ਸਰਕਾਰੀ ਪ੍ਰਾਇਮਰੀ ਸਕੂਲ ਭਾਰਟਾ ਦੇ ਬੱਚੇ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਵਿੱਚ ਸ਼ਾਮਿਲ ਹੋਏ

ਮਾਹਿਲਪੁਰ: ਪੰਜਾਬ ਭਵਨ ਸਰੀ ਅਤੇ ਨਵੀਆਂ ਕਲਮਾ ਨਵੀਂ ਉਡਾਣ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਸ਼੍ਰੀ ਮਸਤੂਆਣਾ ਸਾਹਿਬ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭਾਰਟਾ ਦੇ ਦੋ ਵਿਦਿਆਰਥੀਆਂ ਨੇ ਭਾਗ ਲੈ ਕੇ ਪਿੰਡ ਅਤੇ ਸਕੂਲ ਦਾ ਮਾਣ ਵਧਾਇਆ।

ਇਹ ਜਾਣਕਾਰੀ ਦਿੰਦਿਆਂ ਸਕੂਲ ਸਕੂਲ ਦੀ ਹੈਡ ਟੀਚਰ ਪ੍ਮਿਲਾ ਦੇਵੀ ਨੇ ਦੱਸਿਆ ਕਿ ਉਹਨਾਂ ਵੱਲੋਂ ਤਿਆਰ ਕੀਤੇ ਦੋ ਵਿਦਿਆਰਥੀ ਜਾਨਵੀ ਕਵਿਤਾ ਅਤੇ ਮਨਵੀਤ ਕੌਰ ਲੇਖ ਰਚਨਾ ਮੁਕਾਬਲੇ ਵਿੱਚ ਭਾਗ ਲੈਣ ਲਈ ਇਸ ਕਾਨਫਰੰਸ ਵਿੱਚ ਗਏ। ਮੈਡਮ ਸਰਬਜੀਤ ਕੌਰ ਦੀ ਦੇਖ ਰੇਖ ਹੇਠਾਂ ਇਹਨਾਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਿਸ ਵਾਸਤੇ ਸ੍ਰੀ ਸੁੱਖੀ ਬਾਠ ਵੱਲੋਂ ਉਹਨਾਂ ਨੂੰ ਸਰਟੀਫਿਕੇਟ ,ਮੈਡਲ ਅਤੇ ਅਧਿਆਪਕਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ। 
ਇਸ ਕਾਨਫਰੰਸ ਵਿੱਚ ਪੂਰੇ ਭਾਰਤ ਅਤੇ ਵਿਦੇਸ਼ਾਂ ਤੋਂ 800 ਤੋਂ ਵੱਧ ਵਿਦਿਆਰਥੀ ਸ਼ਾਮਿਲ ਹੋਏ ਸਨ। ਸਰਕਾਰੀ ਮਿਡਲ ਸਕੂਲ ਭਾਰਟਾ ਗਣੇਸ਼ਪੁਰ ਦੇ ਸਾਬਕਾ ਮੁੱਖ ਅਧਿਆਪਕ ਅਤੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਇਸ ਕਾਨਫਰੰਸ ਵਿੱਚ ਜੱਜ ਵਜੋਂ ਪੁੱਜੇ ਹੋਏ ਸਨ।
      ਸਕੂਲ ਪੁੱਜਣ ਤੇ ਪਿੰਡ ਦੀ ਸਰਪੰਚ ਪ੍ਰਵੀਨ ਬਾਲਾ ਅਤੇ ਸਕੂਲ ਮੈਨੇਜਿੰਗ ਕਮੇਟੀ ਦੀ ਚੇਅਰ ਪਰਸਨ ਰਣਜੀਤ ਕੌਰ ਨੇ ਵਿਦਿਆਰਥਣਾਂ , ਹੈਡ ਟੀਚਰ ਅਤੇ ਸਟਾਫ ਮੈਂਬਰਾਂ ਨੂੰ ਵਿਸ਼ੇਸ਼ ਤੌਰ ਤੇ ਸ਼ਾਬਾਸ਼ ਦਿੱਤੀ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰੇ ਸਟਾਫ ਤੇ  ਮਾਣ ਹੈ ਜੋ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਜੁਟਿਆ ਹੋਇਆ ਹੈ।