ਪਿੰਡ ਪੱਦੀ ਸੂਰਾ ਸਿੰਘ ਵਿਖੇ ਸਟੇਡੀਅਮ ਵਿਚ ਵੱਖ-ਵੱਖ ਲੋੜੀਂਦੀਆਂ ਇਮਾਰਤਾਂ ਦਾ ਨੀਂਹ ਪੱਥਰ ਰੱਖਿਆ
ਹੁਸ਼ਿਆਰਪੁਰ:- ਰਾਮਸਰ ਸਾਹਿਬ ਸਪੋਰਟਸ ਸਟੇਡੀਅਮ ਪਿੰਡ ਪੱਦੀ ਸੂਰਾ ਸਿੰਘ ਵਿਖੇ ਅੱਜ ਲੁੜੀਂਦੀਆਂ ਚੇਂਜਿੰਗ ਰੂਮ, ਅਫੀਸ਼ੀਆਲ ਰੂਮ, ਦੋ ਵੱਡੇ ਹਾਲ ਰਿਹਾਇਸ਼ੀ ਅਕੈਡਮੀਆਂ ਲਈ ਅਤੇ ਰਸੋਈ ਦੀ ਇਮਾਰਤ ਦਾ ਨੀਂਹ ਪੱਥਰ ਸਾਂਝੇ ਤੌਰ ਤੇ ਜਥੇਦਾਰ ਇਕਬਾਲ ਸਿੰਘ ਖੇੜਾ, ਸਰਪੰਚ ਜਰਨੈਲ ਸਿੰਘ ਤੇ ਮੇਜਰ ਸਿੰਘ ਸਹੋਤਾ ਨੇ ਰੱਖਿਆ ਗਿਆ। ਇਸ ਤੋਂ ਪਹਿਲਾਂ ਭਾਈ ਸਤਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਅਰਾਮਸਰ ਵੱਲੋਂ ਇਮਾਰਤਾਂ ਦੀ ਆਰੰਭਤਾ ਦੀ ਅਰਦਾਸ ਕੀਤੀ ਗਈ।

ਇਸ ਮੌਕੇ ਜਥੇ. ਇਕਬਾਲ ਸਿੰਘ ਖੇੜਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਐਨ. ਆਰ .ਆਈ. ਭਰਾਵਾਂ ਵੱਲੋਂ ਲਗਭਗ 60 ਲੱਖ ਰੁਪਏ ਦੀ ਲਾਗਤ ਨਾਲ ਫੁੱਟਬਾਲ ਗਰਾਊਂਡ, ਟਿਊਬਵੈੱਲ, ਅੰਡਰ ਗਰਾਊਂਡ ਸਪ੍ਰਿੰਕਲਰ ਸਿਸਟਮ, ਗਰਾਊਂਡ ਦੇ ਚੁਫੇਰੇ ਫੈਂਸਿੰਗ,400 ਮੀਟਰ ਦੌੜਨ ਵਾਸਤੇ ਟ੍ਰੈਕ ਤੇ ਸੈਰ ਕਰਨ ਲਈ ਗਰਾਊਂਡ ਦੇ ਚੁਫੇਰੇ ਬਲਾਕ ਲੁਆਏ ਗਏ ਹਨ ਅਤੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਦੇ ਅੰਦਰ ਸਾਰੇ ਰਸਤਿਆਂ ' 'ਚ ਬਲਾਕ ਲਾ ਕੇ ਪੱਕੇ ਕੀਤੇ ਗਏ ਹਨ।
ਇਸ ਮੌਕੇ ਮੇਜਰ ਸਿੰਘ ਸਹੋਤਾ, ਪ੍ਰਿੰਸੀਪਲ ਕਿਰਪਾਲ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ, ਸਰਪੰਚ ਜਰਨੈਲ ਸਿੰਘ ਪੱਦੀ ਸੂਰਾ ਸਿੰਘ, ਲਖਵੀਰ ਸਿੰਘ ਰਾਣਾ ਡਾਨਸੀਵਾਲ, ਨੰਬਰਦਾਰ ਇਕਬਾਲ ਸਿੰਘ, ਇੰਦਰਜੀਤ ਸਿੰਘ ਸਲੇਮਪੁਰ, ਜਸਕੀਰਤ ਸਿੰਘ ਪੰਚ, ਸੁਖਵਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਸਹੋਤਾ, ਅਮਰਜੀਤ ਸਿੰਘ ਰਾਜਾ ਜਾਂਗਲੀਆਣਾ, ਕੁਲਬੀਰ ਸਿੰਘ ਸਰਪੰਚ ਡਾਂਨਸੀਵਾਲ, ਸੂਬੇਦਾਰ ਕੇਵਲ ਸਿੰਘ ਬੈਟਰਨ ਅਥਲੀਟ, ਮੰਨਾ ਲੱਲੀ, ਕੁਲਵੰਤ ਸਿੰਘ ਬੇਦੀ ਪੋਸੀ, ਸਿਮਰਜੀਤ ਸਿੰਘ ਬੇਦੀ, ਰਮੇਸ਼ ਲਾਲ ਮੇਸ਼ੀ ਅਧਿਆਪਕ ਅਧਿਆਪਕ ਰਕੇਸ਼ ਕੁਮਾਰ ਨਰੇਸ਼ ਕੁਮਾਰ, ਰਾਜਵਿੰਦਰ ਸਿੰਘ ਪੰਚ, ਕੁਲਵੰਤ ਸਿੰਘ ਪੰਚ, ਜੈਪਾਲ ਬਦਰੀ ਕੋਚ ਆਦਿ ਹਾਜ਼ਰ ਸਨ।