ਡਿਊਟੀ ਪ੍ਰਤੀ ਗੰਭੀਰਤਾ ਤੇ ਸਮੇਂ ਦੀ ਪਾਬੰਦੀ ਡੀ.ਐਸ.ਪੀ ਲਖਬੀਰ ਸਿੰਘ ਨੂੰ ਸਨਮਾਨਯੋਗ ਬਣਾਉਂਦੀ ਹੈ- ਐਸ ਐਸ ਪੀ ਡਾ.ਮਹਿਤਾਬ ਸਿੰਘ

ਨਵਾਂਸ਼ਹਿਰ- ਡਿਊਟੀ ਪ੍ਰਤੀ ਗੰਭੀਰਤਾ ਤੇ ਸਮੇਂ ਦੀ ਪਾਬੰਦੀ ਡੀ.ਐਸ.ਪੀ ਲਖਬੀਰ ਸਿੰਘ ਨੂੰ ਸਨਮਾਨਯੋਗ ਬਣਾਉਂਦੀ ਹੈ ਜਿਲ੍ਹੇ ਦੇ ਪੁਲਿਸ ਅਧਿਕਾਰੀ ਇਹਨਾਂ ਅਸੂਲਾਂ ਨੂੰ ਜ਼ਰੂਰ ਅਪਨਾਉਣ ਇਹ ਸ਼ਬਦ ਡਾ.ਮਹਿਤਾਬ ਸਿੰਘ ਐਸ ਐਸ ਪੀ ਵਲੋਂ ਸ.ਲਖਬੀਰ ਸਿੰਘ ਨੂੰ ਜਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਡੀ ਐਸ ਪੀ ਸ.ਲਖਬੀਰ ਸਿੰਘ ਦੀ ਰਿਟਾਇਰਮੈਂਟ ਮੌਕੇ ਵਿਦਾਇਗੀ ਪਾਰਟੀ ਮੌਕੇ ਆਪਣੇ ਸੰਬੋਧਨ ਵਿੱਚ ਆਖੇ।

ਉਹਨਾਂ ਦੇ ਨਾਲ੍ਹ ਐਸ.ਪੀ ਇੱਕਬਾਲ ਸਿੰਘ, ਡੀ.ਐਸ.ਪੀ ਸੁਰਿੰਦਰ ਚਾਂਦ, ਐਸ.ਪੀ ਸੋਹਣ ਲਾਲ ਸੋਨੀ, ਡੀ.ਐਸ.ਪੀ ਸ਼ਹਿਬਾਜ਼ ਸਿੰਘ, ਡੀ.ਐਸ.ਪੀ ਪ੍ਰੇਮ ਕੁਮਾਰ, ਐਸ ਐਚ ਓ ਨਰੇਸ਼ ਕੁਮਾਰੀ ਅਤੇ ਹੋਰ ਅਧਿਕਾਰੀ ਹਾਜਰ ਸਨ  ਇਸ ਮੌਕੇ ਸੰਬੋਧਨ ਕਰਨ ਵਾਲ੍ਹਿਆਂ ਵਿੱਚ ਡੀ.ਐਸ.ਪੀ ਰਾਜ ਕੁਮਾਰ, ਡੀ.ਐਸ.ਪੀ ਦਲਜੀਤ ਸਿੰਘ ਖੱਕ ਅਤੇ ਉਪਕਾਰ ਸੋਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਗਿੱਦਾ ਸ਼ਾਮਲ ਸਨ। ਜਿਲ੍ਹਾ ਪੁਲਿਸ ਪ੍ਰਸ਼ਾਸਨ ਵਲੋਂ ਵਿਦਾਇਗੀ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਸੀ। ਜਿਸ ਵਿੱਚ ਸ.ਲਖਬੀਰ ਸਿੰਘ ਸੋਇਤਾ ਨੂੰ ਕਰੀਬ 35 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। 
ਇਸ ਮੌਕੇ ਸ.ਲਖਬੀਰ ਸਿੰਘ ਤੇ ਉਹਨਾਂ ਦੀ ਧਰਮਪਤਨੀ ਸ਼੍ਰੀਮਤੀ ਜਸਵਿੰਦਰ ਕੌਰ, ਪੁੱਤਰ ਪ੍ਰਭਜੋਤ ਸਿੰਘ, ਨੂੰਹ ਮਨਮੀਤ ਕੌਰ, ਪ੍ਰੀਵਾਰਕ ਮੈਂਬਰ ਰਵਿੰਦਰ ਸਿੰਘ, ਹਰਬੰਸ ਸਿੰਘ, ਬਲਵੰਤ ਸਿੰਘ, ਨਗਿੰਦਰ ਸਿੰਘ, ਭੈਣਾਂ ਬਿਮਲ ਕੌਰ, ਪਿਆਰਾ ਸਿੰਘ ,ਕੁਲਵੰਤ ਕੌਰ, ਆਵਤਾਰ ਸਿੰਘ, ਰਤਨ ਕੌਰ ਉਰਫ ਜਸਵਿੰਦਰ ਕੌਰ, ਚਰਨਜੀਤਸਿੰਘ, ਸੁਰਿੰਦਰ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ ਬੰਗਾ, ਸਵਰਨਜੀਤ ਕੌਰ ਬੰਗਾ, ਬਿਕਰਮ ਸਿੰਘ, ਇੰਦਰਜੀਤ ਸਿੰਘ, ਬਲਦੇਵ ਸਿੰਘ ਸੈਣੀ, ਕੈਲਾਸ਼ ਸੈਣੀ, ਜਸਪਾਲ ਸਿੰਘ ਗਿੱਦਾ ਤੇ ਅਜੀਤ ਸਿੰਘ ਸੋਇਤਾ ਹਾਜਰ ਸਨ। 
ਸਮੂਹ ਹਾਜ਼ਰੀਨ ਵਲੋਂ ਡੀ.ਐਸ.ਪੀ ਲਖਬੀਰ ਸਿੰਘ ਤੇ ਉਹਨਾਂ ਦੀ ਧਰਮਪਤਨੀ ਜਸਵਿੰਦਰ ਕੌਰ ਨੂੰ ਫੁੱਲ-ਮਲਾਵਾਂ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਸਮਾਪਤੀ ਤੇ ਐਸ.ਐਸ.ਪੀ ਤੇ ਹਾਜਰ ਅਧਿਕਾਰੀ ਤੇ ਰਿਸ਼ਤੇਦਾਰ ਨਿੱਘੀਆਂ ਸ਼ੁੱਭ ਕਾਮਨਾਵਾਂ ਸਹਿਤ ਉਹਨਾਂ ਨੂੰ ਘਰ ਤੱਕ ਛੱਡਣ ਗਏ।