ਹਮਲੇ ਦਾ ਸ਼ਿਕਾਰ ਹੋਏ ਨੇਵੀ ਅਫ਼ਸਰ ਦਾ ਹਫ਼ਤਾ ਪਹਿਲਾਂ ਹੋਇਆ ਸੀ ਵਿਆਹ
ਕਰਨਾਲ (ਹਰਿਆਣਾ), 23 ਅਪਰੈਲ- ਗੁਰੂਗ੍ਰਾਮ ਦੀ ਹਿਮਾਂਸ਼ੀ ਨੂੰ ਨਹੀਂ ਪਤਾ ਸੀ ਕਿ ਉਸ ਦੇ ਹੱਥਾਂ ਦੀ ਮਹਿੰਦੀ ਉਤਰਨ ਤੋਂ ਪਹਿਲਾਂ ਹੀ ਉਸਦੇ ਪਤੀ ਦਾ ਸਾਇਆ ਉਸ ਦੇ ਸਿਰ ਤੋਂ ਉੱਠ ਜਾਵੇਗਾ ਅਤੇ ਉਸ ਦੇ ਵਿਆਹ ਦੀਆਂ ਖੁਸ਼ੀਆਂ ਦੇ ਦਿਨ ਇਕ ਭਿਆਨਕ ਘਟਨਾ ਦੇ ਰੂਪ ਵਿਚ ਬਦਲ ਜਾਣਗੇ। ਹਰਿਆਣਾ ਦਾ ਸੱਜ-ਵਿਆਹਿਆ ਜੋੜਾ ਵਿਨੈ ਨਰਵਾਲ (26) ਅਤੇ ਹਿਮਾਂਸ਼ੀ ਆਪਣੇ ਵਿਆਹ ਤੋਂ ਬਾਅਦ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਘੁੰਮਣ ਗਏ ਸਨ, ਜਦੋਂ ਮੰਗਲਵਾਰ ਦੁਪਹਿਰ ਨੂੰ ਅਤਿਵਾਦੀ ਹਮਲਾ ਹੋਇਆ।

ਕਰਨਾਲ ਦੇ ਸੈਕਟਰ-7 ਦੇ ਵਸਨੀਕ ਲੈਫਟੀਨੈਂਟ ਨਰਵਾਲ ਕੋਚੀ ਵਿਚ ਤਾਇਨਾਤ ਸਨ ਅਤੇ ਹਾਲ ਹੀ ਵਿਚ 16 ਅਪਰੈਲ ਨੂੰ ਗੁਰੂਗ੍ਰਾਮ-ਅਧਾਰਤ ਹਿਮਾਂਸ਼ੀ ਨਾਲ ਵਿਆਹ ਕਰਵਾਇਆ ਸੀ ਅਤੇ 19 ਅਪਰੈਲ ਨੂੰ ਰਿਸੈਪਸ਼ਨ ਹੋਈ ਸੀ। ਇਹ ਜੋੜਾ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਦਾ ਜਸ਼ਨ ਮਨਾਉਣ ਲਈ ਕਸ਼ਮੀਰ ਗਿਆ ਸੀ।
ਇਕ ਗੁਆਂਢੀ ਨੇ ਭਰੇ ਮਨ ਨਾਲ ਦੱਸਿਆ ਕਿ ਜਦੋਂ ਨਰਵਾਲ ਦੇ ਗੋਲੀ ਲੱਗਣ ਦੀ ਖ਼ਬਰ ਘਰ ਪੁੱਜੀ ਤਾਂ ਉਸ ਸਮੇਂ ਪਰਿਵਾਰ ਦੇ ਮੈਂਬਰ ਅਜੇ ਵੀ ਗੁਆਂਢੀਆਂ ਨੂੰ ਵਿਆਹ ਦੀਆਂ ਮਿਠਾਈਆਂ ਵੰਡ ਰਹੇ ਸਨ, ਖੁਸ਼ੀ ਦਾ ਜਸ਼ਨ ਮਨਾ ਰਹੇ ਸਨ। ਉਨ੍ਹਾਂ ਕਿਹਾ ‘‘ਹਰ ਕੋਈ ਬਹੁਤ ਖੁਸ਼ ਸੀ ਅਤੇ ਅਸੀਂ ਅਗਲੇ ਮਹੀਨੇ ‘ਮਾਤਾ ਦਾ ਜਾਗਰਣ’ ਕਰਵਾਉਣ ਦੀ ਯੋਜਨਾ ਬਣਾ ਰਹੇ ਸੀ, ਪਰ ਹੁਣ ਸਭ ਸੁਪਨੇ ਚਕਨਾਚੂਰ ਹੋ ਗਏ ਹਨ।’’
ਇਸ ਦਿਲ ਦਹਿਲਾ ਦੇਣ ਵਾਲੀ ਖ਼ਬਰ ਫੈਲਦੇ ਹੀ ਕਰਨਾਲ ਵਿਚ ਮਾਤਮ ਛਾ ਗਿਆ। ਉਨ੍ਹਾਂ ਦੇ ਪਿਤਾ ਤੁਰੰਤ ਪਹਿਲਗਾਮ ਲਈ ਰਵਾਨਾ ਹੋ ਗਏ, ਜਦੋਂ ਕਿ ਲੋਕ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਸ਼ਰਧਾਂਜਲੀ ਦੇਣ ਲਈ ਪਹੁੰਚ ਹਰੇ ਹਨ।
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਡੀਓ ਕਾਲ ਰਾਹੀਂ ਵਿਨੈ ਦੇ ਦਾਦਾ ਜੀ ਨਾਲ ਗੱਲ ਕੀਤੀ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਦੁੱਖ ਦੀ ਇਸ ਘੜੀ ਵਿੱਚ ਪੂਰਾ ਰਾਜ ਉਨ੍ਹਾਂ ਦੇ ਨਾਲ ਖੜ੍ਹਾ ਹੈ। ਸੈਣੀ ਨੇ ਕਿਹਾ, “ਹਮਲੇ ਦੇ ਪਿੱਛੇ ਲੋਕਾਂ ਵਿਰੁੱਧ ਸਖ਼ਤ ਅਤੇ ਠੋਸ ਕਾਰਵਾਈ ਕੀਤੀ ਜਾਵੇਗੀ।’’ ਸਪੀਕਰ ਕਲਿਆਣ ਨੇ ਕਿਹਾ, “ਅਸੀਂ ਇੱਕ ਬਹਾਦਰ ਸਿਪਾਹੀ, ਧਰਤੀ ਦਾ ਪੁੱਤਰ ਅਤੇ ਇੱਕ ਵਧੀਆ ਇਨਸਾਨ ਗੁਆ ਲਿਆ ਹੈ।”