
ਡਾਇਰੀਆ ਪ੍ਰਕੋਪ ਦੀਆਂ ਖ਼ਬਰਾਂ ਤੋਂ ਬਾਅਦ ਸਿਹਤ ਵਿਭਾਗ ਨੇ ਕੀਤਾ ਸਰਵੇ
ਪਟਿਆਲਾ, 15 ਜੁਲਾਈ - ਸਿਹਤ ਵਿਭਾਗ ਪਟਿਆਲਾ ਨੇ ਪਿੰਡ ਝਿੱਲ ਅਤੇ ਆਸ-ਪਾਸ ਦੇ ਇਲਾਕਿਆਂ ਅਮਨ ਬਾਗ, ਬਾਬਾ ਦੀਪ ਸਿੰਘ ਨਗਰ ਅਤੇ ਰਤਨ ਨਗਰ ਵਿੱਚ ਡਾਇਰੀਆ ਦੇ ਪ੍ਰਕੋਪ ਦੀ ਰਿਪੋਰਟ ਤੋਂ ਬਾਅਦ ਸਰਵੇ ਕੀਤਾ। ਪਾਣੀ ਦੇ ਨਮੂਨੇ ਲਏ ਗਏ ਅਤੇ ਓ.ਆਰ.ਐਸ. ਅਤੇ ਜ਼ਿੰਕ ਦੀਆਂ ਗੋਲੀਆਂ ਘਰ-ਘਰ ਵੰਡੀਆਂ ਗਈਆਂ।
ਪਟਿਆਲਾ, 15 ਜੁਲਾਈ - ਸਿਹਤ ਵਿਭਾਗ ਪਟਿਆਲਾ ਨੇ ਪਿੰਡ ਝਿੱਲ ਅਤੇ ਆਸ-ਪਾਸ ਦੇ ਇਲਾਕਿਆਂ ਅਮਨ ਬਾਗ, ਬਾਬਾ ਦੀਪ ਸਿੰਘ ਨਗਰ ਅਤੇ ਰਤਨ ਨਗਰ ਵਿੱਚ ਡਾਇਰੀਆ ਦੇ ਪ੍ਰਕੋਪ ਦੀ ਰਿਪੋਰਟ ਤੋਂ ਬਾਅਦ ਸਰਵੇ ਕੀਤਾ। ਪਾਣੀ ਦੇ ਨਮੂਨੇ ਲਏ ਗਏ ਅਤੇ ਓ.ਆਰ.ਐਸ. ਅਤੇ ਜ਼ਿੰਕ ਦੀਆਂ ਗੋਲੀਆਂ ਘਰ-ਘਰ ਵੰਡੀਆਂ ਗਈਆਂ। ਸਿਵਲ ਸਰਜਨ ਕਮ ਚੀਫ਼ ਮੈਡੀਕਲ ਅਫ਼ਸਰ ਪਟਿਆਲਾ ਡਾ: ਸੰਜੇ ਗੋਇਲ ਦੇ ਨਿਰਦੇਸ਼ਾਂ ਹੇਠ ਡਾ: ਸੁਮੀਤ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਪਟਿਆਲਾ ਅਤੇ ਡਾ: ਦਿਵਜੋਤ ਸਿੰਘ ਇੰਚਾਰਜ ਆਈ.ਡੀ.ਐੱਸ.ਪੀ. ਪਟਿਆਲਾ ਦੀ ਦੇਖ-ਰੇਖ ਹੇਠ ਸਰਵੇ ਅਤੇ ਸੈਂਪਲਿੰਗ ਗਤੀਵਿਧੀਆਂ ਕਰਵਾਈਆਂ ਗਈਆਂ। ਏਰੀਆ ਮੈਡੀਕਲ ਅਫ਼ਸਰ ਡਾ: ਗੁਰਚੰਦਨ ਦੀਪ ਸਿੰਘ ਵੀ ਆਪਣੇ ਸਟਾਫ਼ ਸਮੇਤ ਹਾਜ਼ਰ ਸਨ, ਮਰੀਜ਼ਾਂ ਨਾਲ ਮੁਲਾਕਾਤ ਕੀਤੀ। ਮੈਡੀਕਲ ਜਾਂਚ ਉਪਰੰਤ ਅਗਲੇਰੀ ਦੇਖਭਾਲ ਲਈ ਉਨ੍ਹਾਂ ਨੂੰ ਤੁਰੰਤ ਉੱਚ ਕੇਂਦਰਾਂ 'ਚ ਰੈਫ਼ਰ ਕੀਤਾ ਗਿਆ।
