ਆਮ ਆਦਮੀ ਪਾਰਟੀ ਹੋਈ ਬਦਲੇ ਦੀ ਰਾਜਨੀਤੀ 'ਤੇ ਉਤਰੀ - ਵਿਜੈ ਸਾਂਪਲਾ

ਹੁਸ਼ਿਆਰਪੁਰ- ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਦੇ ਹਰ ਮੋਰਚੇ 'ਤੇ ਫੇਲ੍ਹ ਰਹੀ ਆਮ ਆਦਮੀ ਪਾਰਟੀ ਹੁਣ ਪੰਜਾਬ ਵਿਚ ਭਾਜਪਾ ਦੇ ਵਧਦੇ ਕਦਮਾਂ ਨੂੰ ਦੇਖਦੇ ਹੋਏ ਗੰਦੀ ਤੇ ਬਦਲੇ ਦੀ ਰਾਜਨੀਤੀ 'ਤੇ ਉਤਰ ਆਈ ਹੈ। ਇਹ ਗੱਲਾਂ ਭਾਜਪਾ ਨੇਤਾ ਵਿਜੈ ਸਾਂਪਲਾ ਨੇ ਆਪਣੇ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀਆਂ।

ਹੁਸ਼ਿਆਰਪੁਰ- ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੀ ਰਾਜਨੀਤੀ ਦੇ ਹਰ ਮੋਰਚੇ 'ਤੇ ਫੇਲ੍ਹ ਰਹੀ ਆਮ ਆਦਮੀ ਪਾਰਟੀ ਹੁਣ ਪੰਜਾਬ ਵਿਚ ਭਾਜਪਾ ਦੇ ਵਧਦੇ ਕਦਮਾਂ ਨੂੰ ਦੇਖਦੇ ਹੋਏ ਗੰਦੀ ਤੇ ਬਦਲੇ ਦੀ ਰਾਜਨੀਤੀ 'ਤੇ ਉਤਰ ਆਈ ਹੈ। ਇਹ ਗੱਲਾਂ ਭਾਜਪਾ ਨੇਤਾ ਵਿਜੈ ਸਾਂਪਲਾ ਨੇ ਆਪਣੇ ਨਿਵਾਸ 'ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀਆਂ।
ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਹਰ ਮੁੱਦੇ 'ਤੇ ਨਾਕਾਮ ਰਹੀ ਆਮ ਆਦਮੀ ਪਾਰਟੀ ਨੇ ਹੁਣ ਗਿਲਕੋ ਕੰਪਨੀ ਦੇ ਮਾਲਕ ਰਣਜੀਤ ਸਿੰਘ ਗਿਲ ਦੇ ਘਰ ਵਿਜੀਲੈਂਸ ਦੀ ਰੇਡ ਕਰਵਾ ਕੇ ਆਪਣੇ ਇਰਾਦਿਆਂ ਨੂੰ ਸਾਫ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਗਿਲ ਪਿਛਲੇ ਲੰਮੇ ਸਮੇਂ ਤੋਂ ਰਾਜਨੀਤੀ ਨਾਲ ਜੁੜੇ ਹੋਏ ਹਨ ਅਤੇ ਉਹ ਦੋ ਵਾਰੀ ਖਰੜ ਤੋਂ ਵਿਧਾਨ ਸਭਾ ਚੋਣ ਵੀ ਲੜ ਚੁੱਕੇ ਹਨ।
ਸਾਂਪਲਾ ਨੇ ਦੱਸਿਆ ਕਿ ਸਿਰਫ਼ ਇਕ ਦਿਨ ਪਹਿਲਾਂ ਹੀ ਰਣਜੀਤ ਸਿੰਘ ਗਿਲ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸੀ ਅਤੇ ਆਪਣੀ ਪੱਤਰਕਾਰ ਸੰਮੇਲਨ ਵਿੱਚ ਇਹ ਵੀ ਸਪਸ਼ਟ ਕੀਤਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗੁਜ਼ਾਰੀ ਤੋਂ ਪ੍ਰਭਾਵਿਤ ਹੋ ਕੇ ਭਾਜਪਾ 'ਚ ਆਏ ਹਨ।
ਸਾਂਪਲਾ ਨੇ ਹੈਰਾਨੀ ਜਤਾਈ ਕਿ ਆਖਿਰ ਆਮ ਆਦਮੀ ਪਾਰਟੀ ਨੂੰ ਅਚਾਨਕ ਇਹ ਕੀ ਲੱਗਾ ਕਿ ਰਣਜੀਤ ਸਿੰਘ ਗਿਲ ਦੇ ਭਾਜਪਾ 'ਚ ਆਉਣ ਨਾਲ ਹੀ ਉਸਦੇ ਘਰ ਰੇਡ ਕਰਵਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਭਾਜਪਾ ਰਣਜੀਤ ਸਿੰਘ ਗਿਲ ਦੇ ਨਾਲ ਪੂਰੀ ਤਰ੍ਹਾਂ ਖੜੀ ਹੈ ਅਤੇ ਉਹਦੇ ਨਾਲ ਕੰਧੇ ਤੋਂ ਕੰਧਾ ਮਿਲਾ ਕੇ ਚੱਲੇਗੀ।
ਆਪ 'ਤੇ ਨਿਸ਼ਾਨਾ ਸਾਧਦੇ ਹੋਏ ਸਾਂਪਲਾ ਨੇ ਕਿਹਾ ਕਿ ਕੇਜਰੀਵਾਲ ਜਿਹੜਾ ਦਿੱਲੀ 'ਚ ਹਾਰ ਚੁੱਕਾ ਹੈ, ਹੁਣ ਉਹ ਪੰਜਾਬ 'ਚ ਵੀ ਆਪਣੀ ਮਨਮਾਨੀ ਕਰਕੇ ਇਥੇ ਦੀ ਰਾਜਨੀਤੀ ਨੂੰ ਗੰਧਲਾ ਕਰਨਾ ਚਾਹੁੰਦਾ ਹੈ। ਆਮ ਆਦਮੀ ਪਾਰਟੀ ਪੰਜਾਬ ਨੂੰ ਵਿਨਾਸ਼ ਦੀ ਰਹਿ ਵੱਲ ਧੱਕ ਰਹੀ ਹੈ। ਪਰ ਪੰਜਾਬ ਦੀ ਜਨਤਾ 2027 ਦੀਆਂ ਚੋਣਾਂ ਵਿੱਚ ਆਪ ਨੂੰ ਢੰਗ ਨਾਲ ਜਵਾਬ ਦੇਵੇਗੀ ਅਤੇ ਭਾਜਪਾ ਪੂਰੇ ਬਹੁਮਤ ਨਾਲ ਸਰਕਾਰ ਬਣਾਏਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਭਾਰਤ ਭੂਸ਼ਣ ਵਰਮਾ, ਸ਼ਿਵਮ ਓਹਰੀ (ਜ਼ਿਲਾ ਭਾਜਪਾ ਯੁਵਾ ਮੋਰਚਾ ਪ੍ਰਧਾਨ) ਤੇ ਹੋਰ ਪਾਰਟੀ ਵਰਕਰ ਵੀ ਮੌਜੂਦ ਸਨ।