11ਅਤੇ 12 ਅਪ੍ਰੈਲ ਨੂੰ ਮਨਾਇਆ ਜਾਵੇਗਾ ਥਰੀਕੇ ਵਿਖੇ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ

ਲੁਧਿਆਣਾ - ਡਾਕਟਰ ਭੀਮ ਰਾਓ ਅੰਬੇਡਕਰ ਦੇ 133 ਵੇਂ ਜਨਮ ਦਿਵਸ ਨੂੰ ਸਮਰਪਿਤ 11 ਅਤੇ 12 ਅਪ੍ਰੈਲ ਨੂੰ ਪਿੰਡ ਥਰੀਕੇ ਵਿਖੇ ਨੌਜਵਾਨ ਸਭਾ ਅਤੇ ਸਮੂਹ ਸੰਗਤ ਵੱਲੋਂ ਸਮਾਜਿਕ ਅਤੇ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ।

ਲੁਧਿਆਣਾ - ਡਾਕਟਰ ਭੀਮ ਰਾਓ ਅੰਬੇਡਕਰ ਦੇ 133 ਵੇਂ ਜਨਮ ਦਿਵਸ ਨੂੰ ਸਮਰਪਿਤ 11 ਅਤੇ 12 ਅਪ੍ਰੈਲ ਨੂੰ ਪਿੰਡ ਥਰੀਕੇ ਵਿਖੇ ਨੌਜਵਾਨ ਸਭਾ ਅਤੇ ਸਮੂਹ ਸੰਗਤ ਵੱਲੋਂ ਸਮਾਜਿਕ ਅਤੇ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। 
ਇਸ  ਨੌਜਵਾਨ ਸਭਾ ਦੇ ਆਗੂ ਹਰਦੀਪ ਸਿੰਘ ਹੈਪੀ ਨੇ ਦੱਸਿਆ ਕਿ ਸਮਾਜਿਕ ਪ੍ਰੋਗਰਾਮ ਵਿੱਚ ਨਾਟਕ ਮੰਡਲੀ ਪ੍ਰਗਤੀ ਕਲਾ ਕੇਂਦਰ ਲਾਂਧੜਾ ਜਲੰਧਰ ਵੱਲੋਂ 11 ਅਪ੍ਰੈਲ ਦਿਨ ਵੀਰਵਾਰ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦੇ ਜੀਵਨ ਨੂੰ ਸਮਰਪਿਤ ਨਾਟਕ ਮੇਲਾ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਹੋਵੇਗਾ। ਇਸ ਨਾਟਕ ਦੌਰਾਨ ਸਮਾਜ ਪ੍ਰਤੀ ਚਿੰਤਕ ਅਤੇ ਬੁੱਧੀਜੀਵੀ ਰਜਿੰਦਰ ਮੂਲ ਨਿਵਾਸੀ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਉਣਗੇ ਅਤੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਚਾਨਣਾ ਪਾਉਣਗੇ। ਧਾਰਮਿਕ ਦੀਵਾਨ 12 ਅਪ੍ਰੈਲ ਦਿਨ ਸ਼ੁਕਰਵਾਰ ਨੂੰ ਬਾਬਾ ਬਲਰਾਮ ਸਿੰਘ ਜੀ ਸ੍ਰੀ ਖੁਰਾਲਗੜ੍ਹ ਸਾਹਿਬ ਵਾਲਿਆਂ ਦੇ ਕੀਰਤਨ ਦੀਵਾਨ ਸ਼ਾਮ 7 ਵਜੇ ਤੋਂ 9 ਵਜੇ ਤੱਕ ਸਜਾਏ ਜਾਣਗੇ। ਇਸ ਸਮੇਂ ਹੋਰਨਾ ਤੋਂ ਇਲਾਵਾ ਸੁਖਮਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਕਰਮਜੋਤ ਸਿੰਘ, ਦਿਲਪ੍ਰੀਤ ਸਿੰਘ, ਚਰਨਜੀਤ ਸਿੰਘ, ਯੁਵਰਾਜ ਸਿੰਘ, ਜਤਿੰਦਰ ਸਿੰਘ ਤੇ ਜਗਜੀਤ ਸਿੰਘ ਆਦਿ ਹਾਜ਼ਰ ਸਨ।