ਸੇਂਟ ਕਬੀਰ ਪਬਲਿਕ ਹਾਈ ਸਕੂਲ ਵਿਚ ਵਿਸਾਖੀ ਸਮਾਗਮ ਮਨਾਇਆ
ਹੁਸ਼ਿਆਰਪੁਰ - ਅੱਜ ਸੇਂਟ ਕਬੀਰ ਪਬਲਿਕ ਹਾਈ ਸਕੂਲ ਵਿਖੇ ਵਿਸਾਖੀ ਦਾ ਪ੍ਰੋਗਰਾਮ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸਕੂਲ ਦੇ ਚੇਅਰਮੈਨ ਡਾ.ਆਸ਼ੀਸ਼ ਸਰੀਨ, ਪ੍ਰਿੰਸੀਪਲ ਰਾਕੇਸ਼ ਭਸੀਨ ਅਤੇ ਸਾਰੇ ਅਧਿਆਪਕ ਮੌਜੂਦ ਸਨ। ਸਭ ਤੋਂ ਪਹਿਲਾਂ ਡਾ.ਆਸ਼ੀਸ਼ ਸਰੀਨ ਨੇ ਬੱਚਿਆਂ ਨੂੰ ਵਿਸਾਖੀ ਦੇ ਬਾਰੇ ਵਿੱਚ ਦੱਸਿਆ। ਉਸ ਤੋਂ ਬਾਅਦ ਪ੍ਰੋਗਰਾਮ ਸ਼ੁਰੂ ਕੀਤਾ ਗਿਆ।

ਇਸ ਵਿੱਚ ਬੱਚਿਆਂ ਨੇ ਵੱਧ ਚੜ ਕੇ ਭਾਗ ਲਿਆ। ਛੋਟੇ-ਛੋਟੇ ਨੰਨੇ ਮੁੰਨਿਆ ਨੇ ਪੰਜਾਬੀ ਸੱਭਿਆਚਾਰ ਨੂੰ ਬੜੇ ਹੀ ਵਧੀਆ ਢੰਗ ਨਾਲ ਪੇਸ਼ ਕੀਤਾ। ਮੁੰਡਿਆਂ ਨੇ ਸਫੇਦ ਕੁੜਤੇ-ਪਜਾਮੇ ਅਤੇ ਕੁੜੀਆਂ ਨੇ ਪੰਜਾਬੀ ਸੂਟ ਪਾ ਕੇ ਬੱਚਿਆਂ ਨੇ ਭੰਗੜਾ, ਗਿੱਧਾ ਆਦਿ ਨਾਚ ਪੇਸ਼ ਕੀਤੇ। ‘‘ਤੇਰੀ ਕਣਕ ਦੀ ਰਾਖੀ ਮੁੰਡਿਆ" ਤੇ ਕੁੜੀਆਂ ਨੱਚੀਆਂ। ਬੱਚਿਆਂ ਨੇ ‘‘ਆਈ ਵਿਸਾਖੀ ਓ ਜੱਟਾ ਆਈ ਵਿਸਾਖੀ" ਪੇਸ਼ ਕੀਤਾ।
ਇਸ ਤੋਂ ਇਲਾਵਾ ਨਰਸਰੀ, ਯੂ.ਕੇ.ਜੀ., ਐਲ.ਕੇ.ਜੀ., ਨਰਸਰੀ ਦੇ ਵਿਦਿਆਰਥੀਆਂ ਨੇ ਮਾਡਲਿੰਗ ਪੇਸ਼ ਕੀਤੀ। ਪ੍ਰੋਗਰਾਮ ਦੇ ਅੰਤ ਵਿੱਚ ਬੱਚਿਆਂ ਨੂੰ ਇਨਾਮ ਦਿੱਤੇ ਗਏ ਅਤੇ ਮਿਠਾਈ ਦੇ ਕੇ ਅਲਵਿਦਾ ਕੀਤਾ ਗਿਆ।