
ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਦੋ ਮੁਲਜਮ ਹਰਿਆਣਾ ਤੋਂ ਕਾਬੂ, ਚੋਰੀ ਕੀਤੇ ਲੱਖਾਂ ਦੇ ਗਹਿਣੇ ਬਰਾਮਦ
ਐਸ ਏ ਐਸ ਨਗਰ, 17 ਦਸੰਬਰ: ਸੀ. ਆਈ. ਏ. ਸਟਾਫ ਮੁਹਾਲੀ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਮੁਕੇਸ਼ ਕੁਮਾਰ ਉਰਫ ਨੋਖਾ ਵਾਸੀ ਕੈਥਲ ਹਰਿਆਣਾ ਅਤੇ ਸੂਰਜਭਾਨ ਵਾਸੀ ਕੈਥਲ ਹਰਿਆਣਾ ਵਜੋਂ ਹੋਈ ਹੈ।
ਐਸ ਏ ਐਸ ਨਗਰ, 17 ਦਸੰਬਰ: ਸੀ. ਆਈ. ਏ. ਸਟਾਫ ਮੁਹਾਲੀ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਮੁਲਜਮਾਂ ਦੀ ਪਛਾਣ ਮੁਕੇਸ਼ ਕੁਮਾਰ ਉਰਫ ਨੋਖਾ ਵਾਸੀ ਕੈਥਲ ਹਰਿਆਣਾ ਅਤੇ ਸੂਰਜਭਾਨ ਵਾਸੀ ਕੈਥਲ ਹਰਿਆਣਾ ਵਜੋਂ ਹੋਈ ਹੈ।
ਇਸ ਸਬੰਧੀ ਡੀ. ਐਸ. ਪੀ. ਜੇ. ਚ ਤਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਦੋਵਾਂ ਮੁਲਜਮਾਂ ਦੀ ਨਿਸ਼ਾਨਦੇਹੀ ਤੇ 3 ਸੋਨੇ ਦੀਆਂ ਚੇਨਸਮੇਂਤ ਲਾਕਟ, ਇਕ ਮੋਤੀ ਵਾਲੀ ਚੇਨ ਸਮੇਤ ਸੋਨੇ ਦਾ ਲਾਕੇਟ, ਇਕ ਸੋਨੇ ਦੀ ਚੇਨ ਬਿਨਾ ਲਾਕੇਟ, 2 ਸੋਨੇ ਦੇ ਟਾਪਸ, 7 ਸੋਨੇ ਦੀਆਂ ਲੇਡੀਜ ਰਿੰਗਸ, ਇਕ ਜੋੜੀ ਸੋਨੇ ਦੀਆਂ ਵਾਲੀਆਂ, ਸੋਨੇ ਦੇ 2 ਲਾਕੇਟ ਅਤੇ ਇਕ 17 ਤੋਲੇ ਦੀ ਸੋਨੇ ਦੀ ਚੇਨ ਬਰਾਮਦ ਕੀਤੀ ਗਈ ਹੈ।
ਡੀ. ਐਸ. ਪੀ. ਨੇ ਦੱਸਿਆ ਕਿ ਉਕਤ ਦੋਵਾਂ ਮੁਲਜਮਾਂ ਦੀ ਗ੍ਰਿਫਤਾਰੀ ਲਈ ਸੀ. ਆਈ. ਏ. ਇੰਚਾਰਜ ਹਰਮਿੰਦਰ ਸਿੰਘ ਦੀ ਅਗਵਾਈ ਵਿੱਚ ਟੀਮ ਬਣਾਈ ਗਈ ਸੀ ਅਤੇ ਪੁਲੀਸ ਟੀਮ ਵੱਲੋਂ ਦੋਵਾਂ ਮੁਲਜਮਾਂ ਨੂੰ ਹਰਿਆਣਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਮੁਲਜਮਾਂ ਨੇ ਮੁਢਲੀ ਪੁੱਛਗਿੱਛ ਦੌਰਾਨ ਪੁਲੀਸ ਕੋਲ ਖੁਲਾਸਾ ਕੀਤਾ ਹੈ ਕਿ ਉਹ ਦੋਵੇਂ ਸਾਥੀ ਭਰਾ ਹਨ ਅਤੇ ਸਾਲ 2007 ਤੋਂ ਚੋਰੀਆਂ ਕਰ ਰਹੇ ਹਨ। ਦੋਵਾਂ ਮੁਲਜਮਾਂ ਵਿਰੁੱਧ ਜਿਲਾ ਪਟਿਆਲਾ, ਪੰਜਾਬ ਦੇ ਹੋਰਾਂ ਜ਼ਿਲਿਆਂ ਸਮੇਤ ਹਰਿਆਣਾ ਦੇ ਵੱਖ-ਵੱਖ ਥਾਣਿਆਂ ਵਿੱਚ ਚੋਰੀ ਦੇ ਕਰੀਬ ਇਕ ਦਰਜਨ ਮੁਕਦਮੇ ਦਰਜ ਹਨ।
ਡੀ. ਐਸ. ਪੀ. ਤਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਕੋਲ 16 ਲਗਸਤ 2024 ਨੂੰ ਗੁਰਪ੍ਰੀਤ ਸਿੰਘ ਵਾਸੀ ਖਰੜ ਨੇ ਕਮਪਲੈਟ ਦਿੱਤੀ ਸੀ ਕਿ ਉਹ 15 ਅਗਸਤ ਨੂੰ ਆਪਣੇ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰੀ ਵਿੱਚ ਜਲੰਧਰ ਵਿਖੇ ਗਿਆ ਹੋਇਆ ਸੀ। 16 ਅਗਸਤ ਨੂੰ ਜਦੋਂ ਉਹ ਘਰ ਵਾਪਸ ਆਏ ਤਾਂ ਦੇਖਿਆ ਕਿ ਘਰ ਦੇ ਦਰਵਾਜੇ ਦਾ ਤਾਲਾ ਟੁੱਟਿਆ ਪਿਆ ਹੈ ਅਤੇ ਘਰ ਦਾ ਸਾਰਾ ਸਮਾਨ ਖਿਲਰਿਆ ਪਿਆ ਹੈ। ਉਸ ਨੇ ਜਦੋਂ ਘਰ ਦੀਆਂ ਅਲਮਾਰੀਆਂ ਦੀ ਜਾਂਚ ਕੀਤੀ ਤਾਂ ਡਾਇਮੰਡ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਵਿਰੁੱਧ ਬੀਐਨਐਸ ਐਕਟ ਦੀ ਧਾਰਾ 305 (ਏ), 331 (4) ਦੇ ਤਹਿਤ ਥਾਣਾ ਸਿਟੀ ਖਰੜ ਵਿੱਚ ਮਾਮਲਾ ਦਰਜ ਕੀਤਾ ਸੀ।
