8 ਵਾਂ ਸਲਾਨਾ ਮੁਫ਼ਤ ਅੱਖਾਂ ਦਾ ਅਪਰੇਸ਼ਨ ਤੇ ਜਾਂਚ ਕੈਂਪ ਹਪੋਵਾਲ ਵਿਖੇ 5 ਅਕਤੂਬਰ ਨੂੰ ਲਗਾਇਆ ਜਾਵੇਗਾ- ਕੇਵਲ ਸਿੰਘ ਸੀਹਮਾਰ ਅਮਰੀਕਾ

ਹੁਸ਼ਿਆਰਪੁਰ- ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਹਪੋਵਾਲ(ਬੰਗਾ) ਦੇ ਧਾਰਮਿਕ ਸਥਾਨ ਗੁੱਗਾ ਜਾਹਰ ਪੀਰ ਤੇ ਸਾਈ ਲੋਕਾਂ ਵਿਖੇ 8 ਵਾਂ ਸਲਾਨਾ ਮੁਫ਼ਤ ਅੱਖਾਂ ਦਾ ਅਪਰੇਸ਼ਨ ਤੇ ਜਾਂਚ ਕੈਂਪ 5 ਅਕਤੂਬਰ ਨੂੰ ਲਗਾਇਆ ਜਾਵੇਗਾ।

ਹੁਸ਼ਿਆਰਪੁਰ- ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਹਪੋਵਾਲ(ਬੰਗਾ) ਦੇ ਧਾਰਮਿਕ ਸਥਾਨ ਗੁੱਗਾ ਜਾਹਰ ਪੀਰ ਤੇ ਸਾਈ ਲੋਕਾਂ ਵਿਖੇ 8 ਵਾਂ ਸਲਾਨਾ ਮੁਫ਼ਤ  ਅੱਖਾਂ ਦਾ ਅਪਰੇਸ਼ਨ ਤੇ ਜਾਂਚ ਕੈਂਪ 5 ਅਕਤੂਬਰ ਨੂੰ ਲਗਾਇਆ ਜਾਵੇਗਾ। 
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕੇਵਲ ਸਿੰਘ ਸੀਹਮਾਰ ਅਮਰੀਕਾ ਨੇ ਦੱਸਿਆ ਕਿ ਇਸ ਕੈਂਪ ਵਿੱਚ ਡਾਕਟਰ ਦਿਨੇਸ਼ ਮਧੋਕ ਦ੍ਰਿਸ਼ਟੀ ਆਈ ਕੇਅਰ ਸੈਂਟਰ ਬੰਗਾ ਤੇ ਉਨ੍ਹਾਂ ਦੀ ਟੀਮ ਵੱਲੋਂ ਜਰੂਰਤ ਮੰਦ ਮਰੀਜਾਂ ਦੀਆਂ ਅੱਖਾਂ ਚੈਕ ਕਰਕੇ ਦਵਾਈਆਂ, ਐਨਕਾਂ ਤੇ ਲੇਨਜ ਮੁਫ਼ਤ ਪਾਏ ਜਾਣਗੇ।
 ਇਸ ਮੌਕੇ ਸੰਗਤਾਂ ਤੇ ਮਰੀਜਾਂ ਤੇ ਉਨ੍ਹਾਂ ਨਾਲ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਚਾਹ ਪਕੌੜਾ ਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ।