ਹੜਾਂ ਅਤੇ ਆਪਦਾਵਾਂ ਦੌਰਾਨ ਆਪਣੀ ਸੁਰੱਖਿਆ ਬਚਾਅ ਨੂੰ ਪਹਿਲ ਦੇਕੇ ਪੀੜਤਾਂ ਨੂੰ ਬਚਾਉਣ ਲਈ ਮਦਦਗਾਰ ਫ਼ਰਿਸ਼ਤੇ ਬਣੋ।

ਪਟਿਆਲਾ:- ਕੁਦਰਤੀ ਅਤੇ ਮਨੁੱਖੀ ਆਫਤਾਵਾਂ ਜੰਗਾਂ ਅਤੇ ਅਜ ਦੇ ਸਮੇਂ ਵਿੱਚ ਹੜਾਂ ਦੌਰਾਨ ਸੈਂਕੜੇ ਲੋਕਾਂ ਦੀਆਂ ਮੌਤਾਂ ਘਟਨਾਵਾਂ ਦੌਰਾਨ ਜ਼ਖ਼ਮੀਆਂ ਦੀ ਸਹਾਇਤਾ ਕਰਨ ਵਾਲੇ ਕਰਮਚਾਰੀਆਂ ਅਤੇ ਨਾਗਰਿਕਾਂ ਦੀਆਂ ਹੋ ਰਹੀਆਂ ਹਨ ਕਿਉਂਕਿ ਅਕਸਰ ਜੋਸ਼ ਹਿੰਮਤ ਹੌਸਲੇ ਨੂੰ ਲੈਕੇ, ਮਦਦ ਕਰਨ ਵਾਲੇ ਨੋਜਵਾਨਾਂ ਵਲੋਂ ਦੁਰਘਟਨਾਵਾਂ ਵਾਲੀਆਂ ਥਾਵਾਂ ਵਿਖੇ ਬਿਨਾਂ ਟ੍ਰੇਨਿੰਗ ਅਭਿਆਸ ਅਤੇ ਬਚਾਅ ਦੇ ਲੋੜੀਂਦੇ ਸਾਮਾਨ ਤੋਂ ਬਿਨਾਂ ਹੀ ਪੀੜਤਾਂ ਨੂੰ ਰੈਸਕਿਯੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ।

ਪਟਿਆਲਾ:- ਕੁਦਰਤੀ ਅਤੇ ਮਨੁੱਖੀ ਆਫਤਾਵਾਂ ਜੰਗਾਂ ਅਤੇ ਅਜ ਦੇ ਸਮੇਂ ਵਿੱਚ ਹੜਾਂ ਦੌਰਾਨ ਸੈਂਕੜੇ ਲੋਕਾਂ ਦੀਆਂ ਮੌਤਾਂ ਘਟਨਾਵਾਂ ਦੌਰਾਨ ਜ਼ਖ਼ਮੀਆਂ ਦੀ ਸਹਾਇਤਾ ਕਰਨ ਵਾਲੇ ਕਰਮਚਾਰੀਆਂ ਅਤੇ ਨਾਗਰਿਕਾਂ ਦੀਆਂ ਹੋ ਰਹੀਆਂ ਹਨ ਕਿਉਂਕਿ ਅਕਸਰ ਜੋਸ਼ ਹਿੰਮਤ ਹੌਸਲੇ ਨੂੰ ਲੈਕੇ, ਮਦਦ ਕਰਨ ਵਾਲੇ ਨੋਜਵਾਨਾਂ ਵਲੋਂ ਦੁਰਘਟਨਾਵਾਂ ਵਾਲੀਆਂ ਥਾਵਾਂ ਵਿਖੇ ਬਿਨਾਂ ਟ੍ਰੇਨਿੰਗ ਅਭਿਆਸ ਅਤੇ ਬਚਾਅ ਦੇ ਲੋੜੀਂਦੇ ਸਾਮਾਨ ਤੋਂ ਬਿਨਾਂ ਹੀ ਪੀੜਤਾਂ ਨੂੰ ਰੈਸਕਿਯੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ।  
ਆਰਮੀ ਵਿਖੇ ਜਵਾਨਾਂ ਨੂੰ ਟ੍ਰੇਨਿੰਗਾਂ ਦਿੰਦੇ ਹੋਏ ਸਮਝਾਇਆ ਜਾਂਦਾ ਹੈ ਕਿ ਟ੍ਰੇਨਿੰਗਾਂ ਦੌਰਾਨ ਧਿਆਨ ਨਾਲ ਸਿੱਖੀਆਂ ਗੱਲਾਂ ਅਤੇ ਪ੍ਰੈਕਟਿਕਲ ਮੌਕ ਡਰਿੱਲਾਂ ਅਤੇ ਅਭਿਆਸ ਕਰਦੇ ਹੋਏ ਬਹਾਇਆ ਗਿਆ ਪਸੀਨਾ, ਆਪਦਾਵਾਂ ਅਤੇ ਜੰਗਾਂ ਦੌਰਾਨ ਆਪਣੀ ਸੁਰੱਖਿਆ ਅਤੇ ਪੀੜਤਾਂ ਦੀ ਸਹਾਇਤਾ ਲਈ ਮਦਦਗਾਰ ਸਾਬਿਤ ਹੁੰਦੇ ਹਨ ਅਤੇ ਕੀਮਤੀ ਜਾਨਾਂ ਬਚਾਉਣ, ਲਈ ਸਹਾਇਕ ਸਿੱਧ ਹੁੰਦੇ ਹਨ। ਜੰਗ ਦੇ ਮੈਦਾਨ ਵਿੱਚ ਮਰਨ ਅਤੇ ਖੂਨ ਡੁੱਲਣ ਤੋਂ ਬਚਾਉਂਦੇ ਹਨ।         
ਇਸ ਲਈ ਜ਼ਰੂਰੀ ਹੈ ਕਿ ਸੇਫਟੀ ਬਚਾਓ ਮਦਦ ਰੈਸਕਿਯੂ ਟਰਾਂਸਪੋਰਟ ਕਰਨ ਦੀ ਟ੍ਰੇਨਿੰਗਾਂ ਦੌਰਾਨ ਜ਼ਿੰਦਗੀਆਂ ਬਚਾਉਣ ਦੀ ਟ੍ਰੇਨਿੰਗ ਅਭਿਆਸ ਬਹੁਤ ਧਿਆਨ ਨਾਲ ਆਪ ਪ੍ਰੈਕਟਿਕਲ ਕਰਕੇ ਸਿਖੇ ਜਾਣ।           
ਹੜਾਂ ਦੌਰਾਨ ਕਦੇ ਵੀ ਲਾਈਫ ਸੇਵਿੰਗ ਜੈਕਟਾ ਦੀ ਵਰਤੋਂ ਕਰਕੇ, ਬਹੁਤ ਤੇਜ਼ੀ ਨਾਲ ਵਹਿ ਰਹੇ ਪਾਣੀ ਵਿੱਚੋਂ ਪੀੜਤਾਂ ਨੂੰ ਰੈਸਕਿਯੂ ਨਹੀਂ ਕੀਤਾ ਜਾ ਸਕਦਾ। ਲਾਈਫ ਸੇਵਿੰਗ ਜੈਕਟਾ ਦੀ ਵਰਤੋਂ ਸਰੋਵਰਾਂ ਜਾਂ Swimming pool ਵਿੱਚ ਤਾਂ ਮਦਦਗਾਰ ਸਾਬਿਤ ਹੋਵੇਗੀ ਪਰ ਹੜਾਂ ਦੌਰਾਨ ਕਦੇ ਵੀ ਨਹੀਂ ਜਿਥੇ ਹੜਾਂ ਦਾ ਗੰਦਾ ਪਾਣੀ, 60/70/80/90 ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਵਹਿ ਰਿਹਾ ਹੋਵੇ। ਟਰੇਫਿਕ ਪੁਲਿਸ ਜਵਾਨ ਵੀ ਕਦੇ ਨੈਸ਼ਨਲ ਹਾਈਵੇ ਤੇ ਸੇਂਟਰ ਵਿਚ ਖੜੇ ਹੋਕੇ ਗੱਡੀਆਂ ਨਹੀਂ ਰੋਕਦੇ ਕਿਉਂਕਿ 80/90/100 ਜਾਂ ਇਸ ਤੋਂ ਵਧ ਸਪੀਡ ਤੇ ਆ ਰਹੀਆਂ ਗੱਡੀਆਂ ਜਾਂ ਹੜਾਂ ਦੇ ਪਾਣੀ, ਰੋਕਣ ਜਾਂ ਬਚਾਉਣ ਵਾਲਿਆਂ ਨੂੰ ਨਾਲ ਹੀ ਰੋੜਕੇ ਲੈਣ ਜਾਂਦੀਆਂ ਹਨ।         
ਇਸ ਲਈ ਜ਼ਰੂਰੀ ਹੈ ਕਿ ਹੜਾਂ ਦੌਰਾਨ ਰੁੜ੍ਹਦੇ ਜਾਂਦੇ ਲੋਕਾਂ ਨੂੰ ਰੈਸਕਿਯੂ ਕਰਨ ਲਈ ਰਸੀਆਂ ਦੀ ਵਰਤੋਂ ਕੀਤੀ ਜਾਵੇ। ਖ਼ੜੇ ਜਾਂ ਆਰਾਮ ਨਾਲ ਵਗਦੇ ਪਾਣੀ ਵਿੱਚੋ ਪੀੜਤਾਂ ਨੂੰ ਰੈਸਕਿਯੂ ਕਰਨ ਲਈ ਪੱਗੜੀਆਂ ਚੂਨੀਆਂ ਦਰਖਤਾਂ ਦੀ ਟਾਹਣੀਆਂ ਸੋਟੀਆਂ ਬਾਸਾ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜਿਸ ਹਿੱਤ ਇਹ ਬਹੁਤ ਜ਼ਰੂਰੀ ਹੈ ਕਿ ਰਸੀਆਂ ਪੱਗੜੀਆਂ ਚੂਨੀਆਂ ਨੂੰ ਇੱਕ ਇੱਕ ਫੁੱਟ ਤੋਂ ਗੰਢਾਂ ਬੰਨੀਆ ਹੋਣ। ਰਸੀ ਪਗੜੀ ਦਾ ਇੱਕ ਸਿਰਾ ਕਿਸੇ ਦਰਖਤ ਜਾਂ ਗਰਿੱਲਾਂ ਜਾਂ ਟਰੱਕ ਟਰੈਕਟਰ ਆਦਿ ਨਾਲ ਬੰਨ੍ਹਿਆ ਜਾਵੇ ਕਿਉਂਕਿ ਗਿੱਲੇ ਹੱਥਾਂ ਵਿੱਚੋਂ ਰਸੀਆਂ, ਪੱਗੜੀਆਂ ਛੁਟ ਜਾਂਦੇ ਹਨ। 
ਜਦੋਂ ਰਸੀ ਨੂੰ ਪਾਣੀ ਵਿੱਚ ਪੀੜਤਾਂ ਕੋਲ ਗੇਰਨੀ ਹੋਵੇ ਤਾਂ ਰਸੀ ਜਾਂ ਪਗੜੀ ਦੇ ਸਿਰੇ ਤੇ ਕੋਈ ਸੋਟੀ ਜਾਂ ਟਾਹਣੀਆਂ, ਪੁਰਾਣਾ ਟਾਇਰ ਟਿਯੂਬ,(ਹਵਾ ਭਰੀ ਹੋਈ) ਫੱਟੀ, ਇੱਟ, ਪਲਾਸਟਿਕ ਦੀਆਂ ਖਾਲੀ ਬੋਤਲਾਂ, ਬੰਨਕੇ ਪੀੜਤਾਂ ਕੋਲ ਗੇਰ ਸਕਦੇ ਹੋ, ਨਹੀਂ ਤਾਂ ਰਸੀ ਪੱਗੜੀਆਂ ਹਵਾ ਵਿੱਚ ਉਡਦੀਆਂ ਰਹਿ ਜਾਣਗੀਆਂ। ਹੜਾਂ ਦੇ ਪਾਣੀ ਵਿੱਚ ਕਾਰਾਂ ਬੱਸਾਂ ਟਰੈਕਟਰ ਟਰਾਲੀਆਂ ਵਿੱਚ ਰੁੜ ਜਾਂਦੇ ਹਨ ਇਸ ਲਈ ਮੋਟਰ ਬੋਟ ਜਾਂ ਆਰਮੀ ਦੀਆਂ ਵਿਸ਼ੇਸ਼ ਗੱਡੀਆਂ ਹੀ ਹੜਾਂ ਦੇ ਪਾਣੀ ਵਿੱਚ ਮਾਹਿਰਾਂ ਰਾਹੀਂ ਵਰਤੀਆਂ ਜਾਂਦੀਆਂ ਹਨ।      ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਦੋਂ ਤੁਸੀਂ ਕਿਸੇ ਪੀੜਤ ਨੂੰ ਪਾਣੀ ਵਿੱਚ ਤੈਰ ਕੇ ਬਚਾਉਣ ਦੀ ਕੋਸ਼ਿਸ਼ ਕਰਨੀ ਤਾਂ ਕਦੇ ਵੀ ਪੀੜਤ ਦੇ ਸਾਹਮਣੇ ਨਹੀਂ ਜਾਣਾ, ਪਿਠ ਪਾਸੇ ਤੋਂ ਉਸਦੇ ਵਾਲਾਂ, ਕਾਲਰ ਜਾਂ ਛਾਤੀ ਤੋਂ ਪਿਛੋਂ ਪਕੜ ਕੇ, ਉਸਦਾ ਅਤੇ ਆਪਣਾ ਮੂੰਹ ਨੱਕ ਪਾਣੀ ਤੋਂ ਉਪਰ ਰਖਿਆ ਜਾਵੇ। ਜੇਕਰ ਪੀੜਤ ਬੇਹੋਸ਼ ਹੈ ਤਾਂ ਉਸਨੂੰ ਆਪਣੇ ਮੌਢੇ ਤੇ ਲਿਟਾ ਕੇ, ਜਿਸ ਦੌਰਾਨ ਪੀੜਤ ਦਾ ਪੇਟ ਮੋਢੇ ਤੇ ਰਹੇ ਪਰ ਲੱਤਾਂ ਸਿਰ ਹੇਠਾਂ ਲਟਕਦੇ ਰਹਿਣ, ਤਾਂ ਜ਼ੋ ਪੀੜਤ ਦੀ ਸਾਹ ਨਾਲੀ ਵਿੱਚੋਂ ਪਾਣੀ ਬਾਹਰ ਨਿਕਲ ਜਾਵੇ ਅਤੇ ਸਾਹ ਕਿਰਿਆ ਚਲ ਪਵੇ।        
ਬਾਹਰ ਜ਼ਮੀਨ ਤੇ ਆਕੇ ਪੀੜਤਾਂ ਨੂੰ ਪੇਟ ਭਾਰ ਜ਼ਮੀਨ ਤੇ ਲਿਟਾ ਕੇ ਉਸਦੇ ਪੇਟ ਹੇਠਾਂ ਕੋਈ ਬਾਲਟੀ ਘੜਾ ਜਾਂ ਸਟੂਲ ਰਖਕੇ ਪੇਟ ਨੂੰ ਇੱਕ ਫੁੱਟ ਤੱਕ ਉਂਚਾ ਕਰੋ ਪਿਠ ਤੇ ਦਬਾਅ ਪਾਉ ਜਾਂ ਆਪਣੇ ਹੱਥਾਂ ਨਾਲ ਪੀੜਤ ਦੇ ਪੇਟ ਨੂੰ ਉਚਾ ਹੇਠਾਂ ਕਰਦੇ ਰਹੋ ਤਾਂ ਵੀ ਸਾਹ ਨਾਲੀ ਵਿੱਚੋਂ ਪਾਣੀ ਬਾਹਰ ਨਿਕਲ ਜਾਵੇਗਾ। ਸਾਹ ਦੋਵਾਰਾ ਚਲਣ ਨਾਲ ਪੀੜਤ ਮਰਨ ਤੋਂ ਬਚ ਸਕਦੇ ਹਨ।                    
ਇਸ ਲਈ ਆਪਦਾਵਾਂ ਜੰਗਾਂ ਦੁਰਘਟਨਾਵਾਂ ਸਮੇਂ ਪੀੜਤਾਂ ਦੀ ਸਹਾਇਤਾ ਕਰਨ ਵਾਲਿਆਂ ਨੂੰ ਫਸਟ ਏਡ, ਸੀ ਪੀ ਆਰ, ਰਿਕਵਰੀ ਪੁਜੀਸ਼ਨ, ਵੈਟੀਲੈਟਰ ਬਣਾਉਟੀ ਸਾਹ ਕਿਰਿਆ ਦੀ ਟ੍ਰੇਨਿੰਗ ਅਭਿਆਸ ਜਰੂਰ ਸਿੱਖਣੇ ਚਾਹੀਦੇ ਹਨ। ਰੱਸੀਆਂ ਦੀ ਠੀਕ ਵਰਤੋਂ ਲਈ ਵੀ, ਗੰਢਾਂ ਬੰਨੀਆ ਜਾਂਦੀਆਂ ਹਨ।