ਗੁਰਦੁਆਰਾ ਟਾਹਲੀ ਸਾਹਿਬ ਵਿਖੇ ਮਾਘੀ ਮੇਲੇ ਤੇ ਲੱਗੀਆਂ ਰੌਣਕਾਂ
ਨਵਾਂਸ਼ਹਿਰ- ਮਾਘ ਮਹੀਨੇ ਦੀ ਸੰਗਰਾਂਦ ਅਤੇ ਮਾਘੀ ਮੇਲੇ ਦੀ ਮਹੱਤਤਾ ਨੂੰ ਰੱਖਦਿਆਂ ਅੱਜ ਗੜ੍ਹਸ਼ੰਕਰ ਰੋਡ ਸਥਿਤ ਗੁਰਦੁਆਰਾ ਬਾਬਾ ਸ਼੍ਰੀ ਚੰਦ ਦੀ ਚਰਨ ਛੋਹ ਪ੍ਰਾਪਤ ਟਾਹਲੀ ਸਾਹਿਬ ਵਿਖੇ ਵਿਸ਼ਾਲ ਮੇਲਾ ਸਜਾਇਆ ਗਿਆ। ਸੰਗਤਾਂ ਵਿਚ ਮੇਲੇ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲਿਆ ਇਸ ਮੌਕੇ ਕਈ ਰੋਜ਼ ਤੋਂ ਅਰੰਭ ਕੀਤੇ ਅੱਠ ਨਿਰਵਿਗਨ ਅਖੰਡ ਪਾਠ ਸਾਹਿਬ ਦੀ ਲੜੀ ਦੇ ਭੋਗ ਪਾਏ ਗਏ ਅਤੇ ਉਪਰੰਤ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆਂ ਨੇ ਸੰਗਤ ਨੂੰ ਨਿਰੋਲ ਗੁਰਮਤਿ ਵਿਚਾਰਾਂ ਤੇ ਕਥਾ ਕੀਰਤਨ ਰਾਹੀਂ ਨਿਹਾਲ ਕੀਤਾ।

ਉਪਰੰਤ ਗਿਆਨੀ ਸਰਬਜੀਤ ਸਿੰਘ ਜੀ ਲੁਧਿਆਣਾ ਵਾਲਿਆਂ ਨੇ ਕਥਾ ਵਿਚਾਰਾਂ ਨਾਲ ਮਾਘੀ ਮੇਲੇ ਦੀ ਮਹੱਤਤਾ ਦੱਸਦੇ ਹੋਏ ਸੰਗਤਾਂ ਨੂੰ ਆਪਣੇ ਜੀਵਨ ਨੂੰ ਗੁਰੂ ਆਸ਼ੇ ਅਨੁਸਾਰ ਬਤੀਤ ਕਰਨ ਦੀ ਗੱਲ ਕਹੀ ਤੇ ਮੁਕਤਸਰ ਸਾਹਿਬ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਜੋ ਕਿ ਖਿਦਰਾਣੇ ਦੀ ਢਾਬ ਨਾਲ ਜਾਣਿਆ ਜਾਂਦਾ ਹੈ। ਤੇ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਇਸ ਮੌਕੇ ਸਵੇਰ ਤੋਂ ਹੀ ਚਾਹ ਪਕੌੜੇ ਦੇ ਲੰਗਰ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਪ੍ਰਬੰਧਕਾਂ ਵੱਲੋਂ ਸਮੁੱਚੀ ਸੰਗਤ ਨੂੰ ਮਾਘੀ ਮੇਲੇ ਦੀ ਵਧਾਈ ਦਿੱਤੀਇਸ ਮੌਕੇ ਭਾਈ ਸਤਨਾਮ ਸਿੰਘ ਦੇ ਰਾਗੀ ਜਥੇ ਅਤੇ ਭਾਈ ਪਲਵਿੰਦਰ ਸਿੰਘ ਦੇ ਰਾਗੀ ਜਥੇ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ 16 ਤਰੀਕ ਨੂੰ ਵਿਸ਼ਾਲ ਸਾਧੂਆਂ ਲਈ ਭੰਡਾਰਾ ਸਜਾਇਆ ਜਾਵੇਗਾ।
ਜਾਣਕਾਰੀ ਦਿੰਦੇ ਹੋਏ ਦਲਬਾਰਾ ਸਿੰਘ ਹੀਰ ਨੇ ਦੱਸਿਆ ਕਿ ਮਾਘੀ ਮੇਲੇ ਮੌਕੇ ਸੰਗਤਾਂ ਵਿੱਚ ਭਾਰੀ ਉਤਸਾਹ ਪਾਇਆ ਗਿਆ ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮਹਿੰਦਰ ਸਿੰਘ ਹੀਰ, ਦਲਬਾਰਾ ਸਿੰਘ ਹੀਰ, ਰਾਜਵਿੰਦਰ ਸਿੰਘ ਹੀਰ, ਪਾਲ ਸਿੰਘ ,ਸੋਹਣ ਸਿੰਘ, ਗੁਰਮੇਲ ਸਿੰਘ, ਚਰਨ ਸਿੰਘ, ਦਰਸ਼ਨ ਜਸਵੰਤ ਸਿੰਘ, ਵਰਿੰਦਰ ਸਿੰਘ, ਜੋਗਿੰਦਰ ਸਿੰਘ, ਬਾਬਾ ਕੁਲਦੀਪ ਸਿੰਘ ਆਦਿ ਹਾਜਰ ਸਨ।