ਪਟਿਆਲਾ ਦੇ ਸਰਕਾਰੀ ਸਕੂਲਾਂ 'ਚ ਹੋਈ ਮਾਪੇ ਅਧਿਆਪਕ ਮਿਲਣੀ

ਪਟਿਆਲਾ 16 ਦਸੰਬਰ - ਪਟਿਆਲਾ ਦੇ ਸਰਕਾਰੀ ਸਕੂਲਾਂ ਚ ਅੱਜ ਮੈਗਾ ਪੀਟੀਐਮ (ਮਾਪੇ ਅਧਿਆਪਕ ਮਿਲਣੀ) ਕਰਵਾਈ ਗਈ। ਇਸ ਮਿਲਣੀ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਵਿੱਚ ਜਿਥੇ ਸਕੂਲਾਂ ਚ ਮਾਪੇ ਅਧਿਆਪਕਾਂ ਨੂੰ ਜਾ ਕੇ ਮਿਲੇ ਉਥੇ ਹੀ ਜ਼ਿਲ੍ਹੇ ਦੇ ਸਮੂਹ ਐਸਡੀਐਮ ਨੇ ਵੀ ਵੱਖ ਵੱਖ ਸਕੂਲਾਂ ਚ ਜਾ ਕੇ ਮਾਪਿਆਂ ਅਤੇ ਅਧਿਆਪਕਾਂ ਨਾਲ ਮੁਲਾਕਾਤ ਕੀਤੀ ਅਤੇ ਫੀਡਬੈਕ ਪ੍ਰਾਪਤ ਕੀਤੀ।

ਉਨ੍ਹਾਂ ਦੱਸਿਆ ਕਿ ਐਸਡੀਐਮ ਪਟਿਆਲਾ ਡਾ ਇਸਮਤ ਵਿਜੈ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੀਲਖਾਨਾ ਦਾ ਦੌਰਾ ਕੀਤਾ ਜਦਕਿ ਐਸਡੀਐਮ ਰਾਜਪੁਰਾ ਜਸਲੀਨ ਕੌਰ ਭੁੱਲਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਜਪੁਰਾ, ਸਰਕਾਰੀ ਹਾਈ ਸਕੂਲ ਰਾਜਪੁਰਾ, ਸਰਕਾਰੀ ਐਲੀਮੈਂਟਰੀ ਸਕੂਲ ਐਨਟੀਸੀ 2 ਰਾਜਪੁਰਾ ਦਾ ਦੌਰਾ ਕੀਤਾ। ਐਸਡੀਐਮ ਪਾਤੜਾਂ ਨਵਦੀਪ ਕੁਮਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਫਤਰੀਵਾਲਾ ਤੇ ਸਕੂਲ ਆਫ਼ ਐਮੀਨੈਂਸ ਘੱਗਾ, ਐਸਡੀਐਮ ਸਮਾਣਾ ਚਰਨਜੀਤ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਬਾਦਸ਼ਾਹਪੁਰ ਕਾਲੇਕੀ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਕਾਲੇਕੀ ਦਾ ਦੌਰਾ ਕਰਕੇ ਮਾਪਿਆਂ ਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਐਸਡੀਐਮ ਨਾਭਾ ਤਰਸੇਮ ਚੰਦ ਪਿੰਡ ਤਰਖੇੜੀ ਅਤੇ ਟੌਹੜਾ ਦੇ ਸਕੂਲਾਂ ਚ ਜਾ ਕੇ ਮਾਪੇ ਅਧਿਆਪਕ ਮਿਲਣੀ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਐਸਡੀਐਮ ਦੁਧਨਸਾਧਾਂ ਕ੍ਰਿਪਾਲਵੀਰ ਸਿੰਘ ਨੇ ਸਰਕਾਰੀ ਸਕੂਲ ਮੀਰਾਪੁਰ, ਭੁਨਰਹੇੜੀ ਅਤੇ ਨਜ਼ਾਮਪੁਰ ਵਿਖੇ ਚੱਲ ਰਹੀ ਅਧਿਆਪਕ ਮਾਪੇ ਮਿਲਣੀ ਵਿੱਚ ਸ਼ਮੂਲੀਅਤ ਕੀਤੀ।