ਆਲ ਇੰਡੀਆ ਕ੍ਰਿਕਟ ਚੈਂਪੀਅਨਸ਼ਿਪ : ਦੱਖਣ ਪੱਛਮੀ ਰੇਲਵੇ ਤੇ ਉੱਤਰੀ ਰੇਲਵੇ ਨੇ ਆਪਣੇ ਮੈਚ ਜਿੱਤੇ

ਪਟਿਆਲਾ, 16 ਅਪ੍ਰੈਲ - ਇਥੇ ਪੀ ਐੱਲ ਡਬਲਿਊ ਕ੍ਰਿਕਟ ਸਟੇਡੀਅਮ ਵਿਖੇ ਜਾਰੀ 67ਵੀਂ ਆਲ ਇੰਡੀਆ ਰੇਲਵੇ (ਪੁਰਸ਼) ਕ੍ਰਿਕਟ ਚੈਂਪੀਅਨਸ਼ਿਪ 2023-24 ਦੇ ਦੋ ਨਾਕਆਊਟ ਮੈਚ ਖੇਡੇ ਗਏ। ਪਹਿਲਾ ਮੈਚ ਈਸਟ ਕੋਸਟ ਰੇਲਵੇ ਤੇ ਦੱਖਣੀ ਪੱਛਮੀ ਰੇਲਵੇ ਦੀਆਂ ਟੀਮਾਂ ਵਿਚਕਾਰ ਹੋਇਆ।

ਪਟਿਆਲਾ, 16 ਅਪ੍ਰੈਲ - ਇਥੇ ਪੀ ਐੱਲ ਡਬਲਿਊ ਕ੍ਰਿਕਟ ਸਟੇਡੀਅਮ ਵਿਖੇ ਜਾਰੀ 67ਵੀਂ ਆਲ ਇੰਡੀਆ ਰੇਲਵੇ (ਪੁਰਸ਼) ਕ੍ਰਿਕਟ ਚੈਂਪੀਅਨਸ਼ਿਪ 2023-24 ਦੇ ਦੋ ਨਾਕਆਊਟ ਮੈਚ ਖੇਡੇ ਗਏ। ਪਹਿਲਾ ਮੈਚ ਈਸਟ ਕੋਸਟ ਰੇਲਵੇ ਤੇ ਦੱਖਣੀ ਪੱਛਮੀ ਰੇਲਵੇ ਦੀਆਂ ਟੀਮਾਂ ਵਿਚਕਾਰ ਹੋਇਆ।
ਈਸਟ ਕੋਸਟ ਰੇਲਵੇ ਨੇ 44.2 ਓਵਰਾਂ 'ਚ 10 ਵਿਕਟਾਂ 'ਤੇ 166 ਦੌੜਾਂ ਬਣਾਈਆਂ, ਜਿਸ 'ਚ ਸਭ ਤੋਂ ਵੱਧ ਦੌੜਾਂ ਗਿਰਜਾ ਪ੍ਰਸਾਨਾ ਅਤੇ ਸੁਜੀਤ ਲੇਨਕਾ ਨੇ ਕ੍ਰਮਵਾਰ 102 ਗੇਂਦਾਂ 'ਤੇ 70 ਅਤੇ 57 ਗੇਂਦਾਂ 'ਤੇ 59 ਦੌੜਾਂ ਬਣਾਈਆਂ। ਦੱਖਣੀ ਪੱਛਮੀ ਰੇਲਵੇ ਦੇ ਕਿਸ਼ਨ ਬੇਦਾਰੇ ਨੇ ਪੰਜ ਵਿਕਟਾਂ ਲਈਆਂ। ਜਵਾਬ ਵਿੱਚ ਦੱਖਣੀ ਪੱਛਮੀ ਰੇਲਵੇ ਨੇ ਟੀਚੇ ਦਾ ਪਿੱਛਾ ਕਰਦਿਆਂ ਦੋ ਵਿਕਟਾਂ ’ਤੇ 167 ਦੌੜਾਂ ਬਣਾ ਕੇ ਮੈਚ 8 ਵਿਕਟਾਂ ਨਾਲ ਜਿੱਤ ਲਿਆ। ਦੱਖਣੀ ਪੱਛਮੀ ਰੇਲਵੇ ਦੇ ਰਾਹੁਲ ਸਿੰਘ (ਨਾਟ ਆਊਟ  ਰਹੇ ) ਅਤੇ ਅਥਰਵ ਨੇ ਕ੍ਰਮਵਾਰ 80 ਗੇਂਦਾਂ ਵਿੱਚ 73 ਅਤੇ 80 ਗੇਂਦਾਂ ਵਿੱਚ 54 ਦੌੜਾਂ ਬਣਾਈਆਂ। ਉੱਤਰੀ ਰੇਲਵੇ ਅਤੇ ਉੱਤਰ ਪੂਰਬੀ ਰੇਲਵੇ ਦਰਮਿਆਨ ਹੋਏ ਦੂਜੇ ਮੈਚ ਵਿੱਚ ਉੱਤਰੀ ਰੇਲਵੇ ਨੇ 50 ਓਵਰਾਂ ਵਿੱਚ ਛੇ ਵਿਕਟਾਂ ’ਤੇ 373 ਦੌੜਾਂ ਦਾ ਟੀਚਾ ਰੱਖਿਆ। ਉੱਤਰੀ ਰੇਲਵੇ ਦੇ ਪ੍ਰਥਮ ਸਿੰਘ ਅਤੇ ਅੰਸ਼ ਨੇ ਕ੍ਰਮਵਾਰ 56 ਗੇਂਦਾਂ ਵਿੱਚ 80 ਅਤੇ 78 ਗੇਂਦਾਂ ਵਿੱਚ 76 ਦੌੜਾਂ ਬਣਾਈਆਂ। ਉੱਤਰ ਪੂਰਬੀ ਰੇਲਵੇ ਦੇ ਸਾਹਬ ਯੁਵਰਾਜ ਸਿੰਘ ਨੇ 2 ਵਿਕਟਾਂ ਲਈਆਂ। ਉੱਤਰ ਪੂਰਬੀ ਰੇਲਵੇ ਨੇ ਟੀਚੇ ਦਾ ਪਿੱਛਾ ਕੀਤਾ ਪਰ ਟੀਮ 48.3 ਓਵਰਾਂ 'ਚ 10 ਵਿਕਟਾਂ 'ਤੇ 335 ਦੌੜਾਂ ਹੀ ਬਣਾ ਸਕੀ ਤੇ 38 ਦੌੜਾਂ ਦੇ ਫਰਕ ਨਾਲ ਇਹ ਮੈਚ ਹਾਰ ਗਈ। ਉੱਤਰ ਪੂਰਬੀ ਰੇਲਵੇ ਦੇ ਸੌਰਭ ਦੂਬੇ ਅਤੇ ਨਿਸ਼ਾਂਤ ਰਾਏ ਨੇ ਕ੍ਰਮਵਾਰ 71 ਗੇਂਦਾਂ ਵਿੱਚ 63 ਅਤੇ 47 ਗੇਂਦਾਂ ਵਿੱਚ 68 ਦੌੜਾਂ ਬਣਾਈਆਂ।