ਕਈ ਵਾਰਡਾਂ ਦੇ ਲੋਕਾਂ ਲਈ ਗੰਭੀਰ ਸਮੱਸਿਆ ਬਣਿਆ ਟ੍ਰੈਫਿਕ ਜਾਮ ਤੋਂ ਮੁਕਤੀ ਪਾਉਣ ਲਈ ਪਾਰਕਿੰਗ ਨੂੰ ਬੰਦ ਕਰਵਾਉਣ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ
ਪਟਿਆਲਾ : 03 ਅਕਤੂਬਰ:- ਬਡੂੰਗਰ ਰੋਡ ਸਥਿਤ ਖਾਲਸਾ ਕਾਲਜ ਦੇ ਬਾਹਰ ਵਿਦਿਆਰਥੀਆਂ ਵਲੋਂ ਕੀਤੀ ਜਾ ਰਹੀ ਸੜਕ ਦੇ ਦੋਵੇਂ ਪਾਸੇ ਗਲਤ ਪਾਰਕਿੰਗ ਕਾਰਨ ਲੱਗਣ ਵਾਲੇ ਲੰਮੇ ਜਾਮ ਦੀ ਰੋਜਾਨਾਂ ਦੀ ਗੰਭੀਰ ਸਮੱਸਿਆ ਤੋਂ ਲੋਕਾਂ ਨੂੰ ਮੁਕਤੀ ਦਿਵਾਉਣ ਸਬੰਧੀ ਸਮਾਜ ਸੇਵੀ ਸੰਸਥਾ ਬਾਬਾ ਸਾਹਿਬ ਭਲਾਈ ਮੰਚ ਦੇ ਅਹੁੱਦੇਦਾਰਾਂ ਵੱਲੋਂ ਜਨਰਲ ਸਕੱਤਰ ਭਲਿੰਦਰ ਸਿੰਘ ਟੋਨੀ ਦੀ ਅਗਵਾਈ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਨੂੰ ਇੱਕ ਯਾਦ ਪੱਤਰ ਸੌਂਪਿਆ ਗਿਆ। ਜਿਸ ਵਿੱਚ ਅਹੁਦੇਦਾਰਾਂ ਭਲਿੰਦਰ ਸਿੰਘ ਟੋਨੀ, ਹਰਨੇਕ ਸਿੰਘ ਸੈਣੀ, ਸ਼ਰਮ ਸਿੰਘ ਸੁਬੇਦਾਰ ਅਤੇ ਸ਼ੰਕਰ ਨੇ ਦੱਸਿਆ ਕਿ ਖਾਲਸਾ ਕਾਲਜ ਦੇ ਬਾਹਰ ਸੜਕ ਦੇ ਦੋਵੇਂ ਪਾਸੇ ਵਿਦਿਆਰਥੀ ਆਪਣੀ ਗੱਡੀਆਂ ਖੜੀਆਂ ਕਰਦੇ ਹਨ।

ਜਿਸ ਕਾਰਨ ਇੱਥੇ ਰੋਜਾਨਾ ਘੰਟਾ—ਘੰਟਾ ਟ੍ਰੈਫਿਕ ਜਾਮ ਲੱਗਿਆ ਰਹਿੰਦਾ ਹੈ, ਸੜਕ ਤੇ ਲੱਗਣ ਵਾਲਾ ਟ੍ਰੈਫਿਕ ਲੰਮਾ ਜਾਮ ਵਾਰਡ ਨੰ: 54, 56, 60 ਅਤੇ ਇਲਾਕੇ ਦੇ ਨਾਲ ਲੱਗਦੇ ਪਿੰਡਾਂ ਦੇ ਆਵਾਜਾਈ ਕਰਨ ਵਾਲੇ ਲੋਕਾਂ ਲਈ ਗੰਭੀਰ ਸਮੱਸਿਆ ਬਣ ਗਿਆ ਹੈ। ਕਿਸੇ ਜਰੂਰੀ ਕੰਮਾਂ ਜਾਂ ਡਿਊਟੀ ਅਤੇ ਕਿਸੇ ਬਿਮਾਰ ਪੀੜਤ ਨੇ ਐਮਰਜੰਸੀ ਤੌਰ ਤੇ ਹਸਪਤਾਲ ਵਿਖੇ ਜਾਣਾ ਹੁੰਦਾ ਹੈ ਤਾਂ ਉਹ ਬਡੂੰਗਰ ਰੋਡ ਦੇ ਇਸ ਟ੍ਰੈਫਿਕ ਜਾਮ ਵਿੱਚ ਹੀ ਫਸ ਜਾਂਦੇ ਹਨ। ਇਸ ਟ੍ਰੈਫਿਕ ਜਾਮ ਵਿੱਚ 35 ਮਿੰਟ ਫਸੇ ਰਹਿਣ ਕਾਰਨ ਇੱਕ ਹਾਰਟ ਅਟੈਕ ਪੀੜਤ ਮਹਿਲਾਂ ਸੁਰਜੀਤ ਕੌਰ ਦੀ ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਰਕੇ ਮੌਤ ਹੋ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਕਾਲਜ ਦੇ ਬਾਹਰ ਗਲਤ ਪਾਰਕਿੰਗ ਨੂੰ ਬੰਦ ਕਰਵਾਉਣ ਸਬੰਧੀ ਬਾਬਾ ਸਾਹਿਬ ਭਲਾਈ ਮੰਚ ਅਤੇ ਸਮੂੰਹ ਇਲਾਕਾ ਨਿਵਾਸੀਆਂ ਵੱਲੋਂ ਪਹਿਲਾਂ ਵੀ ਮੰਗ ਕੀਤੀ ਜਾ ਚੁੱਕੀ ਹੈ। ਜਿਸਤੇ ਪ੍ਰਸ਼ਾਸ਼ਨ ਵੱਲੋਂ ਜਨਹਿੱਤ ਦੀ ਇਸ ਮੰਗ ਨੂੰ ਅਮਲੀ ਰੂਪ ਵਿੱਚ ਹੁਣ ਤੱਕ ਇਸ ਸਮੱਸਿਆ ਦਾ ਸਮਾਧਾਨ ਨਹੀਂ ਕੀਤਾ ਗਿਆ। ਜਿਸ ਕਾਰਨ ਇੱਕ ਵਾਰ ਫਿਰ ਯਾਦ ਪੱਤਰ ਰਾਹੀਂ ਪ੍ਰਸ਼ਾਸ਼ਨ ਤੋਂ ਪਾਰਕਿੰਗ ਨੂੰ ਤੁਰੰਤ ਬੰਦ ਕਰਵਾਉਣ ਦੀ ਪੁਰਜੋਰ ਅਪੀਲ ਕੀਤੀ ਗਈ ਹੈ ਤਾਂ ਜੋ ਲੋਕ ਬਿਨਾਂ ਕਿਸੇ ਪ੍ਰੇਸ਼ਾਨੀ ਤੋਂ ਆਵਾਜਾਈ ਕਰ ਸਕਣ।