ਜਿਲ੍ਹਾ ਲੀਗਲ ਸਰਵੀਸਜ ਅਥਾਰਟੀ, ਜਿਲ੍ਹਾ ਐਸਏਐਸ ਨਗਰ ਵੱਲੋ ਨਸ਼ਿਆ ਦੀ ਬਰਤੋਂ ਨਾ ਕਰਨ ਸਬੰਧੀ ਅਤੇ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਲਗਾਯਾ ਗਿਆ

ਜਿਲ੍ਹਾ ਲੀਗਲ ਸਰਵੀਸਜ ਅਥਾਰਟੀ, ਜਿਲ੍ਹਾ ਐਸ.ਏ.ਐਸ. ਨਗਰ ਵੱਲੋ ਲੋਕ ਅਦਾਲਤ ਬਿੱਚ ਕੇਸਾਂ ਦੇ ਨਿਪਟਾਰੇ ਸਬੰਧੀ ਅਤੇ "Your Journey, Your Life, Your Responsibility: Drive Safe" ਚਲਾਈ ਗਈ ਮੁਹਿਮ ਤਹਿਤ ਅੱਜ ਮਿਸ ਸੂਰਭੀ ਪਰਾਸ਼ਰ, ਚੀਫ ਜੂਡੀਸ਼ੀਅਲ ਮੈਜੀਸਟ੍ਰੇਟ ਕਮ ਸੈਕਟਰੀ, ਜਿਲ੍ਹਾ ਲੀਗਲ ਸਰਵੀਸਿਜ ਅਥਾਰਟੀ, ਜਿਲ੍ਹਾ ਐਸ.ਏ.ਐਸ. ਨਗਰ

ਜਿਲ੍ਹਾ ਲੀਗਲ ਸਰਵੀਸਜ ਅਥਾਰਟੀ, ਜਿਲ੍ਹਾ ਐਸ.ਏ.ਐਸ. ਨਗਰ ਵੱਲੋ ਲੋਕ ਅਦਾਲਤ ਬਿੱਚ ਕੇਸਾਂ ਦੇ ਨਿਪਟਾਰੇ ਸਬੰਧੀ ਅਤੇ "Your Journey, Your Life, Your Responsibility: Drive Safe" ਚਲਾਈ ਗਈ ਮੁਹਿਮ ਤਹਿਤ ਅੱਜ ਮਿਸ ਸੂਰਭੀ ਪਰਾਸ਼ਰ, ਚੀਫ ਜੂਡੀਸ਼ੀਅਲ ਮੈਜੀਸਟ੍ਰੇਟ ਕਮ ਸੈਕਟਰੀ, ਜਿਲ੍ਹਾ ਲੀਗਲ ਸਰਵੀਸਿਜ ਅਥਾਰਟੀ, ਜਿਲ੍ਹਾ ਐਸ.ਏ.ਐਸ. ਨਗਰ ਅਤੇ ਸ. ਕਰਨੈਲ ਸਿੰਘ ਪੀ.ਪੀ.ਐਸ, ਉਪ ਕਪਤਾਨ ਪੁਲਿਸ ਟ੍ਰੈਫਿਕ, ਜਿਲ੍ਹਾ ਐਸ.ਏ.ਐਸ. ਨਗਰ ਨਾਲ ਮਿਤੀ 19.11.2024 ਨੂੰ ਰਿਜਨਲ ਬਿਜਨਸ ਆਫਿਸ, ਸਟੇਟ ਬੈਂਕ ਆਫ ਇੰਡੀਆ, ਸੈਕਟਰ 68, ਜਿਲ੍ਹਾ ਐਸ.ਏ.ਐਸ. ਨਗਰ ਵਿਖੇ ਬੈਂਕ ਕਰਮਚਾਰੀਆ ਨੂੰ ਲੋਕ ਅਦਾਲਤ ਵਿੱਚ ਕੇਸਾ ਦੇ ਨਿਪਟਾਰੇ ਸਬੰਧੀ, "Your Journey, Your Life, Your Responsibility: Drive Safe", ਨਸ਼ਿਆ ਦੀ ਬਰਤੋਂ ਨਾ ਕਰਨ ਸਬੰਧੀ ਅਤੇ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਸਬੰਧੀ ਇੱਕ ਵਿਸ਼ੇਸ਼ ਸੈਮੀਨਾਰ ਲਗਾ ਕੇ ਜਾਗਰੂਕ ਕੀਤਾ ਗਿਆ, ਇਸ ਸੈਮੀਨਾਰ ਦਾ ਮੁੱਖ ਉਪਦੇਸ਼ ਕਰਮਚਾਰੀਆ ਨੂੰ ਲੋਕ ਅਦਾਲਤ ਵਿੱਚ ਕੇਸਾ ਦੇ ਜਲਦੀ ਨਿਪਟਾਰੇ ਸਬੰਧੀ, ਨਸ਼ਿਆ ਦੇ ਮਾੜੇ ਪ੍ਰਭਾਵਾ ਅਤੇ ਟ੍ਰੈਫਿਕ ਨਿਯਮਾ ਦੀ ਪਾਲਣਾ ਕਰਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।