ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ 7.76 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਕਾਰਜ ਦੀ ਕੀਤੀ ਸ਼ੁਰੂਆਤ

ਹੁਸ਼ਿਆਰਪੁਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਉਦੇਸ਼ ਸੂਬਾ ਵਾਸੀਆਂ ਨੂੰ ਬਿਹਤਰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਇਸੇ ਤਹਿਤ ਹਲਕਾ ਸ਼ਾਮ ਚੁਰਾਸੀ ਦੀ ਕਾਇਆ ਕਲਪ ਲਈ ਜੰਗੀ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਹ ਪ੍ਰਗਵਾਟਾ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਇਲਾਕਾ ਵਾਸੀਆਂ ਦੀ ਬਹੁਤ ਦੇਰ ਤੋਂ ਚੱਲੀ ਆ ਰਹੀ ਮੰਗ ਅਤੇ ਉਨ੍ਹਾਂ ਨਾਲ ਕੀਤੇ ਹੋਏ ਵਾਅਦੇ ਨੂੰ ਪੂਰਾ ਕਰਦਿਆਂ ਹੁਸ਼ਿਆਰਪੁਰ-ਜਲੰਧਰ ਲਿੰਕ ਸੜਕ ਤੋਂ ਤਾਰਾਗੜ੍ਹ, ਰੰਧਾਵਾ ਬਰੋਟਾ, ਸਾਂਧਰਾ, ਨੰਦਾਚੌਰ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਕੀਤਾ।

                    ਕੈਬਨਿਟ ਮੰਤਰੀ ਨੇ ਤਾਰਾਗੜ੍ਹ ਵਿਖੇ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਕਿਹਾ ਕਿ 7.76 ਕਿਲੋਮੀਟਰ ਲੰਬੀ ਇਸ ਸੜਕ ਨੂੰ ਹੁਸ਼ਿਆਰਪੁਰ-ਜਲੰਧਰ ਸੜਕ ਤੋਂ ਸ਼ੁਰੂ ਕਰਕੇ ਹਰਿਆਣਾ-ਸ਼ਾਮ ਚੁਰਾਸੀ ਸੜਕ ਤੱਕ 14 ਫੁੱਟ ਚੌੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਪਿੰਡ ਸਾਂਧਰਾ ਵਿਖੇ ਪੈਂਦੇ ਪੁਲ ਨੂੰ ਵੀ 8.50 ਮੀਟਰ ਚੌੜਾ ਕੀਤਾ ਜਾ ਰਿਹਾ ਹੈ। ਇਸ ਕੰਮ ਦੀ ਕੁੱਲ ਲਾਗਤ 5.33 ਕਰੋੜ ਰੁਪਏ ਹੈ।
      ਉਨ੍ਹਾਂ ਦੱਸਿਆ ਕਿ ਇਸ ਸੜਕ ਦੀ ਹਾਲਤ ਬਹੁਤ ਮਾੜੀ ਸੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਸੜਕ ਦਾ ਕੰਮ ਮੁਕੰਮਲ ਹੋਣ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਇਸ ਦੌਰਾਨ ਸਮੂਹ ਇਲਾਕਾ ਵਾਸੀਆਂ ਵਲੋਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦਾ ਧੰਨਵਾਦ ਕੀਤਾ ਗਿਆ।
          ਇਸ ਮੌਕੇ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਦੇ ਚੇਅਰਮੈਨ ਗੁਰਵਿੰਦਰ ਸਿੰਘ ਪਾਬਲਾ, ਐਕਸੀਅਨ ਗੁਰਮੀਤ ਸਿੰਘ, ਬੀ.ਡੀ.ਪੀ.ਓ ਦਿਲਪ੍ਰੀਤ ਸਿੰਘ, ਐਸ.ਡੀ.ਓ ਪ੍ਰਦੀਪ ਸਿੰਘ, ਪੰਚਾਇਤ ਸਕੱਤਰ ਧਰਮਿੰਦਰ ਸਿੰਘ, ਜੇ.ਈ ਗੌਰਵ, ਜੇ.ਈ. ਅਸ਼ੋਕ ਕੁਮਾਰ, ਪੁਲਿਸ ਚੌਕੀ ਨਸਰਾਲਾ ਦੇ ਇੰਚਾਰਜ ਏ.ਐਸ.ਆਈ ਸੁਰਿੰਦਰ ਪਾਲ, ਏ.ਐਸ.ਆਈ ਕੁਲਵਿੰਦਰ ਸਿੰਘ, ਸਰਪੰਚ ਕੁਲਵੀਰ ਕੌਰ ਤਾਰਾਗੜ੍ਹ, ਸਰਪੰਚ ਜਰਨੈਲ ਸਿੰਘ, ਹਰਪ੍ਰੀਤ ਸਿੰਘ ਧਾਮੀ, ਮਨਜੀਤ ਸਿੰਘ, ਅਮਰਜੀਤ ਬਿਰਦੀ, ਤਰਸੇਮ ਸਿੰਘ ਮੰਡਿਆਲਾ, ਜਸਵਿੰਦਰ ਸਿੰਘ, ਜਸਵੀਰ ਸਿੰਘ, ਤਰਸੇਮ ਸਿੰਘ ਰਿੰਕੂ, ਨਿਰਮਲ ਸਿੰਘ, ਬਾਬਾ ਅਜੈਬ ਸਿੰਘ, ਸਾਬਕਾ ਸਰਪੰਚ ਦਿਆਲ ਸਿੰਘ ਕਾਲਕੱਟ, ਸਰਪੰਚ ਬਿਧੀ ਚੰਦ ਅਜੜਾਮ, ਸਰਪੰਚ ਗੁਰਦਵ ਸਿੰਘ ਮੇਘੋਵਾਲ, ਸਰਸੰਚ ਆਸ਼ਾ ਰਾਣੀ ਜੰਡੀ, ਸਰਪੰਚ ਕੁਲਵੰਤ ਸਿੰਘ ਪਿਆਲਾਂ, ਸਰਪੰਚ ਜਸਵੰਤ ਸਿੰਘ ਮੰਡਿਆਲਾ, ਸਰਪੰਚ ਆਸ਼ਾ ਰਾਣੀ ਬਾਦੋਵਾਲ, ਕੁਲਵੀਰ ਸਿੰਘ ਢੋਡੋਮਾਜਰਾ, ਦਾਰਾ ਸਿੰਘ ਬਾਦੋਵਾਲ, ਜਗਤਾਰ ਸਿੰਘ ਮੇਘੋਵਾਲ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।