
ਸਹੀ ਆਂਕੜੇ ਸਹੀ ਫੈਸਲੇ ਦਾ ਆਧਾਰ ਹੁੰਦੇ ਹਨ - ਨਾਇਬ ਸਿੰਘ ਸੈਣੀ
ਚੰਡੀਗੜ੍ਹ, 25 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਹੀ ਆਂਕੜੇ ਸਹੀ ਫੈਸਲੇ ਦਾ ਆਧਾਰ ਹੁੰਦੇ ਹਨ ਅਤੇ ਤੱਥਾਂ ਤੋਂ ਬਿਨ੍ਹਾਂ ਵਿਕਾਸ ਅਧੂਰਾ ਹੈ। ਹਰ ਖੇਤਰ ਵਿੱਚ ਸਟੀਕ ਆਂਕੜਿਆਂ ਦੀ ਭੁਮਿਕਾ ਨਿਰਣਾਇਕ ਹੁੰਦੀ ਹੈ ਅਤੇ ਕੋਈ ਵੀ ਨੀਤੀ ਤਾਂਹੀ ਸਫਲ ਹੋਵੇਗੀ, ਜਦੋਂ ਉਹ ਮੌਜ਼ੂਦਾ ਆਂਕੜਿਆਂ 'ਤੇ ਅਧਾਰਿਤ ਹੋਵੇਗੀ।
ਚੰਡੀਗੜ੍ਹ, 25 ਸਤੰਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਹੀ ਆਂਕੜੇ ਸਹੀ ਫੈਸਲੇ ਦਾ ਆਧਾਰ ਹੁੰਦੇ ਹਨ ਅਤੇ ਤੱਥਾਂ ਤੋਂ ਬਿਨ੍ਹਾਂ ਵਿਕਾਸ ਅਧੂਰਾ ਹੈ। ਹਰ ਖੇਤਰ ਵਿੱਚ ਸਟੀਕ ਆਂਕੜਿਆਂ ਦੀ ਭੁਮਿਕਾ ਨਿਰਣਾਇਕ ਹੁੰਦੀ ਹੈ ਅਤੇ ਕੋਈ ਵੀ ਨੀਤੀ ਤਾਂਹੀ ਸਫਲ ਹੋਵੇਗੀ, ਜਦੋਂ ਉਹ ਮੌਜ਼ੂਦਾ ਆਂਕੜਿਆਂ 'ਤੇ ਅਧਾਰਿਤ ਹੋਵੇਗੀ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਗੱਲ ਅੱਜ ਇੱਥੇ ਸਥਾਨਕ ਪੱਧਰ ਦੇ ਸ਼ਾਸਨ ਦਾ ਸਸ਼ਕਤੀਕਰਣ ਵਿਸ਼ਾ 'ਤੇ ਆਯੋਜਿਤ 29ਵੇਂ ਕੇਂਦਰੀ ਅਤੇ ਰਾਜ ਆਂਕੜਾ ਸੰਗਠਨ ਸਮੇਲਨ ਦੌਰਾਨ ਨੀਤੀ-ਨਿਰਮਾਤਾਵਾਂ, ਆਂਕੜਾ ਵਿਗਿਆਨੀਆਂ ਅਤੇ ਵੱਖ-ਵੱਖ ਸੂਬਿਆਂ ਤੋਂ ਆਏ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਕਹੀ। ਇਸ ਮੌਕੇ 'ਤੇ ਕੇਂਦਰੀ ਆਂਕੜੇ ਅਤੇ ਪ੍ਰੋਗਰਾਮ ਲਾਗੂ ਕਰਨ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ ਵੀ ਮੌਜ਼ੂਦ ਰਹੇ।
ਸਥਾਨਕ ਪੱਧਰ 'ਤੇ ਸ਼ਾਸਨ ਨੂੰ ਮਜਬੂਤ ਬਨਾਉਣ ਨਵੇਂ ਭਾਰਤ ਦੀ ਉੱਮੀਦਾਂ ਦੀ ਪੂਰਤੀ ਦਾ ਮਾਰਗ ਵੀ
ਉਨ੍ਹਾਂ ਨੇ ਕਿਹਾ ਕਿ ਸਥਾਨਕ ਪੱਧਰ 'ਤੇ ਸ਼ਾਸਨ ਨੂੰ ਮਜਬੂਤ ਬਨਾਉਣਾ ਹੈ। ਇਹ ਨਾ ਸਿਰਫ ਸਮੇਂ ਦੀ ਮੰਗ ਹੈ, ਸਗੋ ਨਵੇਂ ਭਾਰਤ ਦੀ ਉੱਮੀਦਾਂ ਦੀ ਪੂਰਤੀ ਦਾ ਮਾਰਗ ਵੀ ਹੈ। ਜਦੋਂ ਸ਼ਾਸਨ ਨੂੰ ਸਥਾਨਕ ਪੱਧਰ 'ਤੇ ਮਜਬੂਤ ਕੀਤਾ ਜਾਂਦਾ ਹੈ, ਉਦੋਂ ਯੋਜਨਾਵਾਂ ਸਿਰਫ ਫਾਇਲਾਂ ਵਿੱਚ ਨਹੀਂ ਰਹਿੰਦੀਆਂ, ਸਗੋ ਜਨ-ਜਨ ਤੱਕ ਪਹੁੰਚਦੀ ਹੈ ਤਾਂ ਇਹੀ ਲੋਕਤੰਤਰ ਦੀ ਤਾਕਤ ਹੈ। ਇਸ ਦੌਰਾਨ ਮੁੱਖ ਮੰਤਰੀ ਅਤੇ ਕੇਂਦਰੀ ਰਾਜ ਮੰਤਰੀ ਨੇ ਚਿਲਡ੍ਰਨ ਇਨ ਇੰਡੀਆ 2025 ਅਤੇ ਏਨਵਾਇਰਮੈਂਟ ਏਕਾਊਂਟਿੰਗ ਆਨ ਫਾਰੇਸਟ 2025 ਦਾ ਵਿਮੋਚਨ ਕੀਤਾ।
ਪ੍ਰਧਾਨ ਮੰਤਰੀ ਨੇ ਪਿਛਲੇ ਇੱਕ ਦਿਹਾਕੇ ਵਿੱਚ ਡਾਟਾ ਡ੍ਰਾਈਵਨ ਗਵਰਨੈਂਸ ਨੂੰ ਦਿੰਤੀ ਪ੍ਰਾਥਮਿਕਤਾ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਿਛਲੇ ਇੱਕ ਦਿਹਾਕੇ ਵਿੱਚ ਡਾਟਾ ਡ੍ਰਾਈਵਨ ਗਵਰਨੈਂਸ ਨੂੰ ਪ੍ਰਾਥਮਿਕਤਾ ਦਿੱਤੀ ਹੈ। ਉਨ੍ਹਾਂ ਨੇ ਆਧਾਰ ਕਾਰਡ ਤੋਂ ਪੱਛਾਣ ਨੂੰ ਯਕੀਨੀ ਕੀਤਾ ਅਤੇ ਜਨਧਨ ਖਾਤਿਆਂ ਨਾਲ ਗਰੀਬਾਂ ਤੱਕ ਯੋਜਨਾਵਾਂ ਸਿੱਧੇ ਪਹੁੰਚਾਉਣ ਦਾ ਕੰਮ ਕੀਤਾ ਹੈ। ਡਿਜ਼ੀਟਲ ਇੰਡੀਆ ਰਾਹੀਂ ਡੇਟਾ ਸੰਗ੍ਰਹਿਣ ਅਤੇ ਪਾਰਦਰਸ਼ਿਤਾ ਨੂੰ ਨਵੀਂ ਉਚਾਈ ਦਿੱਤੀ। ਕੇਂਦਰੀ ਅਤੇ ਰਾਜ ਆਂਕੜਾ ਸੰਗਠਨਾਂ ਦੀ ਭੁਮਿਕਾ ਨੀਤੀ-ਨਿਰਮਾਣ ਤੋਂ ਲੈ ਕੇ ਨੀਤੀ ਲਾਗੂ ਕਰਨ ਤੱਕ ਹਰ ਪੜਾਅ 'ਤੇ ਮਹਤੱਵਪੂਰਣ ਹੁੰਦੀ ਹੈ।
ਆਂਕੜਿਆਂ ਦਾ ਤਕਨੀਕ ਦੇ ਨਾਲ ਤਾਲਮੇਲ ਹੀ ਦਿੰਦਾ ਹੈ ਮੌਜੂਦਾ ਅਤੇ ਪ੍ਰਭਾਵੀ ਨਤੀਜਾ
ਉਨ੍ਹਾਂ ਨੇ ਕਿਹਾ ਕਿ ਅੱਜ ਦਾ ਯੁੱਗ ਤਕਨੀਕ ਦਾ ਯੁੱਗ ਹੈ। ਆਂਕੜਿਆਂ ਦਾ ਤਕਨੀਕ ਦੇ ਨਾਲ ਤਾਲਮੇਲ ਹੀ ਮੌਜ਼ੂਦਾ ਅਤੇ ਪ੍ਰਭਾਵੀ ਨਤੀਜਾ ਹੁੰਦਾ ਹੈ। ਆਂਕੜਿਆਂ ਤੇ ਤਕਨੀਕ ਦੇ ਮੇਲ ਨਾਲ ਅਸੀਂ ਹਰਿਆਣਾ ਵਿੱਚ ਕਈ ਸਫਲ ਪ੍ਰਯੋਗ ਕੀਤੇ ਹਨ। ਅੱਜ ਦੇਸ਼ ਦੇ ਕਈ ਸੂਬੇ ਵੀ ਉਨ੍ਹਾਂ ਦਾ ਅਨੁਸਰਣ ਕਰ ਰਹੇ ਹਨ। ਇਸ ਦਾ ਸੱਭ ਤੋਂ ਵੱਡਾ ਉਦਾਹਰਣ ਮੇਰਾ ਪਰਿਵਾਰ ਮੇਰੀ ਪੱਛਾਣ ਪ੍ਰੋਗਰਾਮ ਹੈ।
ਇਸ ਦੇ ਰਾਹੀਂ ਸਰਕਾਰ ਨੇ ਹਰ ਪਰਿਵਾਰ ਦਾ ਡਾਟਾਬੇਸ ਤਿਆਰ ਕੀਤਾ ਹੈ। ਇਸ ਡਾਟਾ ਦੇ ਆਧਾਰ 'ਤੇ ਯੋਜਨਾਵਾਂ ਦਾ ਲਾਭ ਬਿਨ੍ਹਾਂ ਕਿਸੇ ਭੇਦਭਾਵ ਦੇ ਸਿੱਧਾ ਯੋਗ ਪਰਿਵਾਰਾਂ ਤੱਕ ਪਹੁੰਚ ਰਿਹਾ ਹੈ। ਸਿੱਖਿਆ, ਸਿਹਤ, ਰੁਜ਼ਗਾਰ, ਸਮਾਜਿਕ ਸੁਰੱਖਿਆ, ਹਰ ਖੇਤਰ ਵਿੱਚ ਇਹ ਡਾਟਾ ਇੱਕ ਕ੍ਰਾਂਤੀਕਾਰੀ ਬਦਲਾਅ ਲਿਆ ਰਿਹਾ ਹੈ।
ਹਰ ਸੂਬਾ ਸਟੀਕ ਡੇਟਾ ਸੰਗ੍ਰਹਿਣ ਅਤੇ ਵਰਤੋ ਵਿੱਚ ਇੱਕ-ਦੂਜੇ ਨਾਲ ਕਰਨ ਮੁਕਾਬਲਾ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਾਲ 2047 ਤੱਕ ਵਿਕਸਿਤ ਭਾਰਤ ਬਨਾਉਣ ਦਾ ਟੀਚਾ ਰੱਖਿਆ ਹੈ। ਇਸ ਨੂੰ ਪੂਰਾ ਕਰਨ ਵਿੱਚ ਸਥਾਨਕ ਸ਼ਾਸਨ ਅਤੇ ਸਟੀਕ ਆਂਕੜੇ ਸਭ ਤੋਂ ਅਹਿਮ ਭੁਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰ ਪੰਚਾਇਤ ਦੇ ਕੋਲ ਡੇਟਾ ਡੈਸ਼ਬੋਰਡ ਹੋਵੇ, ਹਰ ਜ਼ਿਲ੍ਹੇ ਵਿੱਚ ਆਂਕੜਾ ਨਵਾਚਾਰ ਲੈਬ ਸਥਾਪਿਤ ਹੋਵੇ ਅਤੇ ਹਰ ਰਾਜ ਸਟੀਕ ਡੇਟਾ ਸੰਗ੍ਰਹਿਣ ਅਤੇ ਵਰਤੋ ਵਿੱਚ ਇੱਕ ਦੂਜੇ ਨਾਲ ਮੁਕਾਬਲਾ ਕਰਨ।
ਹਰਿਆਣਾ ਦੇ ਆਰਥਿਕ ਵਿਕਾਸ ਦੀ ਤਸਵੀਰ ਵੀ ਆਂਕੜਿਆਂ ਦੀ ਸਟੀਕਤਾ ਨਾਲ ਹੁੰਦੀ ਹੈ ਸਪਸ਼ਟ
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੇ ਆਰਥਕ ਵਿਕਾਸ ਦੀ ਤਸਵੀਰ ਵੀ ਆਂਕੜਿਆਂ ਦੀ ਸਟੀਕਤਾ ਨਾਲ ਸਪਸ਼ਟ ਹੁੰਦੀ ਹੈ। ਸਾਲ 2014-15 ਵਿੱਚ ਰਾਜ ਦੀ ਜੀਡੀਪੀ 4 ਲੱਖ 37 ਹਜ਼ਾਰ ਕਰੋੜ ਰੁਪਏ ਸੀ। ਇਹ ਸਾਲ 2024-25 ਵਿੱਚ ਵੱਧ ਕੇ 12 ਲੱਖ 13 ਹਜ਼ਾਰ ਕਰੋੜ ਰੁਪਏ ਹੋ ਗਈ ਹੈ। ਇਸ ਸਮੇਂ ਵਿੱਚ ਪ੍ਰਤੀ ਵਿਅਕਤੀ ਆਮਦਨ 1 ਲੱਖ 47 ਹਜ਼ਾਰ ਰੁਪਏ ਤੋਂ ਵੱਧ ਕੇ 3 ਲੱਖ 53 ਹਜ਼ਾਰ ਰੁਪਏ ਹੋ ਗਈ ਹੈ।
ਡੇਟਾ ਦੇ ਮਹਤੱਵ ਨੂੰ ਪੱਛਾਣਦੇ ਹੋਏ ਹਰਿਆਣਾ ਵਿੱਚ ਕਈ ਡੇਟਾ ਸੈਂਟਰ ਸ਼ੁਰੂ ਕਰਨ ਦੀ ਪਹਿਲ ਕੀਤੀ
ਉਨ੍ਹਾਂ ਨੇ ਕਿਹਾ ਕਿ ਡੇਟਾ ਦੇ ਮਹਤੱਵ ਨੂੰ ਪੱਛਾਣਦੇ ਹੋਏ ਹਰਿਆਣਾ ਵਿੱਚ ਕਈ ਡੇਟਾ ਸੈਂਟਰ ਸ਼ੁਰੂ ਕਰਨ ਦੀ ਪਹਿਲ ਕੀਤੀ ਹੈ। ਨਰਾਇਣਗੜ੍ਹ ਵਿੱਚ 11 ਅਗਸਤ, 2025 ਤੋਂ ਆਨਲਾਇਨ ਪੇਪਰਲੈਸ ਡੀਡ ਰਜਿਸਟ੍ਰੇਸ਼ਣ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਅਿਗਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਥਾਨਕ ਪੱਧਰ 'ਤੇ ਸ਼ਾਸਨ ਨੂੰ ਮਜਬੂਤ ਕਰਨਾ ਹੈ ਤਾਂ ਸਟੀਕ ਆਂਕੜੇ , ਪਿੰਡ, ਵਾਰਡ ਅਤੇ ਮੋਹੱਲੇ ਪੱਧਰ 'ਤੇ ਹਰ ਜਾਣਕਾਰੀ ਦਾ ਅੱਪਡੇਟਿਡ ਰਿਕਾਰਡ, ਜਨ-ਭਾਗੀਦਾਰੀ, ਤਕਨੀਕ ਦੀ ਵਰਤੋ ਵਰਗੇ ਜਿਵੇਂ ਕਿ ਏਆਈ, ਮਸ਼ੀਨ ਲਰਨਿੰਗ ਅਤੇ ਡਿਜੀਟਲ ਟੂਲਸ ਦੇ ਰਾਹੀਂ ਯੋਜਨਾਵਾਂ ਦੀ ਨਿਗਰਾਨੀ ਕਰਨੀ ਹੋਵੇਗੀ।
ਹਰਿਆਣਾ ਏ.ਆਈ. ਵਿਕਾਸ ਪਰਿਯੋਜਨਾ ਤਹਿਤ ਕਰਨ ਜਾ ਰਿਹਾ 474 ਕਰੋੜ ਰੁਪਹੇ ਦਾ ਨਿਵੇਸ਼
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਏ.ਆਈ. ਵਿਕਾਸ ਪਰਿਯੋਜਨਾ ਸਾਲ 2025-26 ਦੇ ਤਹਿਤ 474 ਕਰੋਡ ਰੁਪਏ ਦਾ ਨਿਵੇਸ਼ ਕਰਨ ਜਾ ਰਹੇ ਹਨ। ਇਸ ਦੇ ਤਹਿਤ ਗੁਰੂਗ੍ਰਾਮ ਵਿੱਚ ਵਿਸ਼ਵ ਬਨਾਵਟੀ ਬੁੱਧੀਮਤਾ ਕੇਂਦਰ ਅਤੇ ਪੰਚਕੂਲਾ ਵਿੱਚ ਏਡਵਾਂਸਡ ਕੰਪਿਊਟਿੰਗ ਸਹੂਲਤ ਸਥਾਪਿਤ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਆਂਕੜਾ ਮੰਤਰਾਲੇ ਨੇ ਹਰਿਆਣਾ ਦੀ ਆਂਕੜਾ ਪ੍ਰਣਾਲੀ ਨੂੰ ਹੋਰ ਵੱਧ ਮਜਬੂਤ ਅਤੇ ਤਕਨੀਕੀ ਨਜਰ ਨਾਲ ਉੱਨਤ ਬਨਾਉਣ ਤਹਿਤ 5 ਕਰੋੜ ਰੁਪਏ ਦੇ ਐਓਯੂ 'ਤੇ ਦਸਤਖ਼ਤ ਕੀਤੇ ਹਨ। ਇਹ ਸਮਾਗਮ ਕੇਂਦਰੀ ਅਤੇ ਰਾਜ ਆਂਕੜਾ ਸੰਗਠਨਾਂ ਦੇ ਵਿੱਚ ਸਾਂਝਾ ਮੁੱਦਿਆਂ 'ਤੇ ਚਰਚਾ ਕਰਨ ਅਤੇ ਸਮਰੱਥਾ ਵਿਕਾਸ ਦਾ ਕਾਰਗਰ ਮੰਚ ਸਾਬਤ ਹੋਵੇਗਾ।
ਇਸ ਮੌਕੇ 'ਤੇ ਸਮੇਲਨ ਵਿੱਚ ਆਂਕੜਾ ਅਤੇ ਪ੍ਰੋਗਰਾਮ ਲਾਗੂ ਕਰਨ ਮੰਤਰਾਲੇ ਦੇ ਸਕੱਤਰ ਡੀ. ਸੌਰਭ ਗਰਗ, ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ, ਪੰਜਾਬ ਦੇ ਮੁੱਖ ਸਕੱਤਰ ਸ੍ਰੀ ਕੇ. ਏ.ਪੀ. ਸਿਨਹਾ ਅਤੇ ਹਿਮਾਚਲ ਪ੍ਰਦੇਸ਼ ਦੇ ਯੋਜਨਾ ਬੋਡਰ ਦੇ ਵਾਇਸ ਚੇਅਰਮੈਨ ਸ੍ਰੀ ਭਵਾਨੀ ਸਿੰਘ ਪਠਾਨਿਆ ਸਮੇਤ ਵੱਖ-ਵੱਖ ਸੂਬਿਆਂ ਤੋਂ ਆਏ ਅਧਿਕਾਰੀ ਮੌਜੂਦ ਰਹੇ।
