ਬਲਾਕ ਸੰਮਤੀ ਚੋਣਾਂ: ਕਿਉਂ ਮੱਠਾ ਰਹਿੰਦਾ ਵਿਰੋਧੀ ਧਿਰਾਂ ਵਿਚ ਉਤਸਾਹ

ਗੜ੍ਹਸ਼ੰਕਰ, 16 ਫ਼ਰਵਰੀ- ਆਉਣ ਵਾਲੇ ਸਮੇਂ ਵਿੱਚ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪੰਜਾਬ ਦਾ ਰਾਜਨੀਤਿਕ ਮਖੌਲ ਭੱਖ ਜਾਵੇਗਾ, ਰਾਜ ਕਰਨ ਵਾਲੀ ਪਾਰਟੀ ਲਈ ਇਹ ਚੋਣਾਂ ਜਿੱਤਣਾ ਇਸ ਲਈ ਜਰੂਰੀ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੇ ਤਸਦੀਕ ਕਰਵਾਉਣਾ ਹੁੰਦਾ ਹੈ ਕਿ ਲੋਕਾਂ ਨੂੰ ਉਹਨਾਂ ਦੀਆਂ ਨੀਤੀਆਂ ਪਸੰਦ ਆ ਰਹੀਆਂ ਹਨ।ਜਮੀਨੀ ਪੱਧਰ ਤੇ ਗੱਲ ਕੀਤੀ ਜਾਵੇ ਤੇ ਆਮ ਤੌਰ ਤੇ ਇਹ ਚੋਣਾਂ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਉਸ ਦੇ ਨੁਮਾਇੰਦੇ ਹੀ ਜ਼ਿਆਦਾਤਰ ਜਿੱਤਦੇ ਹਨ।

ਗੜ੍ਹਸ਼ੰਕਰ, 16 ਫ਼ਰਵਰੀ- ਆਉਣ ਵਾਲੇ ਸਮੇਂ ਵਿੱਚ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਪੰਜਾਬ ਦਾ ਰਾਜਨੀਤਿਕ ਮਖੌਲ ਭੱਖ ਜਾਵੇਗਾ, ਰਾਜ ਕਰਨ ਵਾਲੀ ਪਾਰਟੀ ਲਈ ਇਹ ਚੋਣਾਂ ਜਿੱਤਣਾ ਇਸ ਲਈ ਜਰੂਰੀ ਹੋ ਜਾਂਦਾ ਹੈ ਕਿਉਂਕਿ ਉਹਨਾਂ ਨੇ ਤਸਦੀਕ ਕਰਵਾਉਣਾ ਹੁੰਦਾ ਹੈ ਕਿ ਲੋਕਾਂ ਨੂੰ ਉਹਨਾਂ ਦੀਆਂ ਨੀਤੀਆਂ ਪਸੰਦ ਆ ਰਹੀਆਂ ਹਨ।ਜਮੀਨੀ ਪੱਧਰ ਤੇ ਗੱਲ ਕੀਤੀ ਜਾਵੇ ਤੇ ਆਮ ਤੌਰ ਤੇ ਇਹ ਚੋਣਾਂ ਜਿਸ ਪਾਰਟੀ ਦੀ ਸਰਕਾਰ ਹੁੰਦੀ ਹੈ ਉਸ ਦੇ ਨੁਮਾਇੰਦੇ ਹੀ ਜ਼ਿਆਦਾਤਰ ਜਿੱਤਦੇ ਹਨ।
 ਪਿਛਲਿਆਂ ਸਮਿਆਂ ਦੌਰਾਨ ਵੀ ਅਜਿਹਾ ਹੁੰਦਾ ਰਿਹਾ ਅਤੇ ਜੇਕਰ ਅਜਿਹਾ ਮੁੜ ਫਿਰ ਹੋ ਜਾਂਦਾ ਹੈ ਤਾਂ ਲੋਕਾਂ ਲਈ ਕੋਈ ਵੱਡੀ ਗੱਲ ਨਹੀਂ ਹੋਵੇਗੀ ਪਰ ਜੇਕਰ ਇਹ ਚੋਣਾਂ ਆਮ ਆਦਮੀ ਪਾਰਟੀ ਦੇ ਖਿਲਾਫ ਫਤਵਾ ਦੇ ਜਾਂਦੀਆਂ ਹਨ ਤਾਂ ਉਸ ਤੋਂ ਇਹ ਸਪਸ਼ਟ ਹੋ ਜਾਵੇਗਾ ਕਿ ਪੰਜਾਬ ਦਾ ਰਾਜਨੀਤਿਕ ਮਾਹੌਲ ਕੀ ਹੈ, ਕਿਉਂਕਿ ਇਹਨਾਂ ਚੋਣਾਂ ਤੋਂ ਬਾਅਦ ਸਿੱਧੇ ਸਿੱਧੇ 2027 ਦੀਆਂ ਵਿਧਾਨ ਸਭਾ ਚੋਣਾਂ ਹੀ ਆਉਣਗੀਆਂ।
ਬਲਾਕ ਸੰਮਤੀ ਮੈਂਬਰਾਂ ਕੋਲ ਖਾਸ ਸੰਵਿਧਾਨਿਕ ਤਾਕਤ ਤਾਂ ਪਿਛਲੇ ਲੰਬੇ ਸਮੇਂ ਤੋਂ ਹੀ ਰਹਿਣ ਨਹੀਂ ਦਿੱਤੀ ਗਈ, ਬਲਾਕ ਸੰਮਤੀ ਮੈਂਬਰਾਂ ਕੋਲ ਅਜਿਹਾ ਫ਼ੰਡ ਨਹੀਂ ਹੁੰਦਾਂ ਜਿਸ ਨਾਲ ਕਿ ਉਹ ਆਪਣੇ ਇਲਾਕੇ ਦੇ ਉਹਨਾਂ ਚਾਰ ਪੰਜ ਪਿੰਡਾਂ ਦਾ ਵਿਕਾਸ ਕਰ ਸਕਣ ਜਿਸ ਦੇ ਵਿੱਚੋਂ ਉਹ ਸੰਮਤੀ ਮੈਂਬਰ ਹੁੰਦੇ ਹਨ।
ਹਰ ਛੋਟੀ ਮੋਟੀ ਗੱਲਬਾਤ ਵਾਸਤੇ ਉਹਨਾਂ ਨੂੰ ਹਲਕਾ ਵਿਧਾਇਕ ਨਾਲ ਸੰਪਰਕ ਰੱਖਣਾ ਹੀ ਪੈਂਦਾ ਹੈ, ਜਿਸ ਕਾਰਨ ਆਮ ਲੋਕ ਬਲਾਕ ਸੰਬਤੀ ਮੈਂਬਰ ਨਾਲ ਜੁੜਨ ਦੀ ਬਜਾਏ ਸਿੱਧਾ ਵਿਧਾਇਕ ਨਾਲ ਹੀ ਰਾਬਤਾ ਰੱਖਣਾ ਚੰਗਾ ਸਮਝਦੇ ਹਨ।ਇਸ ਕਾਰਨ ਬਲਾਕ ਸੰਮਤੀ ਮੈਂਬਰ ਦਾ ਰਾਜਨੀਤਿਕ ਤੌਰ ਤੇ ਉਹ ਕੱਦ ਕਾਠ ਬਣਦਾ ਨਜ਼ਰ ਨਹੀਂ ਆਇਆ ਜਿੰਨੀ ਮਿਹਨਤ ਕਰਕੇ ਉਸ ਨੇ ਇਹ ਚੋਣ ਜਿੱਤੀ ਹੁੰਦੀ ਹੈ।
 ਇਸੇ ਕਾਰਨ ਸ਼ਾਇਦ ਵਿਰੋਧੀ ਪਾਰਟੀਆਂ ਵਿੱਚ ਇਨ੍ਹਾਂ ਚੋਣਾਂ ਨੂੰ ਲੈ ਕੇ ਕੁਝ ਖਾਸ ਉਤਸਾਹ ਨਹੀਂ ਹੁੰਦਾ ਪਰ ਕਿਉਂਕਿ ਇਸ ਵਾਰ ਚੋਣ ਵਿੱਚ ਵਿਰੋਧੀ ਧਿਰਾਂ ਵਿੱਚ ਕਾਂਗਰਸ, ਬਹੁਜਨ ਸਮਾਜ ਪਾਰਟੀ, ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਖਿਲਾਫ ਲੜਨੀਆਂ ਹਨ ਇਸ ਲਈ ਸੁਭਾਵਿਕ ਹੈ ਕਿ ਇਸ ਵਾਰ ਇਹ ਚੋਣਾਂ ਰੋਚਕ ਜਰੂਰ ਹੋਣਗੀਆਂ।
ਚੰਗਾ ਹੋਵੇਗਾ ਕਿ ਜੇਕਰ ਸਰਕਾਰ ਇਹਨਾਂ ਚੋਣਾਂ ਤੋਂ ਪਹਿਲਾਂ ਬਲਾਕ ਸੰਮਤੀ ਮੈਂਬਰਾਂ ਦੀਆਂ ਤਾਕਤਾਂ ਦਾ ਐਲਾਨ ਕਰ ਦੇਵੇ, ਕਿ ਜੋ ਵਿਅਕਤੀ ਇਹ ਚੋਣ ਜਿੱਤੇਗਾ ਉਸ ਦੇ ਕੋਲ ਅਖਤਿਆਰੀ ਫੰਡ ਕੀ ਹੋਣਗੇ, ਉਸ ਨੂੰ ਆਪਣੇ ਇਲਾਕੇ ਅਧੀਨ ਆਉਣ ਵਾਲੇ ਪਿੰਡਾਂ ਵਿੱਚ ਵਿਕਾਸ ਕਰਵਾਉਣ ਦਾ ਕਿਹੜਾ ਵੱਖਰਾ ਹੱਕ ਹੋਵੇਗਾ।
ਬਲਾਕ ਸੰਮਤੀ ਚੋਣਾਂ ਸਿੱਧੇ ਸਿੱਧੇ ਤੌਰ ਤੇ ਪੇਂਡੂ ਹਲਕਿਆਂ ਨਾਲ ਹੋਣ ਕਾਰਨ ਇਹਨਾਂ ਹਲਕਿਆਂ ਵਿੱਚ ਕਾਂਗਰਸ, ਬਸਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਖ ਭੂਮਿਕਾ ਨਜ਼ਰ ਜਰੂਰ ਆਵੇਗੀ। ਸੂਚਨਾਵਾਂ ਦੇ ਤੇਜ਼ੀ ਨਾਲ ਹੋ ਰਹੇ ਅਦਾਨ ਪ੍ਰਦਾਨ ਅਤੇ ਵਾਇਰਲ ਹੋਣ ਵਾਲੀਆਂ ਵੀਡੀਓਜ਼ ਕਾਰਨ ਹੁਣ ਅੰਦਰ ਖਾਤੇ ਗੰਢ ਤੁਪ ਕਰਨ ਵਾਲੇ ਰਾਜਨੀਤਿਕ ਲੋਕਾਂ ਦੀਆਂ ਨਹੀਂ ਚੱਲਣਗੀਆਂ।ਗੱਠਜੋੜ ਉਹੀ ਜਨਤਕ ਹੋਣਗੇ ਜੋ ਕਿ ਪਾਰਟੀ ਪੱਧਰ ਤੇ ਹੋਣਗੇ।
ਦਿਲਚਸਪ ਗੱਲ ਇਹ ਰਹੇਗੀ ਕਿ ਪਿੰਡਾਂ ਵਿੱਚ ਮੁੱਖ ਵਿਰੋਧੀ ਧਿਰ ਵਜੋਂ ਕਿਹੜੀ ਪਾਰਟੀ ਨਿਕਲ ਕੇ ਸਾਹਮਣੇ ਆਉਂਦੀ ਹੈ, ਉਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਗੱਲ ਇਹ ਰਹੇਗੀ ਕਿ ਕਿਹੜੀ ਪਾਰਟੀ ਇਹ ਚੋਣ ਆਪਣੇ ਚੋਣ ਨਿਸ਼ਾਂਨ ਤੇ ਉਮੀਦਵਾਰ ਮੈਦਾਨ ਵਿੱਚ ਉਤਾਰਦੀ ਹੈ।