
ਗੁਰਦਵਾਰਾ ਭਾਈ ਤਿਲਕੂ ਜੀ ਵਿਖੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਆ ਰਹੀਆਂ ਦਿੱਕਤਾਂ ਬਾਰੇ ਇੱਕ ਅਹਿਮ ਮੀਟਿੰਗ ਕੀਤੀ ਗਈ।
ਹੁਸ਼ਿਆਰਪੁਰ:- ਇਸ ਮੀਟਿੰਗ ਦੌਰਾਨ ਪ੍ਰਮੁੱਖ ਸਮਾਜ ਸੇਵੀ ਸ਼ਖਸੀਅਤਾਂ ,ਧਾਰਮਿਕ ਸ਼ਖਸ਼ੀਅਤਾਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ ਇਸ ਮੌਕੇ ਹਾਜਰ ਸਮੂਹ ਅਹੁਦੇਦਾਰਾਂ ਵੱਲੋਂ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੋ ਪ੍ਰਵਾਸੀ ਇਲਾਕੇ ਵਿੱਚ ਵਸੇ ਹਨ। ਉਨਾਂ ਦੀ ਜਿਸ ਵੀ ਉਹ ਰਾਜ ਦੇ ਵਸਨੀਕ ਹਨ ਉਸਦੇ ਅਸਲੀ ਡਾਕੂਮੈਂਟਾਂ ਦੇ ਆਧਾਰ ਤੇ ਉਹਨਾਂ ਦੀ ਪੀਸੀਸੀ ਅਤੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ।
ਹੁਸ਼ਿਆਰਪੁਰ:- ਇਸ ਮੀਟਿੰਗ ਦੌਰਾਨ ਪ੍ਰਮੁੱਖ ਸਮਾਜ ਸੇਵੀ ਸ਼ਖਸੀਅਤਾਂ ,ਧਾਰਮਿਕ ਸ਼ਖਸ਼ੀਅਤਾਂ ਅਤੇ ਬੁੱਧੀਜੀਵੀਆਂ ਨੇ ਭਾਗ ਲਿਆ ਇਸ ਮੌਕੇ ਹਾਜਰ ਸਮੂਹ ਅਹੁਦੇਦਾਰਾਂ ਵੱਲੋਂ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਜੋ ਪ੍ਰਵਾਸੀ ਇਲਾਕੇ ਵਿੱਚ ਵਸੇ ਹਨ। ਉਨਾਂ ਦੀ ਜਿਸ ਵੀ ਉਹ ਰਾਜ ਦੇ ਵਸਨੀਕ ਹਨ ਉਸਦੇ ਅਸਲੀ ਡਾਕੂਮੈਂਟਾਂ ਦੇ ਆਧਾਰ ਤੇ ਉਹਨਾਂ ਦੀ ਪੀਸੀਸੀ ਅਤੇ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ।
ਸ਼ਹਿਰ ਵਿੱਚ ਉਨਾਂ ਦੀਆਂ ਮਿਊਨਸੀਪਲ ਕਮੇਟੀਆਂ, ਪੰਚਾਇਤਾਂ ਵਿੱਚ ਰਿਕਾਰਡ ਰੱਖਿਆ ਜਾਵੇ ਅਤੇ ਅਤੇ ਰੇੜੀ ਠੇਲਿਆਂ ਵਾਲਿਆਂ ਨੂੰ ਪਹਿਚਾਣ ਪੱਤਰ ਜਾਰੀ ਕਰਕੇ ਬਾਜ਼ਾਰ ਤੋਂ ਬਾਹਰ ਕਿਸੇ ਸੁਨਿਸ਼ਚਿਤ ਜਗ੍ਹਾ ਉਹਨਾਂ ਨੂੰ ਖੜਾ ਕੀਤਾ ਜਾਵੇ ਤਾਂ ਕਿ ਆਣ ਜਾਣ ਵਾਲੇ ਰਾਹੀਆਂ ਨੂੰ ਟਰੈਫਿਕ ਦੀ ਦਿੱਕਤ ਨਾ ਹੋ ਸਕੇ।
ਜਿਨਾਂ ਮਾਲਕਾਂ ਨੇ ਪ੍ਰਵਾਸੀ ਨੂੰ ਆਪਣੇ ਘਰਾਂ ਜਾ ਦੁਕਾਨਾਂ ਜਾਂ ਫੈਕਟਰੀਆਂ ਵਿੱਚ ਰੱਖਿਆ ਹੋਇਆ ਉਹਨਾਂ ਦੀ ਵੀ ਸ਼ਨਾਖਤ ਕੀਤੀ ਜਾਵੇ ਅਤੇ ਮਾਲਕਾਂ ਦੀ ਜਿੰਮੇਵਾਰੀ ਤਹਿ ਕੀਤੀ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਜੋ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ ਉਹਨਾਂ ਤੋਂ ਪੰਜਾਬ ਨੂੰ ਸੁਰੱਖਿਤ ਕੀਤਾ ਜਾ ਸਕੇ ਤਾਂ ਕਿ ਇਲਾਕੇ ਅਤੇ ਰਾਜ ਵਿੱਚ ਸ਼ਾਂਤੀ ਦਾ ਮਾਹੌਲ ਬਣਾਇਆ ਜਾ ਸਕੇ।
ਪ੍ਰਵਾਸੀਆਂ ਦੇ ਪੰਜਾਬ ਵਿੱਚ ਬਣੇ ਆਧਾਰ ਕਾਰਡ ਅਤੇ ਵੋਟਰ ਕਾਰਡਾਂ ਨੂੰ ਕਾਨੂੰਨ ਮੁਤਾਬਕ ਰੱਦ ਕੀਤਾ ਜਾਵੇ! ਇਸ ਮੀਟਿੰਗ ਵਿੱਚ ਪ੍ਰਵਾਸੀਆਂ ਨੂੰ ਵੀ ਤਾੜਨਾ ਕੀਤੀ ਗਈ ਕਿ ਉਹ ਰੁਜ਼ਗਾਰ ਕਰਨ ਆਏ ਆਪਣਾ ਰੁਜ਼ਗਾਰ ਕਰਕੇ, ਤਰੱਕੀ ਕਰਕੇ ਆਪਣੀ ਅਤੇ ਪ੍ਰਦੇਸ਼ ਦੀ ਖੁਸ਼ਹਾਲੀ ਲਈ ਕੰਮ ਕਰਨ!
ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ "23 ਸਤੰਬਰ ਦਿਨ ਮੰਗਲਵਾਰ" ਨੂੰ ਠੀਕ 11 ਵਜੇ' ਬੰਗਾ ਚੌਂਕ' ਤੇ ਇਕੱਤਰਤਾ ਕਰਕੇ ਇੱਕ ਵਿਦਰੋਹ/ ਚੇਤਨਾ ਮਾਰਚ ਕੀਤਾ ਜਾਵੇਗਾ ਜਿਸ ਵਿੱਚ ਸਮੁੱਚੇ ਪੰਜਾਬੀਆਂ ਨੂੰ ਜਾਗਰੂਕ ਅਤੇ ਪ੍ਰਸ਼ਾਸਨ ਐਸ.ਡੀ.ਐਮ.ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਤਾਂ ਕਿ ਪੰਜਾਬ ਵਿੱਚ ਹੋ ਰਹੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ!
ਅੱਜ ਦੀ ਮੀਟਿੰਗ ਦੇ ਵਿੱਚ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸਰਦਾਰ ਹਰਵੇਲ ਸਿੰਘ ਸੈਣੀ ਗੜਸ਼ੰਕਰ, ਡਾਕਟਰ ਹਰਵਿੰਦਰ ਸਿੰਘ ਬਾਠ, ਬਾਬਾ ਸਤਪਾਲ ਸਿੰਘ , ਭਾਈ ਤਰਲੋਕ ਸਿੰਘ, ਹਰਜੀਤ ਸਿੰਘ ਨਾਗਪਾਲ, ਸਨਾਤਨੀ ਨੇਤਾ ਚੇਤਨ ਸ਼ਰਮਾ, ਸੋਨੂ ਆੜਤੀ, ਪ੍ਰਧਾਨ ਜੀਵਨ ਕੁਮਾਰ, ਮਹੰਤ ਸਸ਼ੀ ਭੂਸ਼ਣ ਸ਼ਰਮਾ, ਸਮਾਜ ਸੇਵੀ ਰਵੀ ਮਹਿਤਾ, ਗੁਰਨੇਕ ਸਿੰਘ ,ਮੈਨੇਜਰ ਰਾਜ ਕੁਮਾਰ ਰਾਣਾ, ਜੀ.ਪੀ. ਸਿੰਘ ,ਅਜਿੰਦਰ ਸਿੰਘ ਬੇਦੀ, ਹਰਪ੍ਰੀਤ ਸਿੰਘ ਬੈਂਸ, ਧਰਮਜੀਤ ਸਿੰਘ ਰਾਜਾ ,ਪ੍ਰੇਮ ਸਿੰਘ ਨੰਬਰਦਾਰ ਬਗਵਾਈ , ਸੇਵਾ ਮੁਕਤ ਥਾਣੇਦਾਰ ਬਖਸ਼ੀਸ਼ ਸਿੰਘ, ਸੁੱਖਾ ਬਾਬਾ ਡਗਾਮ, ਪਰਮਜੀਤ ਸਿੰਘ ਡੇਰੋ,ਰਵਿੰਦਰ ਸਿੰਘ ਖਾਲਸਾ, ਡਾਕਟਰ ਜਗਮੋਹਨ ਸਿੰਘ, ਕਰਪੂਲ ਸਿੰਘ ਅਨੰਦ, ਦੀਪਕ, ਸੁਭਾਸ਼ ਅਰੋੜਾ, ਵਿਨੈ ਰਾਣਾ, ਸੁਰਿੰਦਰ ਪਾਲ ਭੰਗਲ, ਅਸੀਸ ਲੂੰਬਾ, ਗਿਆਨੀ ਕੁਲਵੰਤ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਸ਼ਾਮਿਲ ਸਨ।
