ਇਨਸਾਨੀਅਤ ਨੂੰ ਸਮਰਪਿਤ ਖੂਨ ਦਾਨ ਕੈਂਪ ਪਿੰਡ ਸੂੰਨੀ ਵਿਖੇ ਅੱਜ

ਗੜਸ਼ੰਕਰ, :-ਜਿਥੇ ਅੱਜ ਦੇ ਸਮੇਂ ਵਿਚ ਖ਼ੂਨ ਦਾਨ ਕੈਂਪ ਲਗਾਉਣ ਦੀ ਮੁੱਖ ਲੋੜ ਬਣ ਚੁੱਕੀ ਹੈ ਉਥੇ ਹੀ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਪਹਿਲ ਕਦਮੀ ਰੱਖਦੇ ਹੋਏ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਅਤੇ ਸਰਬ ਸਾਂਝ ਵੈੱਲਫੇਅਰ ਸੋਸਾਇਟੀ ਪਿੰਡ ਸੂੰਨੀ ਵਲੋਂ ਇਨਸਾਨੀਅਤ ਨੂੰ ਸਮਰਪਿਤ ਦੂਜਾ ਖੂਨ ਦਾਨ ਕੈਂਪ ਪਿੰਡ ਸੂੰਨੀ ਵਿਖ਼ੇ 17 ਦਸੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ

ਗੜਸ਼ੰਕਰ,  :-ਜਿਥੇ ਅੱਜ ਦੇ ਸਮੇਂ ਵਿਚ ਖ਼ੂਨ ਦਾਨ ਕੈਂਪ ਲਗਾਉਣ ਦੀ ਮੁੱਖ ਲੋੜ ਬਣ ਚੁੱਕੀ ਹੈ ਉਥੇ ਹੀ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਪਹਿਲ ਕਦਮੀ ਰੱਖਦੇ ਹੋਏ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਅਤੇ ਸਰਬ ਸਾਂਝ ਵੈੱਲਫੇਅਰ ਸੋਸਾਇਟੀ ਪਿੰਡ ਸੂੰਨੀ ਵਲੋਂ ਇਨਸਾਨੀਅਤ ਨੂੰ ਸਮਰਪਿਤ ਦੂਜਾ ਖੂਨ ਦਾਨ ਕੈਂਪ ਪਿੰਡ ਸੂੰਨੀ ਵਿਖ਼ੇ 17 ਦਸੰਬਰ ਦਿਨ ਐਤਵਾਰ ਨੂੰ ਲਗਾਇਆ ਜਾ ਰਿਹਾ ਹੈ ਇਸ ਕੈਂਪ ਵਿਚ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ਼ ਵਰਲਡ ਦੇ ਮੈਬਰਾਂ ਵਲੋਂ ਵੀ ਸ਼ਿਰਕਤ ਕੀਤੀ ਜਾਵੇਗੀ ਅਤੇ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ਼ ਵਰਲਡ ਦੀ ਟੀਮ ਵਲੋਂ ਇਹ ਪਹਿਲਾਂ ਖੂਨ ਦਾਨ ਕੈਂਪ ਲਗਾਇਆ ਜਾਵੇਗਾ । ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਦੇ ਮੈਬਰ ਅਤੇ ਸਰਬ ਸਾਂਝ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਪਾਲ ਸੂੰਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਦੋਆਬਾ ਬਲੱਡ ਸੈਂਟਰ ਕਪੂਰਥਲਾ ਦੀ ਟੀਮ ਵਲੋਂ ਖੂਨ ਦਾਨ ਕੈਂਪ ਵਿੱਚ ਇਨਸਾਨੀਅਤ ਨੂੰ ਸਮਰਪਿਤ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ| ਇਨ੍ਹਾਂ ਕਿਹਾ ਕਿ ਇਹ ਖੂਨਦਾਨ ਕੈਂਪ ਲਗਾਉਣ ਦਾ ਮੁੱਖ ਮੰਤਵ ਹੈ ਕਿ ਲੋੜ ਪੈਣ ਤੇ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕੇ l ਖੂਨਦਾਨ ਮਹਾਂਦਾਨ ਹੈ ਸਾਨੂੰ ਹਰ ਇੱਕ ਨੂੰ ਖੂਨਦਾਨ ਕਰਨਾ ਚਾਹੀਦਾ ਹੈ l ਇਸ ਕੈਂਪ ਨੂੰ ਕਾਮਯਾਬ ਕਰਨ ਵਿੱਚ ਨੌਜਵਾਨਾਂ ਦਾ ਅਹਿਮ ਯੋਗਦਾਨ ਰਹਿੰਦਾ ਹੈ ਇਸ ਕੈਂਪ ਵਿਚ ਖ਼ੂਨ ਦੇ ਸੈਂਪਲ ਵੀ ਲਏ ਜਾਣਗੇ ਉਹਨਾਂ ਦੀ ਰਿਪੋਰਟ ਵੀ ਸੰਸਥਾ ਵਲੋਂ ਫ਼ਰੀ ਦਿੱਤੀ ਜਾਵੇਗੀ ਅਤੇ ਇਸ ਮੌਕੇ ਤੇ ਕੈਂਪ ਵਿੱਚ ਪੰਜਾਬ ਪੁਲਿਸ ਦੇ ਅਫਸਰਾਂ ਵਲੋਂ ਵੀ ਸਿਰਕਤ ਕੀਤੀ ਜਾਵੇਗੀ। ਇਸ ਕੈਂਪ ਦੇ ਮੁੱਖ ਮਹਿਮਾਨ ਐਂਟੀ ਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਦੇ ਨੈਸ਼ਨਲ ਚੀਫ ਡਾਇਰੈਕਟਰ ਸ਼੍ਰੀ ਸੁਨੀਲ ਕੁਮਾਰ ਜੀ ਵਲੋਂ ਭੂਮਿਕਾ ਨਿਭਾਈ ਜਾਵੇਗੀ।