ਬਿਕਰਮ ਸਿੰਘ ਮਜੀਠੀਆ 27 ਨੂੰ ਫੇਰ "ਸਿਟ" ਸਾਹਮਣੇ ਪੇਸ਼ ਹੋਣਗੇ, ਸੰਮਨ ਜਾਰੀ

ਪਟਿਆਲਾ, 19 ਦਸੰਬਰ - ਬੀਤੇ ਕੱਲ੍ਹ ਹੀ ਬਹੁ ਕਰੋੜੀ ਡਰੱਗ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ (ਸਿਟ) ਦੇ ਮੁਖੀ ਏ ਡੀ ਜੀ ਪੀ ਮੁਖਵਿੰਦਰ ਸਿੰਘ ਛੀਨਾ ਸਾਹਮਣੇ ਪੇਸ਼ ਹੋ ਕੇ ਗਏ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 27 ਦਸੰਬਰ ਨੂੰ ਇੱਕ ਵਾਰ ਫੇਰ "ਸਿਟ" ਸਾਹਮਣੇ ਪੇਸ਼ ਹੋ ਕੇ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ "ਸਿਟ" ਨੇ ਉਨ੍ਹਾਂ ਨੂੰ ਇਸ ਤਰੀਕ ਨੂੰ ਪੇਸ਼ ਹੋਣ ਲਈ ਹੋਰ ਸੰਮਨ ਜਾਰੀ ਕੀਤਾ ਹੈ।

ਪਤਾ ਲੱਗਾ ਹੈ ਕਿ ਕੱਲ੍ਹ ਹੋਈ ਪੁੱਛ ਗਿੱਛ ਦੌਰਾਨ ਮੁੱਖ ਤੌਰ ਤੇ ਵਿੱਤੀ ਲੈਣ-ਦੇਣ ਬਾਰੇ ਸਵਾਲ ਪੁੱਛੇ ਗਏ। ਮੌਜੂਦਾ "ਸਿਟ" ਨਾਲ ਹੋ ਸਕਦਾ ਹੈ ਕਿ ਉਨ੍ਹਾਂ ਦੀ ਆਖ਼ਰੀ ਮੁਲਾਕਾਤ ਹੋਵੇ ਕਿਉਂਕਿ ਇਸਦੇ ਮੁਖੀ ਮੁਖਵਿੰਦਰ ਸਿੰਘ ਛੀਨਾ 31 ਦਸੰਬਰ ਨੂੰ ਸੇਵਾ ਮੁਕਤ ਹੋ ਰਹੇ ਹਨ।