ਸਮਾਜ ਸੇਵੀ ਤੇ ਇਲਾਕੇ ਦਾ ਸਿੱਖ ਚਿਹਰਾ ਦਲਜੀਤ ਸਿੰਘ ਬੈਂਸ ਦੀ ਭਾਜਪਾ ਆਗੂਆਂ ਨਾਲ ਮੁਲਾਕਾਤ ਨੇ ਛੇੜੀ ਚਰਚਾ

ਸੜੋਆ - ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਰਗਰਮ ਸਮਾਜ ਸੇਵੀ ਅਤੇ ਕਿਸਾਨ ਆਗੂ ਦਲਜੀਤ ਸਿੰਘ ਬੈਂਸ ਵਲੋਂ ਹਲਕੇ ਦੀਆ ਮੁੱਖ ਸਮੱਸਿਆ ਅਤੇ ਲੋਕਾਂ ਦੀਆ ਮੰਗਾਂ ਨੂੰ ਲੈ ਕੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਵੱਡੇ ਆਗੂਆਂ ਨਾਲ ਮੀਟਿੰਗ ਕੀਤੀ ਗਈ।

ਸੜੋਆ - ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸਰਗਰਮ ਸਮਾਜ ਸੇਵੀ ਅਤੇ ਕਿਸਾਨ ਆਗੂ ਦਲਜੀਤ ਸਿੰਘ ਬੈਂਸ ਵਲੋਂ ਹਲਕੇ ਦੀਆ ਮੁੱਖ ਸਮੱਸਿਆ ਅਤੇ ਲੋਕਾਂ ਦੀਆ ਮੰਗਾਂ ਨੂੰ ਲੈ ਕੇ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਵੱਡੇ ਆਗੂਆਂ ਨਾਲ ਮੀਟਿੰਗ ਕੀਤੀ ਗਈ। 
ਭਰੋਸੇਯੋਗ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਭਾਜਪਾ ਪੰਜਾਬ ਅੰਦਰ ਪੈਰ ਪਸਾਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ| ਤੇ ਉਹ ਹੋਰਨਾਂ ਰਾਜਨੀਤਕ ਪਾਰਟੀਆ ਦੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਬਾਹਰੀ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੀ ਥਾਂ ਹਲਕੇ ਨਾਲ ਸਬੰਧਿਤ ਕਿਸੇ ਬੇਦਾਗ ਤੇ ਲੋਕਾਂ ਦੀ ਪਸੰਦ ਦੇ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਨ ਦਾ ਮਨ ਬਣਾਈ ਬੈਠੀ ਹੈ| ਅਤੇ ਮੌਜੂਦਾ ਸਮੇਂ ਦੌਰਾਨ ਉਹਨਾਂ ਵਲੋਂ ਮੋਹਰੀ ਕਤਾਰ ਵਿੱਚ ਹੋ ਕੇ ਇਤਿਹਾਸਕ ਹਿੰਦੂ, ਸਿੱਖ ਭਾਈਚਾਰੇ ਦੀ ਸਾਂਝੀ ਸੜਕ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਾਰਗ ਸ਼੍ਰੀ ਅਨੰਦਪੁਰ ਸਾਹਿਬ ਰੋਡ, ਗੜਸ਼ੰਕਰ ਨੂੰ ਕਾਰ ਸੇਵਾ ਵਾਲੇ ਸੰਤਾਂ ਨਾਲ ਅਹਿਮ ਰੋਲ ਨਿਭਾਇਆ ਹੈ ਤੇ ਜਿਹਨਾਂ ਦੀ ਨਿਸ਼ਕਾਮ ਸੇਵਾ ਦੀ ਪੂਰੇ ਇਲਾਕੇ ਵਿੱਚ ਚਰਚਾ ਹੈ। ਇਸ ਦੇ ਨਾਲ ਹੀ ਉਹਨਾ ਦੇ ਪਿਤਾ ਜੀ ਭਾਰਤੀ ਫੌਜ ਵਿੱਚ ਸ਼ਹੀਦ ਹੋਏ ਸਨ ਤੇ ਉਹ ਸ਼ਹੀਦ ਪਰਿਵਾਰ ਨਾਲ ਸੰਬੰਧਿਤ ਵੀ ਹਨ| ਨਾਲ ਹੀ ਉਹ ਹਲਕਾ ਬਲਾਚੌਰ ਦੇ ਚਾਰ ਵਾਰ ਵਿਧਾਇਕ ਚੌਧਰੀ ਨੰਦ ਲਾਲ ਦੇ ਪੀ ਏ ਰਹੇ ਹਨ। 
ਜਿਨ੍ਹਾਂ ਵੱਡੇ ਪੱਧਰ ਤੇ ਲੋਕਾਂ ਦੇ ਕੰਮ ਕਰਵਾਏ ਸਨ ਨਾਲ ਹੀ ਉਹ ਸਾਬਕਾ ਵਿਧਾਇਕ ਸੰਤ ਬਾਬਾ ਅਜੀਤ ਸਿੰਘ ਪ੍ਰੀਵਾਰ ਵਿਛੋੜਾ ਵਾਲਿਆ ਦੇ ਕਰੀਬੀ ਖਾਸਮਖਾਸ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਦੇ ਵੱਖ ਵੱਖ ਵੱਡੇ ਧਾਰਮਿਕ ਡੇਰਿਆਂ ਨਾਲ ਚੰਗੇ ਸੰਬੰਧ ਹੋਣ ਕਾਰਨ ਇਹ ਭਾਜਪਾ ਦੀ ਲੀਡਰਸ਼ਿਪ ਦੇ ਮਨ ਵਿੱਚ ਗੱਲ ਘਰ ਕਰ ਬੈਠੀ ਹੈ। ਇਸ ਲਈ ਭਾਜਪਾ ਉਹਨਾ ਨੂੰ ਆਪਣੇ ਨਾਲ ਜੋੜਨ ਲਈ ਹਰ ਉਪਰਾਲਾ ਕਰ ਰਹੀ ਹੈ। ਕਿਉਂਕਿ ਉਹਨਾ ਵਲੋਂ ਗੜਸ਼ੰਕਰ ਤੋਂ ਸ਼੍ਰੀ ਅਨੰਦਪੁਰ ਸਾਹਿਬ ਮਾਰਗ ਜੋ ਦੋ ਪ੍ਰਮੁੱਖ ਤਖਤਾਂ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਅਤੇ ਦੇਵ ਭੂਮੀ ਹਿਮਾਚਲ ਪ੍ਰਦੇਸ਼ ਵਿਚ ਹਿੰਦੂ ਧਰਮ ਦੇ ਪ੍ਰਸਿੱਧ ਸ਼ਕਤੀਪੀਠ ਮਾਤਾ ਨੈਣਾ ਦੇਵੀ ਮੰਦਿਰ ਨੂੰ ਜੋੜਨ ਵਾਲੀ ਮੁੱਖ ਸੜਕ ਵਿੱਚ ਮੋਹਰੇ ਯੋਗਦਾਨ ਪਾਉਣ ਵਿਚ ਪੂਰੇ ਹਲਕੇ ਅੰਦਰ ਉਹਨਾਂ ਦੇ ਨਾਂ ਖੂਬ ਚਰਚਾ ਵਿਚ ਹੈ। 'ਤੇ ਲੋਕ ਆਪ ਮੁਹਾਰੇ ਉਹਨਾ ਨਾਲ ਜੁੜ ਰਹੇ ਹਨ। 
ਇਸ ਸੰਬੰਧੀ ਜਦੋਂ ਸਮਾਜ ਸੇਵੀ ਤੇ ਕਿਸਾਨ ਆਗੂ ਦਲਜੀਤ ਸਿੰਘ ਬੈਂਸ ਨਾਲ ਗੱਲਬਾਤ  ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦੀ ਮੁਲਾਕਾਤ ਸਿਰਫ ਬੰਗਾ ਤੋ ਸ਼੍ਰੀ ਅਨੰਦਪੁਰ ਸਾਹਿਬ ਤੇ ਮਾਤਾ ਨੈਣਾ ਦੇਵੀ ਮਾਰਗ ਨੂੰ ਚਾਰ ਮਾਰਗੀ ਬਣਾਉਣ ਤੇ ਹਲਕੇ ਦੀਆ ਚਾਰ ਪ੍ਰਮੁੱਖ ਮੰਗਾਂ ਸਬੰਧੀ ਕੇਂਦਰੀ ਆਗੂਆ ਨਾਲ ਗੱਲ ਕੀਤੀ ਹੈ।