ਗੁਰੂ ਨਾਨਕ ਪਬਲਿਕ ਸਕੂਲ ਮਾਹਿਲਪੁਰ ਦਾ ਦਸਵੀਂ ਕਲਾਸ ਮਾਰਚ 2024 ਦਾ ਨਤੀਜਾ 100% ਰਿਹਾ

ਮਾਹਿਲਪੁਰ (19 ਅਪ੍ਰੈਲ) - ਗੁਰੂ ਨਾਨਕ ਪਬਲਿਕ ਸਕੂਲ ਮਾਹਿਲਪੁਰ ਦਾ ਦਸਵੀਂ ਕਲਾਸ ਮਾਰਚ 2024 ਦਾ ਨਤੀਜਾ 100 ਫੀਸਦੀ ਰਿਹਾ। ਇਸ ਸਕੂਲ ਦੀ ਹੋਣਹਾਰ ਵਿਦਿਆਰਥਣ ਰੀਤਿਕਾਂ ਨੇ 636/650 (97.85%) ਅੰਕ ਪ੍ਰਾਪਤ ਕਰਕੇ ਤਹਿਸੀਲ ਅਤੇ ਬਲਾਕ ਮਾਹਿਲਪਰ ਵਿੱਚੋਂ ਪਹਿਲਾ ਸਥਾਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚੋਂ ਤੀਜਾ ਸਥਾਨ ਅਤੇ ਪੰਜਾਬ ਵਿੱਚੋਂ ਦਸਵਾਂ ਸਥਾਨ ਪ੍ਰਾਪਤ ਕੀਤਾ।

ਇਸੇ ਤਰ੍ਹਾਂ ਹਰਮਨਦੀਪ ਕੌਰ ਨੇ 618/650 (95.07%) ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਦੂਜਾ ਅਤੇ ਯੋਗਿਤਾ ਨੇ 603/ 650 (92.76%) ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਤੀਜਾ ਸਥਾਨ ਸਿਮਰਨਜੀਤ ਕੌਰ ਨੇ 600/650 (92.30%) ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਚੌਥਾ ਤੇ ਹਰਸ਼ਪ੍ਰੀਤ ਕੌਰ ਨੇ 560/ 650 (86.15%)ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪੰਜਵਾਂ ਦਰਜਾ ਪ੍ਰਾਪਤ ਕੀਤਾ। ਸਕੂਲ ਦੇ ਸਾਰੇ ਵਿਦਿਆਰਥੀ ਫਸਟ ਅਤੇ ਹਾਈ ਫਸਟ ਦਰਜੇ ਵਿੱਚ ਪਾਸ ਹੋਏ। ਇਸ ਨਤੀਜੇ ਦਾ ਸਿਹਰਾ ਸਕੂਲ ਦੇ ਮੁਖੀ, ਸਕੂਲ ਦੇ ਮਿਹਨਤੀ ਸਟਾਫ ਬੱਚਿਆਂ ਦੇ ਮਾਤਾ ਪਿਤਾ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਜਾਂਦਾ ਹੈ। ਅੱਜ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਸਟਾਫ ਵੱਲੋਂ ਪਹਿਲੇ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਮੈਂਬਰ, ਸਟਾਫ ਅਤੇ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨl