ਗਰਨੇਕ ਸਿੰਘ ਭੱਜਲ ਦੂਜੀ ਵਾਰ ਸੀਪੀਐਮ ਦੇ ਜ਼ਿਲ੍ਹਾ ਸਕੱਤਰ ਚੁਣੇ ਗਏ,ਸੀਪੀਆਈਐਮ ਕਾਰਪੋਰੇਟ ਘਰਾਣਿਆਂ ਤੋਂ ਫੰਡ ਲੈ ਕੇ ਚੋਣਾ ਨਹੀਂ ਲੜਦੀ--ੱਸੁਖਵਿਦਰ ਸਿੰਘ ਸੇਖੋਂ

ਗੜ੍ਹਸ਼ੰਕਰ: ਅੱਜ ਸੀਪੀਆਈਐਮ ਦੀ 24ਵੀਂ ਕਾਨਫਰੰਸ ਸਾਥੀ ਹਰਭਜਨ ਸਿੰਘ ਰਮਦਾਸਪੁਰ ਨਗਰ, ਪਿੰਡ ਧੂਤਕਲਾ ਵਿਖੇ ਸਫਲਤਾ ਪੂਰਵਕ ਸੰਪੰਨ ਹੋਈ ।ਸਭ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਗੁਰਮੇਸ਼ ਵੱਲੋਂ ਕੀਤੀ ਗਈ। ਸੀਪੀਆਈਐਮ ਜਿੰਦਾਬਾਦ ਇਨਕਲਾਬ ਜਿੰਦਾਬਾਦ,ਸਮਾਜਵਾਦ ਜਿੰਦਾਬਾਦ ਦੇ ਨਾਅਰੇ ਲਾਏ ਗਏ। ਸਾਰਿਆਂ ਤੋਂ ਪਹਿਲਾਂ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਗੜ੍ਹਸ਼ੰਕਰ: ਅੱਜ ਸੀਪੀਆਈਐਮ ਦੀ 24ਵੀਂ ਕਾਨਫਰੰਸ ਸਾਥੀ ਹਰਭਜਨ ਸਿੰਘ ਰਮਦਾਸਪੁਰ ਨਗਰ, ਪਿੰਡ ਧੂਤਕਲਾ ਵਿਖੇ ਸਫਲਤਾ ਪੂਰਵਕ ਸੰਪੰਨ ਹੋਈ ।ਸਭ ਤੋਂ ਪਹਿਲਾਂ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਗੁਰਮੇਸ਼ ਵੱਲੋਂ ਕੀਤੀ ਗਈ। ਸੀਪੀਆਈਐਮ ਜਿੰਦਾਬਾਦ ਇਨਕਲਾਬ ਜਿੰਦਾਬਾਦ,ਸਮਾਜਵਾਦ ਜਿੰਦਾਬਾਦ ਦੇ ਨਾਅਰੇ ਲਾਏ ਗਏ। ਸਾਰਿਆਂ ਤੋਂ ਪਹਿਲਾਂ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। 
ਪ੍ਰਧਾਨਗੀ ਮੰਡਲ ਵਿੱਚ ਸੁਭਾਸ਼ ਮੱਟੂ , ਮੋਹਿੰਦਰ ਕੁਮਾਰ ਬਡੋਵਾਨ ,ਆਸ਼ਾਨੰਦ ਨੇ ਪ੍ਰਧਾਨਗੀ ਮੰਡਲ ਦੀ ਭੂਮਿਕਾ ਨਿਭਾਈ,ਇਸ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਸਾਥੀ ਗੁਰਮੇਸ਼ ਸਿੰਘ,ਦਰਸ਼ਨ ਸਿੰਘ ਮੱਟੂ , ਜ਼ਿਲ੍ਹਾ ਸਕੱਤਰੇਤ ਮੈਂਬਰ ਰਣਜੀਤ ਸਿੰਘ ਚੌਹਾਨ ਸਟੀਰਿੰਗ ਕਮੇਟੀ ਦੇ ਮੈਂਬਰ ਸਨ,ਇਸ ਅਜਲਾਸ ਵਿੱਚ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਅਤੇ ਸੂਬਾ ਸਕੱਤਰੇਤ ਮੈਂਬਰ ਰਾਮਸਿੰਘ ਨੂਰਪੁਰੀ ਵਿਸ਼ੇਸ਼ ਤੌਰ ਤੇ ਪਹੁੰਚੇ,ਇਸ ਮੌਕੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਪਾਰਟੀ ਵਿਧਾਨ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਸਾਡੀ ਪਾਰਟੀ ਅੰਦਰ ਹੀ ਮੁਢਲੀ ਇਕਾਈ ਤੋਂ ਲੈ ਕੇ ਸੈਂਟਰ ਕਮੇਟੀ ਤੱਕ ਜਮਹੂਰੀਅਤ ਕਾਇਮ ਹੈ। 
ਲੀਡਰ ਸਾਡੇ ਤੇ ਥੋਪੇ ਨਹੀਂ ਜਾਂਦੇ ਸਗੋਂ ਪਾਰਟੀ ਦੀਆਂ ਇਕਾਈਆਂ ਚੁਣ ਕੇ ਪਾਰਟੀ ਲਾਈਨ ਅਖਤਿਆਰ ਕਰਦੀਆਂ ਹਨ। ਉਹਨਾਂ ਅੰਤਰਰਾਸ਼ਟਰੀ ਪੱਧਰ ਤੇ ਬੋਲਦਿਆਂ ਕਿਹਾ ਕਿ ਇਜਰਾਇਲ ਦੇ ਖਿਲਾਫ ਅਤੇ ਫਲਸਤੀਨ ਦੇ ਹੱਕ ਵਿੱਚ ਅਸੀਂ ਡੱਟ ਕੇ ਖੜੇ ਹਾਂ। ਉਹਨਾਂ ਰੂਸ ਯੂਕਰੇਨ ਜੰਗ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਨਾਟੋ ਦੇਸ਼ ਰੂਸ ਨੂੰ ਦਬਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ, ਉਹਨਾਂ ਕਿਹਾ ਅਮਰੀਕਾ ਨੂੰ ਆਪਣੇ ਹਥਿਆਰ ਵੇਚਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ, ਸਗੋਂ ਕਿਸੇ ਨਾ ਕਿਸੇ ਤਰ੍ਹਾਂ ਜੰਗ ਛੇੜੀ ਰੱਖਦਾ ਹੈ। 
ਉਹਨਾਂ ਮੋਦੀ ਸਰਕਾਰ ਬਾਰੇ ਬੋਲਦਿਆਂ ਕਿਹਾ ਕਿ ਫਿਰਕੂ ਫਾਸ਼ੀਵਾਦੀ ਸਰਕਾਰ ਜਿਸ ਦੀ ਅਗਵਾਈ ਆਰ ਐਸ ਐਸ ਕਰ ਰਹੀ ਹੈ ਦੇਸ਼ ਦੀ ਸੰਵਿਧਾਨ ਸੰਸਥਾਵਾਂ ਉੱਪਰ ਤਿੱਖੇ ਹਮਲੇ ਕੀਤੇ ਹਨ ।ਉਹਨਾਂ ਇੰਡੀਆ ਗਠਜੋੜ ਵਿੱਚ ਸੀਪੀਐਮ ਦੇ ਰੋਲ ਬਾਰੇ ਖੁੱਲ ਕੇ ਵਿਸਤਾਰ ਪੂਰਵਕ ਚਾਨਣਾ ਪਾਇਆ। ਉਹਨਾਂ ਕਿਹਾ ਕਿ ਇੰਡੀਆ ਗਠਜੋੜ ਵਿੱਚ ਸੀਪੀਐਮ ਨੇ ਅਹਿਮ ਭੂਮਿਕਾ ਨਿਭਾਈ ਅਤੇ ਬੀਜੇਪੀ ਜਿਸ ਦੀ ਸੈਂਟਰ ਵਿੱਚ ਸਰਕਾਰ ਸੀ, ਉਸ ਨੂੰ ਐਨਡੀਏ ਸਰਕਾਰ ਵਿੱਚ ਬਦਲ ਕੇ ਰੱਖ ਦਿੱਤਾ ।ਉਹਨਾਂ ਕਿਹਾ ਦੇਸ਼ ਅੰਦਰ 73% ਦੇਸ਼ ਦੀ ਪੂੰਜੀ 100 ਘਰਾਣੇ ਸਾਂਭੀ ਬੈਠੇ ਹਨ। 
ਉਹਨਾਂ ਕਿਹਾ ਕਿ ਮੋਦੀ ਨੇ ਸੀਬੀਆਈ, ਈਡੀ ,ਚੋਣ ਕਮਿਸ਼ਨ, ਨਿਆਂ ਪਾਲਿਕਾ ਸਾਰਾ ਕੁਝ ਹੀ ਚੋਣਾਂ ਜਿੱਤਣ ਲਈ ਦੁਰਵਰਤੋਂ ਕੀਤੀ ਹੈ, ਪਰ ਅਯੋਧਿਆ ਵਾਲੀ ਸੀਟ ਹਾਰ ਗਏ ,ਉਹਨਾਂ ਕਿਹਾ ਕਿ ਸੀਪੀਐਮ ਹੀ ਇੱਕ ਅਜਿਹੀ ਪਾਰਟੀ ਹੈ, ਜੋ ਕਾਰਪੋਰੇਟ ਘਰਾਣਿਆਂ ਤੋਂ ਫੰਡ ਨਹੀ ਲੈਂਦੀ, ਸਗੋਂ ਕਿਰਤੀ ਲੋਕਾਂ ਦੀ ਆਪਣੀ ਕਮਾਈ ਨਾਲ ਚੋਣਾਂ ਲੜਦੇ ਹਨ। ਸੀਪੀਐਮ ਦੇ ਜ਼ਿਲ੍ਹਾ ਸਕੱਤਰ ਗੁਰਨੇਕ ਸਿੰਘ ਭੱਜਲ ਨੇ ਪਿਛਲੀ ਰਿਪੋਰਟ ਪੜ੍ਹ ਕੇ ਸੁਣਾਈ। ਬਹੁਤ ਸਾਰੇ ਸਾਥੀਆਂ ਨੇ ਉਸ ਰਿਪੋਰਟ ਤੇ ਬਹਿਸ ਵਿੱਚ ਹਿੱਸਾ ਲਿਆ ,ਤੇ ਬਾਅਦ ਵਿੱਚ ਰਿਪੋਰਟ ਸਰਬ ਸੰਮਤੀ ਨਾਲ ਪਾਸ ਕਰ ਦਿੱਤੀ ਗਈ ,ਇਸ ਸਮੇਂ ਜ਼ਿਲ੍ਹਾ ਕਮੇਟੀ ਦਾ ਪੈਨਲ ਸਾਥੀ ਨੂਰਪੁਰੀ ਨੇ ਪੇਸ਼ ਕੀਤਾ,ਤੇ ਜਿਸ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ,ਅੱਜ 15 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ|
ਜਿਸ ਵਿੱਚ ਜ਼ਿਲ੍ਹਾ ਸਕੱਤਰ ਗੁਰਨੇਕ ਸਿੰਘ ਭੱਜਲ਼ ਨੂੰ ਦੂਜੀ ਵਾਰ ਜ਼ਿਲ੍ਹਾ ਸਕੱਤਰ ਚੁਣ ਲਿਆ ਗਿਆ, ਅੱਜ ਦੀ ਜ਼ਿਲ੍ਹਾ ਕਮੇਟੀ ਮੈਂਬਰਾਂ ਵਿੱਚ ਜ਼ਿਲ੍ਹਾ ਸਕੱਤਰ ਗੂਰਨੇਕ ਸਿੰਘ ਭੱਜਲ ,ਸ਼ੁਭਾਸ਼ ਮੱਟੂ,ਮਹਿੰਦਰ ਕੁਮਾਰ ਬਢੋਆਣ,  ਨੀਲਮ ਰਾਣੀ ਬੱਛੋਆਣ, ਕਮਲਜੀਤ ਸਿੰਘ ,ਪ੍ਰੇਮ ਲਤਾ ਮਹਿੰਦਰ ਸਿੰਘ ਭੀਲੋਵਾਲ ,ਬਲਵਿੰਦਰ ਸਿੰਘ  ਰਣਜੀਤ ਸਿੰਘ ਚੌਹਾਨ ,ਹਰਬੰਸ ਸਿੰਘ ਧੂਤ ,ਮਨਜੀਤ ਕੌਰ ਭੱਟੀਆਂ, ਆਸਾਨਾੰਦ, ਜਸਪਾਲ ਸਿੰਘ  ਰਘਬੀਰ ਸਿੰਘ, ਚੌਧਰੀ ਅੱਛਰ ਸਿੰਘ ਚੁਣੇ ਗਏ। 
ਸਾਥੀ ਗੁਰਮੇਸ਼ ਸਿੰਘ ਵੱਲੋਂ ਸੱਤ ਮਤੇ ਪੇਸ਼ ਕੀਤੇ ਗਏ , ਜਿਹਨਾਂ ਮਤਿਆਂ ਨੂੰ ਸਰਬ ਸੰਮਤੀ ਨਾਲ ਪਾਸ ਕਰ ਦਿੱਤਾ ਗਿਆ, ਪਹਿਲਾ ਮਤਾ ਮਨੀਪੁਰ ਘਟਨਾਵਾਂ ਦੀ ਸਖਤ ਨਿੰਦਾ ਕਰਦਾ ਹੈ,ਚੰਡੀਗੜ੍ਹ ਤੋਂ ਜਮੀਨ ਲੈ ਕੇ ਹਰਿਆਣੇ ਨੂੰ ਰਾਜਧਾਨੀ ਬਣਾਉਣ ਲਈ ਦੇਣ ਦੀ ਸਖਤ ਨਿੰਦਾ ਕੀਤੀ ਗਈ, ਸਰਕਾਰ ਬੇਰੁਜ਼ਗਾਰੀ ਖਤਮ ਕਰੇ ਤੇ ਹਰ ਮਹਿਕਮੇ ਵਿੱਚ ਖਾਲੀ ਪਈਆਂ ਅਸਾਮੀਆਂ ਭਰੇ ,ਮਹਿੰਗਾਈ ਨੂੰ ਨੱਥ ਪਾਵੇ, ਦੇਸ਼ ਅੰਦਰ ਇੱਕ ਚੋਣ ਇੱਕ ਦੇਸ਼ ਕਾਨੂੰਨ ਲਿਆਉਣ  ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ,ਦਲਿਤ ਔਰਤਾਂ ਤੇ ਹਮਲਿਆਂ ਦੀ ਸਖਤ ਨਿੰਦਾ ਕੀਤੀ ਗਈ, ਪੈਟਰੋਲ ਤੇ ਡੀਜ਼ਲ ਦੀਆਂ ਵਧਾਈਆਂ ਕੀਮਤਾਂ  ਨੂੰ ਵਾਪਸ ਲਿਆ ਜਾਵੇ ,ਕੰਡੀ ਨਹਿਰ ਨੂੰ ਕੰਪਲੀਟ ਕੀਤਾ ਜਾਵੇ, ਉਸ ਤੇ ਬਣੇ ਖਾਲਿਆਂ ਨੂੰ  ਪੱਕਾ ਕੀਤਾ ਜਾਵੇ, ਤੇ ਪੇਪਰ ਮਿਲ ਨੂੰ ਜੋ ਪਾਣੀ ਦਿੱਤਾ ਜਾ ਰਿਹਾ ਹੈ ਉਸ ਨੂੰ ਬੰਦ ਕੀਤਾ ਜਾਵੇ।