
ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮੀਟਿੰਗ: ਬਕਾਇਆਂ ਅਤੇ ਨਵੀਆਂ ਬੱਸਾਂ ਦੀ ਮੰਗ, ਸਰਕਾਰ ਵਿਰੁੱਧ ਨਾਅਰੇ
ਪਟਿਆਲਾ- ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਵਿਖੇ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ—ਵੱਖ ਡਿਪੂਆਂ ਨਾਲ ਸਬੰਧਤ ਪੈਨਸ਼ਨਰਾਂ ਨੇ ਪਹੁੰਚ ਕੇ ਆਪਣੇ— ਆਪਣੇ ਵਿਚਾਰ ਰੱਖੇ ਅਤੇ ਰਹਿੰਦੇ ਬਕਾਏ ਦੇਣ ਤੇ ਜ਼ੋਰ ਦਿੱਤਾ।
ਪਟਿਆਲਾ- ਪੀ.ਆਰ.ਟੀ.ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਵਿਖੇ ਪੀ.ਆਰ.ਟੀ.ਸੀ. ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵੱਖ—ਵੱਖ ਡਿਪੂਆਂ ਨਾਲ ਸਬੰਧਤ ਪੈਨਸ਼ਨਰਾਂ ਨੇ ਪਹੁੰਚ ਕੇ ਆਪਣੇ— ਆਪਣੇ ਵਿਚਾਰ ਰੱਖੇ ਅਤੇ ਰਹਿੰਦੇ ਬਕਾਏ ਦੇਣ ਤੇ ਜ਼ੋਰ ਦਿੱਤਾ।
ਰੈਲੀ ਰੂਪੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ 2016 ਤੋਂ ਰਹਿੰਦੇ ਪੇ ਕਮਿਸ਼ਨ ਦੇ ਬਕਾਇਆਂ ਦੀ ਅਦਾਇਗੀ ਮੰਗ ਕੀਤੀ, ਉਨ੍ਹਾਂ ਕਿਹਾ ਕਿ ਮਾਨਯੋਗ ਹਾਈ ਕੋਰਟ ਅਤੇ ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਕਈ ਮਹਿਕਮਿਆਂ ਵਿੱਚ ਇਹ ਅਦਾਇਗੀਆਂ ਸ਼ੁਰੂ ਹੋ ਚੁੱਕੀਆ ਹਨ ਪਰੰਤੂ ਪੀ.ਆਰ.ਟੀ.ਸੀ. ਵਿੱਚ ਅਜੇ ਤੱਕ ਕੋਈ ਅਦਾਇਗੀ ਨਹੀਂ ਹੋਈ।
ਮੈਡੀਕਲ ਬਿੱਲਾਂ ਦੀ ਅਦਾਇਗੀ ਵੀ ਦਸੰਬਰ 2024 ਤੋਂ ਬਾਅਦ ਕੋਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਇਹ ਅਦਾਇਗੀਆਂ ਤੁਰੰਤ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਸਾਡੇ ਕਈ ਪੈਨਸ਼ਨਰ ਤਾਂ ਇਹ ਅਦਾਇਗੀਆਂ ਉਡੀਕਦੇ ਰੱਬ ਨੂੰ ਪਿਆਰੇ ਹੋ ਚੁੱਕੇ ਹਨ।
ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ, 80—80 ਹਜਾਰ ਤੇ ਲੱਖ—ਲੱਖ ਰੁਪਏ ਤਨਖਾਹ ਲੈਣ ਵਾਲੀਆਂ ਔਰਤਾਂ ਨੂੰ ਫਰੀ ਸਫਰ ਕਰਵਾ ਕੇ ਸਰਕਾਰੀ ਰਿਸ਼ਵਤ ਦੇ ਕੇ ਆਪਣਾ ਵੋਟ ਬੈਂਕ ਮਜਬੂਤ ਕਰ ਰਹੀ ਹੈ ਜਦੋਂ ਕਿ ਸਾਡੇ ਪੈਨਸ਼ਨਰ ਆਪਣੇ ਬਕਾਇਆਂ ਨੂੰ ਉਡੀਕਦੇ ਉਡੀਕਦੇ ਪ੍ਰਮਾਤਮਾ ਨੂੰ ਪਿਆਰੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਪੇਟ ਕੱਟ ਕੇ ਵੋਟਾਂ ਲਈ ਸਰਕਾਰੀ ਰਿਸ਼ਵਤ ਦੇਣੀ ਬੰਦ ਹੋਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਇਸ ਨਜਾਇਜ ਮੁਫ਼ਤ ਸਫਰ ਸਹੂਲਤ ਨਾਲ ਅਦਾਰੇ ਨੂੰ ਰੋਜਾਨਾ ਦਾ ਇੱਕ ਕਰੋੜ ਰੁਪਏ ਦਾ ਨੁਕਸਾਰ ਹੋ ਰਿਹਾ ਹੈ ਜੋ ਕਿ ਬੰਦ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਅਦਾਰੇ ਅੰਦਰ ਨਵੀਆਂ ਬੱਸਾਂ ਪਾਉਣ, ਕੱਚੇ ਕਾਮਿਆਂ ਨੂੰ ਪੱਕੇ ਕਰਨ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕਿਲੋਮੀਟਰ ਸਕੀਮ ਦੀਆਂ ਬੱਸਾਂ ਅਦਾਰੇ ਵਿੱਚ ਪਾਉਣੀਆਂ ਬੰਦ ਹੋਣੀਆਂ ਚਾਹੀਦੀਆਂ ਹਨ। ਸਰਕਾਰ ਵੱਲੋਂ ਪੈਸੇ ਨਾ ਆਉਣ ਕਾਰਨ ਪੈਨਸ਼ਨਰਾਂ ਦੀਆਂ ਰਹਿੰਦੀਆਂ ਅਦਾਇਗੀਆਂ ਨਾ ਹੋਣ ਕਾਰਨ ਮੀਟਿੰਗ ਵਿੱਚ ਸਰਕਾਰ ਵਿਰੁੱਧ ਆਕਾਸ਼ ਗੂੰਜਾਊ ਨਾਅਰੇ ਵੀ ਲਾਏ ਗਏ।
ਰੈਲੀ ਰੂਪੀ ਇਸ ਮੀਟਿੰਗ ਨੂੰ ਸਰਵ ਸ੍ਰੀ ਬਚਨ ਸਿੰਘ ਅਰੋੜਾ, ਜਨਰਲ ਸਕੱਤਰ ਕੇਂਦਰੀ ਬਾਡੀ, ਬਚਿੱਤਰ ਸਿੰਘ ਲੁਧਿਆਣਾ ਡਿਪੂ, ਗੁਰਮੀਤ ਸਿੰਘ ਕਪੂਰਥਲਾ, ਕਾਲਾ ਰਾਮ ਕੋਟਕਪੂਰਾ ਫਰੀਦਕੋਟ, ਗੁਰਜੀਤ ਸਿੰਘ ਰਾਣਾ ਬਠਿੰਡਾ, ਸੁਖਦੇਵ ਸਿੰਘ ਬੁੱਢਲਾਡਾ, ਮਦਨ ਮੋਹਨ ਸ਼ਰਮਾ ਬਰਨਾਲਾ, ਬਲਵੰਤ ਸਿੰਘ ਜੋਗਾ ਸੰਗਰੂਰ, ਜੋਗਿੰਦਰ ਸਿੰਘ ਪਟਿਆਲਾ, ਭਜਨ ਸਿੰਘ ਚੰਡੀਗੜ੍ਹ ਨੇ ਵੀ ਸੰਬੋਧਨ ਕੀਤਾ।
ਇਸ ਮੀਟਿੰਗ ਨੂੰ ਸਫਲ ਬਣਾਉਣ ਲਈ ਸਰਵ ਸ੍ਰੀ ਬਖਸ਼ੀਸ਼ ਸਿੰਘ, ਬਲਵੰਤ ਸਿੰਘ, ਨਿਰਪਾਲ ਸਿੰਘ, ਰਾਮ ਦਿੱਤਾ, ਕਰਨੈਲ ਸਿੰਘ, ਮਹਿੰਦਰ ਸਿੰਘ ਸੋਹੀ, ਸੰਤੋਸ਼ ਕ੍ਰਿਸ਼ਨ, ਸੂਰਜ ਭਾਨ, ਸੰਤ ਸਿੰਘ, ਸਿਆਮ ਸੁੰਦਰ, ਰਮੇਸ਼ਵਰ ਦਾਸ, ਜੋਗਿੰਦਰ ਸਿੰਘ ਸਨੌਰੀ, ਪ੍ਰੀਤਮ ਸਿੰਘ, ਪਰਮਜੀਤ ਸਿੰਘ, ਰਣਜੀਤ ਸਿੰਘ ਜੀਓ ਨੇ ਵੀ ਭਰਪੂਰ ਯੋਗਦਾਨ ਪਾਇਆ। ਸਟੇਜ਼ ਦੀ ਜਿੰਮੇਵਾਰੀ ਬਚਨ ਸਿੰਘ ਅਰੋੜਾ ਨੇ ਬਾਖੂਬੀ ਨਿਭਾਈ।
