ਪੰਜਾਬ ਦੀਆਂ ਸਮੂਹ ਸੀਟਾਂ ਉੱਤੇ ਕਾਂਗਰਸ ਹਾਸਿਲ ਕਰੇਗੀ ਭਾਰੀ ਬਹੁਮਤ ਨਾਲ ਜਿੱਤ : ਕੁਲਜੀਤ ਸਿੰਘ ਬੇਦੀ

ਐਸ ਏ ਐਸ ਨਗਰ, 29 ਅਪ੍ਰੈਲ - ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਾਂਗਰਸ ਹਾਈ ਕਮਾਨ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਸਾਬਕਾ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਨੂੰ ਉਮੀਦਵਾਰ ਬਣਾਏ ਜਾਣ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਪੰਜਾਬ ਦੀਆਂ ਸਮੂਹ ਸੀਟਾਂ ਉੱਤੇ ਕਾਂਗਰਸ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰੇਗੀ।

 ਉਹਨਾਂ ਲੁਧਿਆਣਾ ਤੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ, ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਅਤੇ ਗੁਰਦਾਸਪੁਰ ਤੋਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਲੋਕ ਸਭਾ ਦੀ ਟਿਕਟ ਦੇਣ ਦਾ ਵੀ ਸੁਆਗਤ ਕੀਤਾ ਹੈ। ਸz. ਬੇਦੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕਈ ਅਹਿਮ ਸਿਪਾਹੀ ਅਤੇ ਜਰਨੈਲ ਇਹਨਾਂ ਸੀਟਾਂ ਉੱਤੇ ਭਾਵੇਂ ਚੋਣ ਲੜਨ ਦੇ ਚਾਹਵਾਨ ਹੋ ਸਕਦੇ ਹਨ ਪਰ ਪਾਰਟੀ ਹਾਈ ਕਮਾਨ ਵੱਲੋਂ ਜਿਸ ਵੀ ਆਗੂ ਨੂੰ ਟਿਕਟ ਦਿੱਤੀ ਗਈ ਹੈ ਉਸ ਆਗੂ ਨੂੰ ਜਤਾਉਣਾ ਹਰ ਕਾਂਗਰਸੀ ਵਰਕਰ ਅਤੇ ਅਹੁਦੇਦਾਰ ਦਾ ਫਰਜ਼ ਹੈ ਅਤੇ ਟਿਕਟਾਂ ਦੇ ਐਲਾਨ ਹੋਣ ਦੇ ਨਾਲ ਹੀ ਸਮੂਹ ਕਾਂਗਰਸੀ ਕਮਰ ਕੱਸੇ ਕਰਕੇ ਮੈਦਾਨ ਵਿੱਚ ਆ ਗਏ ਹਨ।