ਖਾਲਸਾ ਕਾਲਜ ਮਾਹਿਲਪੁਰ ਵਿੱਚ ਬੀ.ਪੀ.ਈ.ਐੱਸ ਦਾ ਤਿੰਨ ਸਾਲਾ ਕੋਰਸ ਸ਼ੁਰੂ ਕਰਨ ਦੀ ਮਾਨਤਾ

ਹੁਸ਼ਿਆਰਪੁਰ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਸਿੱਖ ਐਜੂਕੇਸ਼ਨਲ ਕੌਂਸਲ ਦੇ ਪ੍ਰਬੰਧਾਂ ਅਧੀਨ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਮੌਜੂਦਾ ਸੈਸ਼ਨ ਤੋਂ ਸਰੀਰਕ ਸਿੱਖਿਆ ਵਿਭਾਗ ਵਿੱਚ ਬੀ.ਪੀ.ਈ.ਐੱਸ ਦਾ ਤਿੰਨ ਸਾਲਾ ਕੋਰਸ ਸ਼ੁਰੂ ਕਰਨ ਦੀ ਮਾਨਤਾ ਦੇ ਦਿੱਤੀ ਗਈ ਹੈ। ਇਸ ਸਬੰਧੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਨੇ ਕਿਹਾ ਕਿ ਖਾਲਸਾ ਕਾਲਜ ਮਾਹਿਲਪੁਰ ਦਾ ਅਕਾਦਮਿਕ ਜਗਤ ਦੇ ਨਾਲ ਨਾਲ ਖੇਡਾਂ ਦੇ ਸੰਸਾਰ ਵਿੱਚ ਵੀ ਵੱਖਰਾ ਮੁਕਾਮ ਹੈ ਅਤੇ ਇਸ ਖਿੱਤੇ ਨੂੰ ਫੁਟਬਾਲ ਦੀ ਨਰਸਰੀ ਵਜੋਂ ਸਥਾਪਿਤ ਕਰਨ ਵਿੱਚ ਕਾਲਜ ਦੀਆਂ ਖੇਡ ਪ੍ਰਾਪਤੀਆਂ ਵਿਸ਼ੇਸ਼ ਜਿਕਰਯੋਗ ਹਨ।

ਉਨ੍ਹਾਂ ਦੱਸਿਆ ਕਿ ਕਾਲਜ ਦੇ ਸਮੁੱਚੇ ਖੇਡ ਢਾਂਚੇ, ਗਰਾਊਂਡਾਂ, ਸਟਾਫ਼ ਅਤੇ ਖੇਡਾਂ ਨੂੰ ਪ੍ਰਫੁੱਲਿਤ ਕਰਨ ਵਾਲੀ ਸਾਰੀ ਵਿਵਸਥਾ ਦੀ ਪੜਤਾਲ ਕਰਨ ਉਪਰੰਤ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਇਸ ਸੰਸਥਾ ਨੂੰ ਬੀ.ਪੀ.ਈ.ਐੱਸ ਦਾ ਤਿੰਨ ਸਾਲਾ ਕੋਰਸ ਆਰੰਭ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੈਚੂਲਰ ਕੋਰਸ ਇਨ ਫਿਜੀਕਲ ਐਜੂਕੇਸ਼ਨ ਐਂਡ ਸਪੋਰਟਸ ਦੇ ਇਸ ਕੋਰਸ ਵਿੱਚ ਮੌਜੂਦਾ ਸੈਸ਼ਨ ਤੋਂ ਦਾਖਲੇ ਸ਼ੁਰੂ ਹੋ ਗਏ ਹਨ ਅਤੇ ਕਿਸੇ ਵੀ ਸਟਰੀਮ ਵਿੱਚ ਬਾਰ੍ਹਵੀਂ ਜਮਾਤ ਪਾਸ ਕਰਨ ਵਾਲੇ ਵਿਦਿਆਰਥੀ ਇਸ ਕੋਰਸ ਵਿੱਚ ਦਾਖਲ ਹੋ ਕੇ ਸਰੀਰਿਕ ਸਿੱਖਿਆ ਅਤੇ ਸਪੋਰਟਸ ਦੇ ਖੇਤਰ ਵਿੱਚ ਰੁਜ਼ਗਾਰ ਦੀਆਂ ਅਨੇਕਾਂ ਸੰਭਾਵਨਾਵਾਂ ਨਾਲ ਜੁੜ ਸਕਦੇ ਹਨ। 
ਉਨ੍ਹਾਂ ਦੱਸਿਆ ਕਿ ਇਸ ਕੋਰਸ ਵਿੱਚ ਕਾਲਜ ਨੂੰ ਪਹਿਲੇ ਪੜਾਅ 'ਤੇ 60 ਸੀਟਾਂ ਭਰਨ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਅਤੇ ਇਹ ਕੋਰਸ ਸਰੀਰਿਕ ਸਿੱਖਿਆ ਵਿਸ਼ੇ ਅਤੇ ਖੇਡਾਂ ਵਿੱਚ ਰੁਚੀ ਰੱਖਣ ਵਾਲੇ ਵਿਦਿਆਰਥੀਆਂ ਦੇ ਭਵਿੱਖ ਲਈ ਚੰਗੀਆਂ ਸੰਭਾਵਨਾਵਾਂ ਭਰਪੂਰ ਕੋਰਸ ਹੈ। ਉਨ੍ਹਾਂ ਇਲਾਕੇ ਦੇ ਵਿਦਿਆਰਥੀਆਂ ਨੂੰ ਇਸ ਤਿੰਨ ਸਾਲਾਂ ਗ੍ਰੈਜੂਏਸ਼ਨ ਕੋਰਸ ਸਬੰਧੀ ਰਜਿਸਟਰੇਸ਼ਨ ਕਰਵਾ ਕੇ ਆਪਣਾ ਦਾਖਲਾ ਯਕੀਨੀ ਬਣਾਉਣ ਦੀ ਅਪੀਲ ਕੀਤੀ।