ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 1 'ਤੇ ਹੋਏ ਹਾਦਸੇ ਕਾਰਨ ਲੱਗਿਆ ਲੰਬਾ ਜਾਮ, ਕਈ ਗੱਡੀਆਂ ਜਾਮ ਵਿੱਚ ਫਸੀਆਂ

ਰਾਜਪੁਰਾ, 11 ਅਪ੍ਰੈਲ- ਰਾਜਪੁਰਾ ਦੇ ਗਗਨ ਚੌਂਕ ਨੇੜੇ ਅੱਜ ਸਵੇਰੇ ਕਰੀਬ 5:30 ਵਜੇ ਵੱਡਾ ਸੜਕ ਹਾਦਸਾ ਵਾਪਰਿਆ, ਜਿਸ ਦੌਰਾਨ ਬੇਕਾਬੂ ਟਰੱਕ ਇੱਕ ਦੁਕਾਨ ਵਿੱਚ ਜਾ ਵਜਿਆ। ਹਾਦਸੇ ਤੋਂ ਬਾਅਦ ਮੌਕੇ 'ਤੇ ਪਹੁੰਚੇ ਐਸ ਡੀ ਐਮ ਰਾਜਪੁਰਾ ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਉੱਪਰ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ, ਜਿਸ ਕਰਕੇ ਇੱਕ ਆਰਜੀ ਰੈਂਪ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਆਰਜੀ ਰੈਂਪ ਦੀ ਬਣਤਰ ਠੀਕ ਨਾ ਹੋਣ ਕਾਰਨ ਭਾਰੀ ਵਾਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਅਤੇ ਇਸੇ ਦੇ ਚਲਦਿਆਂ ਹੀ ਇਹ ਹਾਦਸਾ ਵਾਪਰਿਆ ਹੈ।

ਉਹਨਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਹਾਦਸੇ ਵਿੱਚ ਟਰੱਕ ਦਾ ਡਰਾਈਵਰ ਗੰਭੀਰ ਜ਼ਖਮੀ ਹੋਇਆ ਹੈ, ਜਿਸ ਨੂੰ ਇਲਾਜ ਦੇ ਲਈ ਰਾਜਪੁਰਾ ਦੇ ਏ ਪੀ ਜੈਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਦੁਕਾਨ ਮਾਲਕ ਨੇ ਦੱਸਿਆ ਕਿ ਟਰੱਕ ਦੇ ਟਕਰਾਉਣ ਨਾਲ ਉਹਨਾਂ ਦੀ ਦੁਕਾਨ ਦਾ ਭਾਰੀ ਨੁਕਸਾਨ ਹੋਇਆ ਹੈ, ਅੰਦਰ ਖੜ੍ਹੀ ਗੱਡੀ ਵੀ ਨੁਕਸਾਨੀ ਗਈ ਹੈ। ਮੌਕੇ 'ਤੇ ਐਸ ਐਸ ਐਫ ਦੀ ਟੀਮ ਅਤੇ ਟਰੈਫਿਕ ਇਨਚਾਰਜ ਗੁਰਬਚਨ ਸਿੰਘ ਆਪਣੀ ਟੀਮ ਨਾਲ ਪਹੁੰਚੇ ਤੇ ਲੱਗੇ ਹੋਏ ਟਰੈਫਿਕ ਜਾਮ ਨੂੰ ਬਹਾਲ ਕਰਵਾਇਆ ਤਾਂ ਕਿ ਟਰੈਫਿਕ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।