ਫੌਜੀ ਰੰਗ ਦੀਆਂ ਵਰਦੀਆਂ, ਬੈਚ, ਟੋਪੀ, ਬੈਲਟਾਂ ਆਦਿ ਦੀ ਖਰੀਦ-ਵੇਚ 'ਤੇ ਪਾਬੰਦੀ
ਪਟਿਆਲਾ, 8 ਅਪ੍ਰੈਲ - ਵਧੀਕ ਜ਼ਿਲ੍ਹਾ ਮੈਜਿਸਟਰੇਟ ਮੈਡਮ ਕੰਚਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 ਤਹਿਤ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਪਟਿਆਲਾ ਦੀਆਂ ਸੀਮਾਵਾਂ ਅੰਦਰ ਆਮ ਜਨਤਾ ਦੇ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਵਰਦੀਆਂ, ਆਰਮੀ ਬੈਚ, ਟੋਪੀ, ਬੈਲਟਾਂ ਅਤੇ ਆਰਮੀ ਚਿੰਨ ਆਦਿ ਖਰੀਦ, ਵੇਚ ਅਤੇ ਵਰਤੋਂ ਕਰਨ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾਈ ਹੈ।

ਜਾਰੀ ਕੀਤੇ ਇਹਨਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੇਸ਼ ਦੀ ਮਿਲਟਰੀ ਵੱਲੋਂ ਖਾਸ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਵਰਦੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਆਮ ਤੌਰ 'ਤੇ ਵੇਖਣ ਵਿੱਚ ਆਇਆ ਹੈ ਕਿ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਵਰਦੀਆਂ, ਆਰਮੀ ਬੈਚ, ਟੋਪੀ, ਬੈਲਟਾਂ ਅਤੇ ਆਰਮੀ ਚਿੰਨ ਆਦਿ ਖੁੱਲ੍ਹੇ ਤੌਰ 'ਤੇ ਹੀ ਦੁਕਾਨਾਂ 'ਤੇ ਉਪਲਬਧ ਹਨ, ਜਿਸ ਕਾਰਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਦਾ ਗਲਤ ਇਸਤੇਮਾਲ ਕਰਕੇ ਦੇਸ਼ ਅੰਦਰ ਅਮਨ ਅਤੇ ਸ਼ਾਂਤੀ ਵਿੱਚ ਖੱਲਲ ਪੈਦਾ ਕਰਕੇ, ਮਾਨਵ ਜੀਵਨ ਹੋਂਦ ਨੂੰ ਖਤਰਾ ਪੈਦਾ ਕੀਤਾ ਜਾਦਾ ਹੈ। ਇਸ ਲਈ ਵੱਖਰੇਪਨ ਨੂੰ ਯਕੀਨੀ ਬਣਾਉਣ ਲਈ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਵਰਦੀਆਂ, ਆਰਮੀ ਬੈਚ, ਟੋਪੀ, ਬੈਲਟਾਂ ਅਤੇ ਆਰਮੀ ਚਿੰਨ ਆਦਿ ਦੀ ਆਮ ਜਨਤਾ ਵੱਲੋਂ ਵਰਤੋਂ ਕਰਨ ਅਤੇ ਵੇਚਣ 'ਤੇ ਰੋਕ ਲਗਾਉਣੀ ਜ਼ਰੂਰੀ ਹੈ। ਜ਼ਿਲ੍ਹੇ ਵਿੱਚ ਇਹ ਹੁਕਮ 5 ਜੂਨ ਤਕ ਲਾਗੂ ਰਹਿਣਗੇ।