਐਸ ਤੂਰ, ਜੇ ਐਸ ਗਿੱਦਾ, ਪ੍ਰਵੇਸ਼ ਕੁਮਾਰ, ਅੰਜੂ ਸਰੀਨ, ਡਾ.ਅਜੇ ਬੱਗਾ, ਨੋਬਲ ਸਰੀਨ, ਯੁਵਰਾਜ ਕਾਲ੍ਹੀਆ ਤੇ ਮੈਨੇਜਰ ਮਨਮੀਤ ਸਿੰਘ ਹਾਜਰ ਸਨ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਕੌਮੀ ਖੂਨਦਾਨ ਦਿਵਸ ਮੌਕੇ ਸਵੈ ਇਛੁੱਕ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਜਾਣਗੇ। ਮੀਟਿੰਗ ਉਪ੍ਰੰਤ ਐਨ.ਆਰ.ਆਈ ਅਸ਼ੋਕ ਸੋਗੀ ਨੂੰ ਖੂਨਦਾਨ ਸੇਵਾ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ।