ਡੀ ਐੱਲ ਐੱਸ ਏ ਵੱਲੋਂ ਸੰਵਿਧਾਨ ਦਿਵਸ ਦੇ ਮੋਕੇ ਤੇ ਜਾਗਰੂਕਤਾ ਸੈਮੀਨਾਰ

ਨਵਾਂਸ਼ਹਿਰ/ਰਾਹੋਂ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼ ਭ ਸ ਨਗਰ ਵੱਲੋਂ ਸੰਵਿਧਾਨ ਦਿਵਸ ਦੇ ਮੌਕੇ ਤੇ ਲਗਾਏ ਗਏ ਸੈਮੀਨਾਰ ਦੌਰਾਨ ਪੈਰਾ ਲੀਗਲ ਵਲੰਟੀਅਰ ਬਲਦੇਵ ਭਾਰਤੀ ਨੇ ਦੱਸਿਆ ਕਿ ਭਾਰਤ ਵਿੱਚ 'ਸੰਵਿਧਾਨ ਦਿਵਸ' ਜਾਂ 'ਰਾਸ਼ਟਰੀ ਕਾਨੂੰਨ ਦਿਵਸ' ਹਰ ਸਾਲ 26 ਨਵੰਬਰ ਨੂੰ ਮਨਾਇਆ ਜਾਂਦਾ ਹੈ।

ਕਿਓਂਕਿ ਇਸ ਦਿਨ 26 ਨਵੰਬਰ 1949 ਨੂੰ ਸੰਵਿਧਾਨ ਸਭਾ ਵਲੋਂ ਭਾਰਤੀ ਸੰਵਿਧਾਨ ਰਸਮੀ ਤੌਰ ਤੇ ਅਪਣਾਇਆ ਗਿਆ ਸੀ ਅਤੇ ਇਹ 26 ਜਨਵਰੀ 1950 ਨੂੰ ਲਾਗੂ ਹੋਇਆ। ਕੇਂਦਰ ਸਰਕਾਰ ਵਲੋਂ ਮਿਤੀ 19 ਨਵੰਬਰ 2015 ਨੂੰ ਇਕ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਕੇ 26 ਨਵੰਬਰ ਦਾ ਦਿਨ 'ਸੰਵਿਧਾਨ ਦਿਵਸ' ਵਜੋਂ ਘੋਸ਼ਿਤ ਕੀਤਾ ਗਿਆ ਸੀ। 
ਪੀ ਐੱਲ ਵੀ ਬਲਦੇਵ ਭਾਰਤੀ ਨੇ ਇਹ ਵੀ ਦੱਸਿਆ ਕਿ ਦੇਸ਼ ਭਰ ਵਿੱਚ ਸੰਵਿਧਾਨ ਅਪਣਾਉਣ ਦੀ 75ਵੀਂ ਵਰ੍ਹੇਗੰਢ ਸਬੰਧੀ 'ਹਮਾਰਾ ਸੰਵਿਧਾਨ-ਹਮਾਰਾ ਸਵਾਭਿਮਾਨ' ਸਿਰਲੇਖ ਹੇਠ ਪੂਰਾ ਸਾਲ ਚੱਲਣ ਵਾਲੇ ਸਮਾਗਮਾਂ ਦੀ ਸ਼ੁਰੂਆਤ ਤਹਿਤ 26 ਨਵੰਬਰ 2024 ਨੂੰ ਸੰਸਦ ਦੀ ਪੁਰਾਣੀ ਇਮਾਰਤ ’ਚ ਸੰਵਿਧਾਨ ਸਦਨ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਕੀਤੀ ਗਈ ਹੈ। 
ਇਸ ਸਮਾਗਮ ਦੌਰਾਨ ਸੰਵਿਧਾਨ ਦੀਆਂ ਸੰਸਕ੍ਰਿਤ ਅਤੇ ਮੈਥਲੀ ਭਾਸ਼ਾ ’ਚ ਦੋ ਕਾਪੀਆਂ ਤੋਂ ਇਲਾਵਾ ਇੱਕ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਰਿਲੀਜ਼ ਕੀਤੀ ਗਈ ਹੈ।