ਬਾਬਾ ਵਜ਼ੀਰ ਸਿੰਘ ਸਕੂਲ ਵਿਖੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਕੱਢੀ।

ਨਵਾਂਸ਼ਹਿਰ- ਬਾਬਾ ਵਜ਼ੀਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ(ਲੜਕੀਆਂ) ਸਕੂਲ ਨਵਾਂਸ਼ਹਿਰ ਵਲੋਂ ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾ਼ਸ਼ਹਿਰ ਦੇ ਸਹਿਯੋਗ ਨਾਲ ਐਨ.ਐਨ.ਐਸ ਦੇ ਵਲੰਟੀਅਰ ਨਾਲ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ ਤੇ ਮੁੱਖ ਮਹਿਮਾਨ ਸ਼੍ਰੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ), ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਸ਼ਹਿਰ ਨੇ ਐਨ.ਐਸ.ਐਸ. ਦੇ ਵਲੰਟੀਅਰ ਅਤੇ ਸਕੂਲ ਦੇ ਹਾਜਿਰ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਨਸ਼ਾ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਰੋਗੀ ਬਣਾ ਦਿੰਦਾ ਹੈ।

ਅੱਜ ਦੇ ਸਮੇਂ ਵਿੱਚ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਅਤੇ ਸਕੂਲਾਂ ਦੇ ਵਿਦਿਆਰਥੀ ਵੀ ਨਸ਼ੇ ਦੀ ਲਪੇਟ ਵਿੱਚ ਆ ਗਏ ਹਨ। ਉਨਾ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਇਸ ਬਾਰੇ ਜਾਗਰੂਕ ਹੋਣ ਦੀ ਜਿਆਦਾ ਲੋੜ ਹੈ, ਕਿਉਕਿ ਵਿਦਿਆਰਥੀ ਜਾਣੇ ਅਣਜਾਣੇ ਵਿੱਚ ਕਈ ਵਾਰ ਨਸ਼ੇ ਦੀਆਂ ਵਸਤੂਆਂ ਦਾ ਸੇਵਨ ਕਰਨ ਲੱਗ ਪੈਦੇਂ ਹਨ, ਹੌਲੀ – ਹੌਲੀ ਨਸ਼ੇ ਦੇ ਆਦੀ ਹੋ ਜਾਦੇ ਹਨ ਅਤੇ ਫਿਰ ਨਸ਼ਾ ਛੱਡਣਾ ਉਨਾ ਲਈ ਔਖਾ ਹੋ ਜਾਦਾ ਹੈ। ਇਸ ਲਈ ਤੁਸੀ ਕਦੇ ਵੀ ਕਿਸੇ ਦੇ ਕਹਿਣ ਤੇ ਨਸ਼ੀਲੀ ਵਸਤੂ ਦਾ ਸੇਵਨ ਨਹੀਂ ਕਰਨਾ । ਨਸ਼ੇ ਦੇ ਪ੍ਰਤ ਜਾਗਰੂਕ ਹੋ ਕੇ ਹੀ ਨਸ਼ੇ ਤੋਂ ਦੂਰ  ਰਿਹਾ ਜਾ ਸਕਦਾ ਹੈ। 
ਇਸ ਮੌਕੇ ਤੇ ਸ਼੍ਰੀ ਪਰਵੀਨ ਕੁਮਾਰ(ਏ.ਐਸ.ਆਈ. ਪੰਜਾਬ ਪੁਲਿਸ ਨਵਾਂਸ਼ਹਿਰ) ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਵਿਦਿਆਰਥੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਦੇ ਪ੍ਰਿੰਸੀਪਲ ਸ. ਜਸਵੀਰ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀਆ਼, ਰੈੱਡ ਕਰਾਸ ਕੇਂਦਰ ਦੇ ਸਟਾਫ ਮੈਂਬਰ, ਦੋਆਬਾ ਆਰੀਆ ਸਕੂਲ ਦੇ ਵਿਦਿਆਰਥੀ ਅਤੇ ਸਰਕਾਰੀ ਹਾਈ ਸਕੂਲ ਸਲੋਹ ਦੇ ਵਿਦਿਆਰਥੀਆ਼ ਨੇ ਬਾਬਾ ਵਜੀਰ ਸਿੰਘ ਖਾਲਸਾ ਸਕੂਲ ਨਵਾਸ਼ਹਿਰ ਤੋਂ ਪਿੰਡ ਸਲੋਹ  ਤੱਕ ਨਸ਼ਿਆ  ਵਿਰੁੱਧ ਜਾਗਰੂਕਤਾ ਰੈਲੀ ਕੱਢੀ। 
ਸ਼੍ਰੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਪਿੰਡ ਵਾਸੀਆਂ ਨੂੰ ਨਸ਼ਿਆ ਦੇ ਪ੍ਰਤੀ ਜਾਗਰੂਕ ਕੀਤਾ। ਸਭ ਤੋਂ ਪਹਿਲਾ ਨੂੰ ਉਨਾ ਨੇ ਭਾਰਤ ਸਰਕਾਰ ਵਲੋਂ ਸ਼ੁਰੂ ਕੀਤੀ ਨਸ਼ਾ ਮੁਕਤ ਭਾਰਤ ਅਭਿਆਨ ਮੁਹਿੰਮ ਬਾਰੇ ਚਾਨਣਾ ਪਾਇਆ.। ਉਨਾ ਨੇ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਅਸੀ ਇਸ ਮੁਹਿੰਮ ਦਾ ਹਿੱਸ ਬਣੀਏ ਅਤੇ ਆਪਣੇ ਘਰ ਤੋਂ ਸ਼ੁਰੂਆਤ  ਕਰੀਏ। ਆਪਣੇ ਬੱਚਿਆ ਨੂੰ ਨਸ਼ਿਆ ਤੋਂ ਬਚਾਉਣ ਲਈ ਸਾਨੂੰ ਆਪ ਪਹਿਲਾ  ਜਾਗਰੂਕ ਹੋਣ ਦੀ ਲੋੜ ਹੈ। 
ਆਪਣੇ ਬੱਚਿਆ਼ ਤੇ ਧਿਆਨ ਰੱਖੀਏ ਤੇ ਸਕੂਲ ਤੱਕ ਪਹੁੰਚ ਕਰੀਏ। ਇਸ ਮੌਕੇ ਤੇ ਪ੍ਰਿੰਸੀਪਲ ਜਸਵੀਰ ਸਿੰਘ ਸਟਾਫ ਮੈਂਬਰ, ਦਿਨੇਸ਼ ਕੁਮਾਰ, ਕਮਲਜੀਤ ਕੌਰ, ਪਰਵੇਸ਼ ਕੁਮਾਰ, ਦੀਪਕ, ਪੀ. ਸੀ. ਆਰ. ਪੰਜਾਬ ਪੁਲਿਸ ਨਵਾਂਸਹਿਰ ਅਤੇ ਪਿੰਡ ਵਾਸੀ ਮੌਜੂਦ ਸਨ।